ਅੰਮ੍ਰਿਤਸਰ ਤੋਂ ਅਗਵਾ ਹੋਈ ਕੁੜੀ ਦੇ ਮਾਮਲੇ ਵਿਚ ਨਵਾਂ ਮੋੜ (ਵੀਡੀਓ)

10/13/2019 3:04:02 PM

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਵਿਚ ਇਕ ਸਨਸਨੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੁਝ ਦਿਨ ਪਹਿਲਾਂ ਦਿਨ-ਦਿਹਾੜੇ ਇਕ ਕੁੜੀ ਨੂੰ ਅਗਵਾ ਕਰ ਲਿਆ ਜਾਂਦਾ ਹੈ ਤੇ ਫਿਰ ਤਿੰਨ ਦਿਨਾਂ ਬਾਅਦ ਉਸ ਨੂੰ ਛੱਡ ਦਿੱਤਾ ਜਾਂਦਾ ਹੈ। ਇਸ ਮਾਮਲੇ ਵਿਚ ਹੁਣ ਇਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ 'ਚ ਇਕ ਮੁੰਡਾ 15 ਸਾਲਾ ਕੁੜੀ ਨੂੰ ਇਕ ਦੁਕਾਨ 'ਚੋਂ ਆਪਣੀਆਂ ਗੱਲਾਂ 'ਚ ਉਲਝਾ ਕੇ ਲੈ ਜਾਂਦਾ ਹੈ। ਵੀਡੀਓ 'ਚ ਕੁੜੀ ਕੱਪੜਿਆਂ ਦੀ ਦੁਕਾਨ 'ਤੇ ਸ਼ਾਪਿੰਗ ਕਰ ਦੀ ਦਿਖਾਈ ਦਿੰਦੀ ਹੈ ਅਤੇ ਇਕ ਮੁੰਡਾ ਉਸ ਦੇ ਆਸ-ਪਾਸ ਚੱਕਰ ਕੱਟਦਾ ਹੈ। ਮੁੰਡਾ ਇਕ ਵਾਰ ਆ ਕੇ ਕੁੜੀ ਨਾਲ ਕੁਝ ਗੱਲ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ। ਇਸ ਤੋਂ ਬਾਅਦ ਉਹ ਦੁਕਾਨ 'ਚੋਂ ਕੁੜੀ ਨੂੰ ਆਪਣੇ ਨਾਲ ਲੈ ਜਾਂਦਾ ਹੈ। ਕੁੜੀ ਦੀ ਮਾਂ ਨੇ ਤਿੰਨ ਦਿਨ ਪਹਿਲਾਂ ਇਸ ਦੀ ਸ਼ਿਕਾਇਤ ਦਰਜ ਕਰਵਾਈ ਸੀ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਦਕਿ ਤਿੰਨ ਦਿਨ ਬਾਅਦ ਲੜਕਾ ਖੁਦ ਹੀ ਲੜਕੀ ਨੂੰ ਛੱਡ ਗਿਆ। ਜਿਸ ਤੋਂ ਬਾਅਦ ਕੁੜੀ ਨੇ ਆਪਣੇ ਪਰਿਵਾਰ ਨੂੰ ਮਿਲੀ ਤੇ ਦੱਸਿਆ ਕਿ ਕਿਵੇਂ ਤਿੰਨ ਦਿਨਾਂ ਤੱਕ ਉਕਤ ਲੜਕੇ ਨੇ ਉਸ ਨਾਲ ਹੱਦਾਂ ਪਾਰ ਕੀਤੀਆਂ। 

ਉੱਧਰ ਲੜਕੀ ਦੀ ਮਾਂ ਨੇ ਦੱਸਿਆ ਕਿ ਮੁਲਜ਼ਮ ਸੈਫ ਅਲੀ ਉਨ੍ਹਾਂ ਦੇ ਮੁਹੱਲੇ ਦਾ ਹੀ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਸੈਫ ਅਲੀ ਇਕ ਵਿਗੜਿਆ ਹੋਇਆ ਲੜਕਾ ਹੈ, ਜੋ ਆਪਣੀਆਂ ਗੱਲਾਂ ਵਿਚ ਫਸਾ ਕੇ ਉਨ੍ਹਾਂ ਦੀ ਕੁੜੀ ਨੂੰ ਨਾਲ ਲੈ ਗਿਆ ਸੀ। ਪੁਲਸ ਨੇ ਕੁੜੀ ਦੀ ਸ਼ਿਕਾਇਤ 'ਤੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਹ। 

ਦੱਸ ਦੇਈਏ ਕਿ ਲੜਕੀ ਮਹਿਜ਼ 15 ਸਾਲਾਂ ਦੀ ਹੈ, ਜਿਸ ਤਰ੍ਹਾਂ ਇਹ ਘਟਨਾ ਵਾਪਰੀ, ਉਹ ਬੇਹੱਦ ਹੈਰਾਨ ਕਰਨ ਵਾਲੀ ਹੈ। ਇਸ ਘਟਨਾ ਨਾਲ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ।


Baljeet Kaur

Content Editor

Related News