ਘੱਲੂਘਾਰਾ ਦਿਹਾੜੇ ਮੌਕੇ ਜਥੇਦਾਰ ਸਾਹਿਬ ਦਾ ਅਹਿਮ ਬਿਆਨ, ਖਾਲਿਸਤਾਨ ਦੀ ਭਰੀ ਹਾਮੀ

Saturday, Jun 06, 2020 - 01:26 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਘੱਲੂਘਾਰਾ ਦਿਵਸ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਵੱਡਾ ਬਿਆਨ ਦਿੱਤਾ ਗਿਆ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਸਮਾਗਮ ਤੋਂ ਬਾਅਦ ਖਾਲਿਸਤਾਨ ਦੇ ਨਾਅਰੇ ਲਗਾਉਣਾ ਕੋਈ ਗਲਤ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਖਾਲਿਸਤਾਨ ਬਣ ਜਾਵੇ ਤਾਂ ਇਸ 'ਚ ਗਲਤ ਕੀ ਹੈ? ਕਿਉਂਕਿ ਇਹ ਹਰ ਸਿੱਖ ਦੀ ਮੰਗ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਖਾਲਿਸਤਾਨ ਦੇਵੇ ਤਾਂ ਸਾਨੂੰ ਖੁਸ਼ੀ ਹੋਵੇਗੀ।

ਇਹ ਵੀ ਪੜ੍ਹੋਂ : 6 ਜੂਨ ਨੂੰ ਲੈ ਕੇ ਪ੍ਰਸ਼ਾਸਨ ਅਲਰਟ! ਗੁਰੂ ਘਰ ਦੇ ਚੁਫੇਰੇ ਵੱਡੀ ਗਿਣਤੀ 'ਚ ਸੁਰੱਖਿਆ ਕਾਮੇ ਤਾਇਨਾਤ

ਇਸ ਦੇ ਨਾਲ ਹੀ ਉਨ੍ਹਾਂ ਨੇ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਸਮੂਹ ਸਿੱਖ ਜਥੇਬੰਦੀਆਂ ਨੂੰ ਇਕ ਜੁੱਟ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੂਨ ਦੇ 1984 ਦੇ ਘੱਲੂਘਾਰੇ ਦੇ ਸ਼ਹੀਦ ਸਿੰਘਾਂ-ਸਿੰਘਣੀਆਂ ਦੀ ਸ਼ਹੀਦੀ ਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ। ਸਿੱਖ ਮਾਨਸਿਕਤਾ 'ਚ ਇਹ ਜ਼ਖਮ ਹਮੇਸ਼ਾ ਯਾਦ ਰਹਿਣਗੇ ਤੇ ਆਉਣ ਵਾਲੀਆਂ ਪੀੜੀਆਂ ਨੂੰ ਇਸ ਤੋਂ ਜਾਣੂ ਕਰਵਾਉਣ ਲਈ ਇਤਿਹਾਸ ਕਲਮਬੱਧ ਰੱਖਣਾ ਜ਼ਰੂਰੀ ਹੈ। 

ਇਹ ਵੀ ਪੜ੍ਹੋਂ : ਸ੍ਰੀ ਅਕਾਲ ਤਖ਼ਤ ਵਿਖੇ ਅੱਜ ਮਨਾਇਆ ਜਾ ਰਿਹੈ ਘੱਲੂਘਾਰਾ ਦਿਵਸ

ਦੱਸ ਦੇਈਏ ਕਿ 6 ਜੂਨ ਨੂੰ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜੂਨ 1984 ਦੇ ਘੱਲੂਘਾਰੇ ਦੇ ਸਬੰਧ 'ਚ ਸ਼ਹੀਦੀ ਸਮਾਗਮ ਕੀਤੇ ਜਾਂਦੇ ਹਨ। ਇਨ੍ਹਾਂ ਸਮਾਗਮਾਂ ਵਿਚ ਕੁਝ ਗਰਮ ਖਿਆਲੀਆਂ ਵਲੋਂ ਰੋਸ ਵੀ ਜਾਹਰ ਕੀਤਾ ਜਾਂਦਾ ਹੈ। ਉਥੇ ਹੀ ਵੱਖ -ਵੱਖ ਧਾਰਮਿਕ ਆਗੂਆਂ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ।


Baljeet Kaur

Content Editor

Related News