ਅੰਮ੍ਰਿਤਸਰ : ਜਸ਼ਨ ਮਨਾ ਰਹੇ ਦੋਸਤਾਂ ਨੇ ਨੌਜਵਾਨ ਦਾ ਕੀਤਾ ਕਤਲ, ਫਿਰ ਕੰਬਲ ''ਚ ਲਪੇਟ ਲਾ ਦਿੱਤੀ ਅੱਗ
Sunday, Jun 07, 2020 - 07:18 PM (IST)
ਅੰਮ੍ਰਿਤਸਰ (ਸੰਜੀਵ) : ਸ਼ਨੀਵਾਰ ਦੇਰ ਰਾਤ ਗੁਰੂ ਨਾਨਕਪੁਰਾ 'ਚ ਇਕੱਠੇ ਬੈਠ ਕੇ ਸ਼ਰਾਬ ਪੀ ਰਹੇ ਦੋਸਤਾਂ 'ਚ ਹੋਏ ਝਗੜੇ ਦੌਰਾਨ ਆਪਣੇ ਹੀ ਇਕ ਦੋਸਤ ਨੂੰ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਅੱਗ ਲਾ ਦਿੱਤੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਇਸਲਾਮਾਬਾਦ ਦੇ ਇੰਚਾਰਜ ਇੰਸਪੈਕਟਰ ਅਨਿਲ ਕੁਮਾਰ ਭਾਰੀ ਪੁਲਸ ਬਲ ਦੇ ਨਾਲ ਮੌਕੇ 'ਤੇ ਪੁੱਜੇ ਅਤੇ ਅੱਧ ਸੜੀ ਲਾਸ਼ ਨੂੰ ਕਬਜ਼ੇ 'ਚ ਲੈ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਨਾਲ ਮੌਕੇ 'ਤੇ ਪਹੁੰਚੀ ਫੌਰੈਂਸਿਕ ਟੀਮ ਨੇ ਘਟਨਾ ਸਥਾਨ ਤੋਂ ਕਤਲ ਅਤੇ ਮੁਲਜ਼ਮਾਂ ਦੇ ਸੁਰਾਗ ਹਾਸਲ ਕੀਤੇ ਹਨ। ਇਸ ਮਾਮਲੇ 'ਚ ਫਿਲਹਾਲ ਪੁਲਸ ਨੇ 5 ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਕੋਰੋਨਾ ਕਾਰਨ ਲੱਗੀ ਤਾਲਾਬੰਦੀ ਨੇ ਤੋੜੇ ਕੈਨੇਡਾ ਦੇ ਸੁਪਨੇ, ਅੱਕੀ ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ
ਇਹ ਹੈ ਮਾਮਲਾ
ਥਾਣਾ ਇਸਲਾਮਾਬਾਦ ਦੇ ਇਲਾਕੇ ਗੁਰੂ ਨਾਨਕਪੁਰਾ ਦੇ ਰਹਿਣ ਵਾਲੇ ਰਮੇਸ਼ ਕੁਮਾਰ ਵਿੱਕੀ ਦੇ ਘਰ ਉਸ ਦੇ 4-5 ਦੋਸਤ ਜਸ਼ਨ ਮਨਾ ਰਹੇ ਸਨ। ਘਰ 'ਚ ਡੀ.ਜੇ. ਲਾਇਆ ਹੋਇਆ ਸੀ ਅਤੇ ਸ਼ਰਾਬ ਚੱਲ ਰਹੀ ਸੀ। ਰਮੇਸ਼ ਕੁਮਾਰ ਉਸ ਸਮੇਂ ਆਪਣੇ ਦੋਸਤਾਂ ਨਾਲ ਘਰ 'ਚ ਇਕੱਲਾ ਸੀ, ਉਸ ਦੀ ਮਾਤਾ ਆਪਣੀ ਕੁੜੀ ਨੂੰ ਮਿਲਣ ਲਈ ਗਈ ਹੋਈ ਸੀ। ਪਾਰਟੀ ਦੌਰਾਨ ਦੋਸਤਾਂ ਵਿਚਾਲੇ ਕੁੱਝ ਅਜਿਹਾ ਹੋਇਆ ਕਿ ਰਮੇਸ਼ ਕੁਮਾਰ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਸਬੂਤ ਮਿਟਾਉਣ ਦੀ ਲਈ ਉਸ ਦੀ ਲਾਸ਼ ਨੂੰ ਇਕ ਕੰਬਲ 'ਚ ਲਪੇਟ ਘਰ 'ਚ ਅੱਗ ਲਾ ਦਿੱਤੀ ਗਈ ਤਾਂ ਕਿ ਹੱਤਿਆ ਦੀ ਇਸ ਘਟਨਾ ਨੂੰ ਹਾਦਸੇ 'ਚ ਬਦਲਿਆ ਜਾ ਸਕੇ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਏ. ਟੀ. ਐੱਮ. ਲੁੱਟ ਕੇ ਲੈ ਗਏ ਲੁਟੇਰੇ
ਵਾਰਦਾਤ ਤੋਂ ਬਾਅਦ ਰਮੇਸ਼ ਦੇ ਸਾਰੇ ਦੋਸਤ ਮੌਕੇ ਤੋਂ ਫਰਾਰ ਹੋ ਗਏ ਪਰ ਥਾਣਾ ਇਸਲਾਮਾਬਾਦ ਦੇ ਇੰਚਾਰਜ ਇਸਪੈਕਟਰ ਅਨਿਲ ਕੁਮਾਰ ਜਿਵੇਂ ਹੀ ਮੌਕੇ 'ਤੇ ਪੁੱਜੇ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਦੁਰਘਟਨਾ ਨਹੀਂ ਸਗੋਂ ਕਤਲ ਦਾ ਮਾਮਲਾ ਹੈ। ਜਾਂਚ ਦੌਰਾਨ ਉਨ੍ਹਾਂ ਨੇ ਰਮੇਸ਼ ਕੁਮਾਰ ਦਾ ਖੂਨ ਵੀ ਕਮਰੇ 'ਚ ਖਿਲਰਿਆ ਹੋਇਆ ਪਾਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵਿਸ਼ਵਾਸ ਹੋ ਗਿਆ ਕਿ ਰਮੇਸ਼ ਕੁਮਾਰ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਸਾੜਿਆ ਗਿਆ ਹੈ। ਫੌਰੈਂਸਿਕ ਟੀਮ ਨੇ ਵੀ ਘਟਨਾ ਸਥਾਨ ਤੋਂ ਬਲੱਡ ਸੈਂਪਲ ਲਏ ਅਤੇ ਕੁੱਝ ਹੋਰ ਸਬੂਤ ਜੁਟਾਏ, ਜਿਸ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਦੀ ਕਾਰਵਾਈ ਲਈ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਲਗਾਤਾਰ ਵੱਧ ਰਿਹਾ ਕੋਰੋਨਾ ਦਾ ਪ੍ਰਕੋਪ, 20 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ
ਇਹ ਕਹਿਣਾ ਹੈ ਪੁਲਸ ਦਾ
ਥਾਣਾ ਇਸਲਾਮਾਬਾਦ ਦੇ ਇੰਚਾਰਜ ਇੰਸਪੈਕਟਰ ਅਨਿਲ ਕੁਮਾਰ ਦਾ ਕਹਿਣਾ ਹੈ ਕਿ ਇਹ ਸਾਫ਼ ਤੌਰ 'ਤੇ ਕਤਲ ਦਾ ਕੇਸ ਹੈ, ਜਿਸ 'ਚ ਮਰਨ ਵਾਲੇ ਰਮੇਸ਼ ਕੁਮਾਰ ਨਾਲ ਬੈਠੇ ਉਸ ਦੇ ਦੋਸਤਾਂ ਵਿਰੁੱਧ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਸਾਰੇ ਮੁਲਜ਼ਮ ਅੰਡਰਗਾਊਂਡ ਹੋ ਚੁੱਕੇ ਹਨ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਬਹੁਤ ਜਲਦ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ।
ਇਹ ਵੀ ਪੜ੍ਹੋ : ਜਵਾਨ ਪੁੱਤ ਦੀ ਲਾਸ਼ ਦੇਖ ਮਾਂ ਦਾ ਨਿਕਲਿਆ ਤ੍ਰਾਹ, ਜਨਮ ਦਿਨ ਨੂੰ ਬਣਾਇਆ ਅੰਤਿਮ ਦਿਨ