ਸਿੱਖ ਫਾਰ ਜਸਟਿਸ ਨੂੰ ਲੈ ਕੇ ਅੰਮ੍ਰਿਤਸਰ 'ਚ ਅਲਰਟ, ਗੁਰੂ ਘਰ ਦੀ ਵਧਾਈ ਗਈ ਸੁਰੱਖਿਆ
Saturday, Jul 04, 2020 - 10:05 AM (IST)
ਅੰਮ੍ਰਿਤਸਰ (ਅਨਜਾਣ) : ਸਿਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿੱਖ ਕੇ 4 ਜੁਲਾਈ ਨੂੰ ਪੰਜਾਬ ਦੀ ਅਜ਼ਾਦੀ ਦੇ ਗੈਰ ਸਰਕਾਰੀ ਰੈਫਰੈਂਡਮ ਲਈ ਪੰਜਾਬ 'ਚ ਵੋਟਰ ਰਜਿਸਟ੍ਰੇਸ਼ਨ ਖੋਲ੍ਹਣ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮਰਥਨ ਲੈਣ ਦੀ ਗੱਲ ਕਹੀ ਹੈ। ਪੰਨੂ ਨੇ ਆਪਣੀ ਚਿੱਠੀ ਰਾਹੀਂ 4 ਜੁਲਾਈ 1955 ਨੂੰ ਭਾਰਤੀ ਸਰਕਾਰ ਵਲੋਂ ਸ੍ਰੀ ਦਰਬਾਰ ਸਾਹਿਬ ਤੇ ਹਮਲੇ 'ਚ ਸ਼ਹੀਦ ਕੀਤੇ ਸਿੰਘ ਸਿੰਘਣੀਆਂ ਦੀ ਯਾਦ 'ਚ ਅਰਦਾਸ ਸਮਾਗਮ ਬਾਰੇ ਵੀ ਗੱਲ ਕੀਤੀ ਹੈ। ਇਸ ਦੇ ਚੱਲਦਿਆ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਇਹ ਵੀ ਪੜ੍ਹੋਂ : ਰਿਸ਼ਤੇ ਹੋ ਰਹੇ ਨੇ ਤਾਰ-ਤਾਰ, ਇਸ ਜ਼ਿਲ੍ਹੇ 'ਚ ਤਿੰਨ ਮਹੀਨਿਆਂ 'ਚ ਆਪਣਿਆਂ ਨੇ ਕੀਤਾ 8 ਲੋਕਾਂ ਦਾ ਕਤਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਸਿਵਲ ਵਿਚ ਪੁਲਸ ਦਾ ਪਹਿਰਾ ਸਖ਼ਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਆਸ-ਪਾਸ ਵੀ ਪੁਲਸ ਅਧਿਕਾਰੀਆਂ ਤੇ ਕਾਮਿਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ। ਸੂਤਰਾਂ ਅਨੁਸਾਰ ਜੇ ਅੱਜ ਕੋਈ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਇਸ ਸਬੰਧੀ ਅਰਦਾਸ ਕਰਨ ਲਈ ਆਉਂਦਾ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਸਕਦਾ ਹੈ ਤੇ ਕਾਨੂੰਨ ਅਨੁਸਾਰ ਜੇਕਰ ਉਸ 'ਤੇ ਕੋਈ ਕਾਰਵਾਈ ਹੁੰਦੀ ਹੈ ਤਾਂ ਯੂ. ਏ. ਈ. (ਅੱਤਵਾਦ-ਰੋਕੂ ਐਕਟ) ਤਹਿਤ ਉਸ ਦੀ ਘੱਟੋ-ਘੱਟ 7 ਸਾਲ ਤੋਂ ਪਹਿਲਾਂ ਜ਼ਮਾਨਤ ਨਹੀਂ ਹੋ ਸਕਦੀ। ਇਸ ਸਬੰਧੀ ਜਦ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੰਪਰਕ ਕਰਨਾ ਚਾਹਿਆ ਤਾਂ ਕਿਸੇ ਨੇ ਫੋਨ ਨਹੀਂ ਉਠਾਇਆ।
ਇਹ ਵੀ ਪੜ੍ਹੋਂ : ਨੌਜਵਾਨ ਨੂੰ ਖੁਸਰਾ ਬਣਾਉਣ ਦੀ ਸਾਜਿਸ਼, ਬੇਹੋਸ਼ ਕਰਕੇ ਕੱਟਿਆ ਗੁਪਤ ਅੰਗ