ਸੰਘਣੀ ਧੂੰਦ ਕਾਰਨ ਅੰਮ੍ਰਿਤਸਰ-ਤਰਨਤਾਰਨ ਬਾਈਪਾਸ 'ਤੇ ਵਾਪਰਿਆ ਹਾਦਸਾ (ਤਸਵੀਰਾਂ)

12/10/2019 1:07:57 PM

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ-ਤਰਨਤਾਰਨ ਬਾਈਪਾਸ 'ਤੇ ਅੱਜ ਸਵੇਰੇ ਪਈ ਸੰਘਣੀ ਧੁੰਦ ਕਾਰਨ 5 ਗੱਡੀਆਂ ਆਪਸ ਵਿਚ ਟਕਰਾ ਗਈਆਂ।

PunjabKesari

ਦੱਸਿਆ ਜਾ ਰਿਹਾ ਹੈ ਕਿ ਇਕ ਟਰੱਕ ਯੂ-ਟਰਨ ਲੈ ਰਿਹਾ ਸੀ ਕਿ ਪਿੱਛੋਂ ਆ ਰਹੇ ਟਰਾਲੇ ਨੂੰ ਧੂੰਦ ਕਾਰਨ ਅੱਗੇ ਕੁੱਝ ਦਿਖਾਈ ਨਹੀਂ ਦਿੱਤਾ, ਜਿਸ ਕਾਰਨ ਟਰਾਲਾ ਸਿੱਧਾ ਟੱਕਰ ਵਿਚ ਜਾ ਵੱਜਾ ਅਤੇ ਦੇਖਦੇ ਹੀ ਦੇਖਦੇ ਪਿੱਛੋਂ ਆ ਰਹੀਆਂ 3 ਹੋਰ ਗੱਡੀਆਂ ਆਪਸ ਵਿਚ ਵੱਜਦੀਆਂ ਗਈਆਂ। ਗਨੀਮਤ ਰਹੀ ਕਿ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਥੇ ਹੀ ਕੁੱਝ ਲੋਕਾਂ ਨੂੰ ਮਾਮੂਲੀ ਸੱਟਾਂ ਆਈਆਂ ਹਨ, ਜਿਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ ਹੈ।

PunjabKesari

ਘਟਨਾ ਸਬੰਧੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਹਾਦਸਾਗ੍ਰ੍ਰਸਤ ਗੱਡੀਆਂ ਨੂੰ ਕਰੇਨ ਦੀ ਮਦਦ ਨਾਲ ਇਕ ਪਾਸੇ ਕਰਵਾ ਕੇ ਪ੍ਰਭਾਵਿਤ ਆਵਾਜਾਈ ਖੁੱਲ੍ਹਵਾ ਦਿੱਤੀ ਹੈ।

PunjabKesari

PunjabKesari


cherry

Content Editor

Related News