ਡਲਹੌਜ਼ੀ ਤੋਂ ਆਏ ਵਿਦਿਆਰਥੀਆਂ ਨੇ ਪੰਜਾਬ 'ਚ ਕੱਡਿਆ ਕੈਂਡਲ ਮਾਰਚ (ਵੀਡੀਓ)
Saturday, Feb 23, 2019 - 02:12 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਡਲਹੌਜ਼ੀ ਦੇ ਬੱਚਿਆਂ ਵਲੋਂ ਪੂਰੇ ਪੰਜਾਬ 'ਚ ਕੈਂਡਲ ਮਾਰਚ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਪਹੁੰਚੇ ਡਲਹੌਜ਼ੀ ਦੇ ਟਾਪਹਿੱਲ ਸਕੂਲ ਦੇ ਇਨ੍ਹਾਂ ਵਿਦਿਆਰਥੀ ਨੇ ਹੱਥਾਂ 'ਚ ਮੋਮਬੱਤੀਆਂ ਫੜ ਸ਼ਹੀਦਾਂ ਨੂੰ ਸਲਾਮ ਕੀਤਾ ਤੇ ਦੱਸਿਆ ਕਿ ਉਹ ਪੰਜਾਬ 'ਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲ ਵੀ ਰਹੇ ਹਨ। ਇਸ ਦੌਰਾਨ ਬੱਚਿਆਂ ਨਾਲ ਆਈ ਸਕੂਲ ਪ੍ਰਿੰਸੀਪਲ ਨੇ ਸ਼ਹੀਦਾਂ ਦੇ ਬੱਚਿਆਂ ਨੂੰ ਸਕੂਲ 'ਚ ਮੁਫਤ ਸਿੱਖਿਆ ਦੇਣ ਦਾ ਵੀ ਐਲਾਨ ਕੀਤਾ। ਕੈਂਡਲ ਮਾਰਚ ਦੌਰਾਨ ਵਿਦਿਆਰਥੀ ਵਲੋਂ ਟ੍ਰੀਲੀਅਮ ਮਾਲ 'ਚ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਣੀ ਸੀ ਪਰ ਮਾਲ ਦੀ ਸਕਿਓਰਿਟੀ ਨੇ ਬੱਚਿਆਂ ਨੂੰ ਮਾਲ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ, ਜਿਸਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ।
ਇਕ ਪਾਸੇ ਜਿਥੇ ਗੁਆਂਢੀ ਸੂਬੇ ਦੇ ਵਿਦਿਆਰਥੀਆਂ ਵਲੋਂ ਪੰਜਾਬ 'ਚ ਕੈਂਡਲ ਮਾਰਚ ਕੀਤਾ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਗੁਰੂ ਨਗਰੀ 'ਚ ਬੱਚਿਆਂ ਨੂੰ ਮਾਲ ਅੰਦਰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਰੋਕਣਾ ਨਿੰਦਾ ਯੋਗ ਹੈ।