ਤਮਾਕੂ ਵਾਲੇ ਡੱਬੇ 'ਤੇ ਭਗਤ ਰਵਿਦਾਸ ਜੀ ਦੀ ਤਸਵੀਰ ਛਾਪਣ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਖ਼ਤ ਨੋਟਿਸ
Tuesday, Jun 02, 2020 - 05:07 PM (IST)
ਅੰਮ੍ਰਿਤਸਰ (ਅਣਜਾਣ) : ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬਾਬਾ ਗਲੋਬਲ ਲਿਮਟਿਡ ਅਤੇ ਜੇ.ਪੀ. ਬ੍ਰਦਰਜ਼ ਦੀ ਤੰਬਾਕੂ ਕੰਪਨੀ (ਯੂ.ਪੀ.) ਦੇ ਖ਼ਿਲਾਫ਼ ਤੰਬਾਕੂ ਵਾਲੇ ਡੱਬੇ ਉੱਪਰ ਭਗਤ ਰਵਿਦਾਸ ਜੀ ਦੀ ਤਸਵੀਰ ਛਾਪਣ 'ਤੇ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀ ਹਰਕਤ ਕਰਨ ਵਾਲੀ ਕੰਪਨੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਮਸਲਾ ਬਹੁਤ ਹੀ ਸੰਵੇਦਨਸ਼ੀਲ ਹੈ, ਜਿਸ ਨਾਲ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ।
ਇਹ ਵੀ ਪੜ੍ਹੋ : ਤਰਨਤਾਰਨ 'ਚ ਵਾਪਰੀ ਦੁਖ਼ਦ ਘਟਨਾ : ਭਰਾ ਨੇ 2 ਵੱਡੇ ਭਰਾਵਾਂ ਨੂੰ ਮਾਰੀਆਂ ਗੋਲ਼ੀਆਂ
ਦਫ਼ਤਰ ਸਕੱਤਰੇਤ ਤੋਂ ਸਿੰਘ ਸਾਹਿਬ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਸਿੰਘ ਸਾਹਿਬ ਦੇ ਨਾਂ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਭਗਤ ਰਵਿਦਾਸ ਜੀ ਦੀ ਬਾਣੀ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਤੇ ਸਮੁੱਚੀ ਕੌਮ ਭਗਤ ਰਵਿਦਾਸ ਜੀ ਅੱਗੇ ਸੀਸ ਝੁਕਾਉਂਦੀ ਹੈ। ਇਸ ਲਈ ਕੰਪਨੀ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਅੱਗੇ ਤੋਂ ਕੋਈ ਵੀ ਕੰਪਨੀ ਅਜਿਹੀ ਮੰਦਭਾਗੀ ਹਰਕਤ ਨਾ ਕਰ ਸਕੇ।
ਇਹ ਵੀ ਪੜ੍ਹੋ : ਜਿਸ ਘਰ ਤੋਂ ਉਠਣੀ ਸੀ ਭੈਣ ਦੀ ਡੋਲੀ ਉਸੇ 'ਚੋਂ ਉਠੀ ਭਰਾ ਦੀ ਅਰਥੀ
ਇਸ ਦੇ ਨਾਲ ਹੀ ਸਿੰਘ ਨੇ ਭਾਈ ਵਰਿਆਨ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਗਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਦਿੱਤਾ ਹੈ। ਭਾਈ ਵਰਿਆਮ ਸਿੰਘ ਜੋ ਵਾਹਿਗੂਰੁ ਦੇ ਭਾਣੇ ਅੰਦਰ ਅਕਾਲ ਪੁਰਖ ਵਲੋਂ ਬਖਸ਼ੀ ਸੁਆਸਾਂ ਦੀ ਪੂੰਜੀ ਖਰਚ ਕਰਕੇ ਪ੍ਰਭੂ ਚਰਨਾਂ 'ਚ ਜਾ ਬਿਰਾਜੇ ਸਨ, ਜਿੰਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਲੰਮਾਂ ਸਮਾਂ ਸਿੱਖ ਸੰਘਰਸ਼ ਦੌਰਾਨ ਜੇਲ 'ਚ ਸਿੱਖੀ ਸਿਧਾਂਤਾਂ 'ਤੇ ਪ੍ਰਪੱਕਤਾ ਨਾਲ ਪਹਿਰਾ ਦਿੰਦਿਆਂ ਬਤੀਤ ਕੀਤਾ ਤੇ ਧਰਮ ਖਾਤਰ ਆਪਣਾ ਸਾਰਾ ਜੀਵਨ ਕੌਮ ਦੇ ਲੇਖੇ ਲਾਇਆ ਹੈ।
ਇਹ ਵੀ ਪੜ੍ਹੋ : ਮਨ ਮਰਜ਼ੀ ਨਾਲ ਵਿਆਹ ਕਰਵਾਉਣਾ ਪਿਆ ਮਹਿੰਗਾ, ਘਰ ਵਾਲਿਆਂ ਨੇ ਬੇਰਹਿਮੀ ਨਾਲ ਕੁੱਟਿਆ