ਤਾਲਾਬੰਦੀ ਕਾਰਨ ਨਹੀਂ ਮਿਲਿਆ ਕੰਮ ਤਾਂ 2 ਧੀਆਂ ਦੇ ਪਿਓ ਨੇ ਚੁੱਕਿਆ ਖ਼ੌਫ਼ਨਾਕ ਕਦਮ

Saturday, Jul 04, 2020 - 12:42 PM (IST)

ਤਾਲਾਬੰਦੀ ਕਾਰਨ ਨਹੀਂ ਮਿਲਿਆ ਕੰਮ ਤਾਂ 2 ਧੀਆਂ ਦੇ ਪਿਓ ਨੇ ਚੁੱਕਿਆ ਖ਼ੌਫ਼ਨਾਕ ਕਦਮ

ਅੰਮ੍ਰਿਤਸਰ (ਸੰਜੀਵ) : ਤਾਲਾਬੰਦੀ ਕਾਰਨ ਕੰਮ-ਕਾਜ ਨਾ ਹੋਣ ਤੋਂ ਪਰੇਸ਼ਾਨ ਇਕ ਵਿਅਕਤੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਪ੍ਰੇਮ ਵਿਆਹ ਦਾ ਦਰਦਨਾਕ ਅੰਤ, ਵਿਆਹ ਦੇ ਤਿੰਨ ਮਹੀਨੇ ਬਾਅਦ ਕੁੜੀ ਨੇ ਕੀਤੀ ਖ਼ੁਦਕੁਸ਼ੀ

ਜਾਣਕਾਰੀ ਮੁਤਾਬਕ ਮ੍ਰਿਤਕ ਜਤੀਨ ਲਾਂਬਾ ਵਾਸੀ ਪੱਕੀ ਗਲੀ ਆਪਣੇ ਪਿੱਛੇ ਬੁੱਢੀ ਨਾਂ, ਪਤਨੀ ਅਤੇ 2 ਧੀਆਂ ਨੂੰ ਛੱਡ ਗਿਆ ਹੈ। ਮ੍ਰਿਤਕ ਫੋਟੋਗ੍ਰਾਫ਼ੀ ਦਾ ਕੰਮ ਕਰਦਾ ਸੀ। ਕਰੀਬ ਤਿੰਨ ਮਹੀਨਿਆਂ ਤੋਂ ਕੰਮ-ਕਾਜ ਮੰਦਾ ਚੱਲ ਰਿਹਾ ਸੀ, ਜਿਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ। ਇਸੇ ਪਰੇਸ਼ਾਨੀ ਦੇ ਚੱਲਦਿਆਂ ਬੀਤੀ ਰਾਤ ਉਸ ਨੇ ਘਰ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। 

ਇਹ ਵੀ ਪੜ੍ਹੋ : ਪਹਿਲਾਂ ਵਿਆਹ ਦਾ ਝਾਂਸਾ ਦੇ ਕੇ ਕੀਤਾ ਗਰਭਵਤੀ ਫਿਰ ਦਿੱਤਾ ਘਟੀਆ ਕਰਤੂਤ ਨੂੰ ਅੰਜ਼ਾਮ


author

Baljeet Kaur

Content Editor

Related News