ਅੰਮ੍ਰਿਤਸਰ 'ਚ ਭਿਆਨਕ ਅੱਗ, 4 ਦੁਕਾਨਾਂ ਸੜ ਕੇ ਸੁਆਹ (ਵੀਡੀਓ)

Tuesday, Jun 25, 2019 - 01:15 PM (IST)

ਅੰਮ੍ਰਿਤਸਰ (ਸੁਮਿਤ ਖੰਨਾ)—ਅੰਮ੍ਰਿਤਸਰ ਦੇ ਲਾਰੈਂਸ ਰੋਡ ਦੇ ਨਾਲ ਲੱਗਦੀ ਨਵੀਂ ਸੜਕ 'ਤੇ ਇਕ ਇਮਾਰਤ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਅੱਜ ਸਵੇਰੇ ਇਕ ਬਿਲਡਿੰਗ 'ਚ ਭਿਆਨਕ ਅੱਗ ਲੱਗਣ ਨਾਲ 4 ਦੁਕਾਨਾਂ ਸੜ ਕੇ ਸਵਾਹ ਗਈਆਂ। ਅੱਗ ਦਾ ਕਾਰਣ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਵੇਲੇ ਹੋਇਆ ਜਦੋਂ ਬਿਲਡਿੰਗ 'ਚ ਬਣੇ ਇਕ ਆਫਿਸ ਦਾ ਏ. ਸੀ. ਆਨ ਕੀਤਾ ਤਾਂ ਅਚਾਨਕ ਹੋਏ ਸ਼ਾਰਟ ਸਰਕਿਟ ਨਾਲ ਅੱਗ ਲੱਗ ਗਈ, ਜਿਸਨੇ ਵੇਖਦੇ ਹੀ ਵੇਖਦੇ ਪੂਰੀ ਇਮਾਰਤ ਸਣੇ 4 ਦੁਕਾਨਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਹਾਲਾਂਕਿ ਮੌਕੇ 'ਤੇ ਪੁੱਜੀ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਪਰ ਉਦੋਂ ਤੱਕ ਲੱਖਾਂ ਦਾ ਨੁਕਸਾਨ ਹੋ ਚੁੱਕਾ ਸੀ। ਲੋਕਾਂ ਨੇ ਫਾਇਰ ਬ੍ਰਿਗੇਡ 'ਤੇ ਦੇਰੀ ਨਾਲ ਆਉਣ ਦਾ ਦੋਸ਼ ਲਾਇਆ ਹੈ।

PunjabKesari

ਦੂਜੇ ਪਾਸੇ ਮੌਕੇ 'ਤੇ ਪਹੁੰਚੀ ਪੁਲਸ ਨੇ ਹਾਲਾਤ ਦਾ ਜਾਇਜ਼ਾ ਲੈਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Shyna

Content Editor

Related News