ਭਗਵੰਤ ਮਾਨ ਨੇ ਕੀਤੀ ਨਵਜੋਤ ਸਿੱਧੂ ਦੀ ਤਾਰੀਫ (ਵੀਡੀਓ)

Sunday, Nov 03, 2019 - 12:44 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਖੁੱਲ੍ਹਣ ਜਾ ਰਹੇ ਕਾਰਤਪੁਰ ਸਾਹਿਬ ਦੇ ਲਾਂਘੇ 'ਤੇ ਬੋਲਦਿਆਂ ਸਾਂਸਦ ਭਗਵੰਤ ਮਾਨ ਨੇ ਕਿਹਾ ਕਿ ਇਹ ਲਾਂਘਾ ਲੱਖਾਂ ਸ਼ਰਧਾਲੂਆਂ ਸਦਕਾ ਖੁੱਲ੍ਹਣ ਜਾ ਰਿਹਾ ਹੈ ਜੋ ਸਦੀਆਂ ਤੋਂ ਇਸ ਲਈ ਅਰਦਾਸਾਂ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ 'ਚ ਨਵਜੋਤ ਸਿੰਘ ਸਿੱਧੂ ਦਾ ਵੀ ਰੋਲ ਹੈ ਕਿਉਂਕਿ ਜਦੋਂ ਉਹ ਪਾਕਿਸਤਾਨ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ 'ਚ ਗਏ ਸਨ ਤਾਂ ਉਦੋਂ ਤੋਂ ਹੀ ਲਾਂਘੇ ਦੀ ਗੱਲ ਚੱਲੀ ਹੈ। ਉਨ੍ਹਾਂ ਕਿਹਾ ਕਿ ਜੇਕਰ ਨਵਜੋਤ ਸਿੱਧੂ ਨੂੰ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਲਈ ਇਮਰਾਨ ਖਾਨ ਵਲੋਂ ਸੱਦਾ ਆਇਆ ਹੈ ਤਾਂ ਉਨ੍ਹਾਂ ਨੂੰ ਪਾਕਿਸਤਾਨ ਜਰੂਰ ਜਾਣਾ ਚਾਹੀਦਾ ਹੈ। 

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਚੱਲ ਰਹੇ ਕ੍ਰੇਡਿਟ ਵਾਰ 'ਤੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਗੱਲ ਹੈ ਕਿ ਜਿਨ੍ਹਾਂ ਨੇ ਸਰਬੱਤ ਦੇ ਭਲੇ ਅਤੇ ਸਾਂਝੀਵਾਲਤਾ ਦੀ ਗੱਲ ਕੀਤੀ ਉਨ੍ਹਾਂ ਦੇ ਨਾਮ 'ਤੇ ਸਮਾਗਮ ਵੱਖ-ਵੱਖ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਦਾ ਫਲਸਫਾ ਇਕ ਹੋਣ ਦੀ ਬਜਾਏ ਇਸ ਨੂੰ ਵੱਖ -ਵੱਖ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਮਾਗਮ ਨੂੰ ਸਭ ਨੂੰ ਮਿਲ ਕੇ ਮਨਾਉਣਾ ਚਾਹੀਦਾ ਹੈ। 

ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ ਪਟੇਲ ਜੀ ਮੂਰਤੀ ਲਈ ਸਰਕਾਰਾਂ ਵਲੋਂ 3 ਹਜ਼ਾਰ ਕਰੋੜ ਰੁਪਇਆ ਖਰਚੇ ਗਏ ਜਦਕਿ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਲਈ ਇਕ ਰੁਪਈਆਂ ਤੱਕ ਨਹੀਂ ਰੱਖਿਆ ਗਿਆ, ਜਿਸ ਤੋਂ ਸਿੱਧ ਹੁੰਦਾ ਹੈ ਕਿ ਬੀ.ਜੇ.ਪੀ. ਨਫਰਤ ਦੀ ਰਾਜਨੀਤੀ ਕਰਦੀ ਹੈ। ਜਗਤ ਗੁਰੂ ਨਾਨਕ ਸਾਹਿਬ ਜੀ ਨੂੰ ਪੂਰੀ ਦੁਨੀਆ ਦੇ 'ਚ ਪੂਜਿਆ ਜਾਂਦਾ ਹੈ ਅਤੇ ਉਨ੍ਹਾਂ ਦੇ ਨਾਮ 'ਤੇ ਕੋਈ ਵੱਡਾ ਪ੍ਰੋਜੈਕਟ ਮਿਲਣਾ ਚਾਹੀਦਾ ਹੈ।  

ਦੱਸ ਦੇਈਏ ਕਿ ਸ਼ਨੀਵਾਰ ਸਾਂਸਦ ਭਗਵੰਤ ਮਾਨ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ 'ਚ ਵਿਖੇ ਪਹੁੰਚੇ ਹੋਏ ਸਨ।  


author

Baljeet Kaur

Content Editor

Related News