ਡੈਨਮਾਰਕ ਦੇ ਅੰਬੈਂਸਡਰ ਵਫਦ ਨਾਲ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

Saturday, Mar 07, 2020 - 04:57 PM (IST)

ਅੰਮ੍ਰਿਤਸਰ (ਅਣਜਾਣ, ਗੁਰਪ੍ਰੀਤ) : ਡੈਨਮਾਰਕ ਦੇ ਅੰਬੈਸਡਰ ਫਰੈਡੀ ਸਵੇਨ 10 ਮੈਂਬਰੀ ਡੈਲੀਗੇਟਸ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਉਪਰੰਤ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਕੋਲੋਂ ਪਰਿਕਰਮਾ 'ਚ ਸਥਿਤ ਪਵਿੱਤਰ ਧਾਰਮਿਕ ਅਸਥਾਨਾਂ ਦੇ ਇਤਿਹਾਸ ਦੀ ਜਾਣਕਾਰੀ ਹਾਸਲ ਕੀਤੀ। ਅੰਬੈਸਡਰ ਫਰੈਡੀ ਸਵੇਨ ਅਤੇ ਉਨ੍ਹਾਂ ਨਾਲ ਆਏ ਡੈਲੀਗੇਟਸ ਨੂੰ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਅਤੇ ਅੰਮ੍ਰਿਤਪਾਲ ਸਿੰਘ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਸੂਚਨਾ ਅਧਿਕਾਰੀ ਜੱਸੀ ਨੂੰ ਪੰਜਾਬੀ 'ਚ ਆਪਣਾ ਨਾਂ ਦੱਸ ਕੇ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛ ਕੇ ਸਭ ਨੂੰ ਪ੍ਰਭਾਵਿਤ ਕੀਤਾ।

PunjabKesariਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਫਰੈਡੀ ਸਵੇਨ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੂਰੇ ਸੰਸਾਰ ਦਾ ਮੁਜੱਸਮਾ ਹੈ, ਮੈਂ ਇਥੋਂ ਦਾ ਇਤਿਹਾਸ ਜਾਣ ਕੇ ਬਹੁਤ ਪ੍ਰਭਾਵਿਤ ਹੋਇਆ ਹਾਂ। ਉਨ੍ਹਾਂ ਕਿਹਾ ਕਿ ਸਿੱਖ ਧਰਮ ਇਕ ਅਜਿਹਾ ਧਰਮ ਹੈ, ਜਿਸ ਤੋਂ ਸਮੁੱਚੀ ਮਨੁੱਖਤਾ ਨੂੰ ਪਿਆਰ, ਸੇਵਾ ਅਤੇ ਭਾਈਚਾਰੇ ਦਾ ਸੰਦੇਸ਼ ਮਿਲਦਾ ਹੈ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਪੂਰੀ ਦੁਨੀਆ ਲਈ ਇਕ ਚੈਲੇਂਜ ਹੈ ਪਰ ਡੈਨਮਾਰਕ ਵਿਚ ਇਸ ਦੇ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ।

ਇਹ ਵੀ ਪੜ੍ਹੋ : ਹੋਲਾ ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦਾ ਬੀਮਾ ਕਰੇਗੀ SGPC


Baljeet Kaur

Content Editor

Related News