ਅੰਮ੍ਰਿਤਸਰ ਪ੍ਰਸ਼ਾਸਨ ਸਖ਼ਤ, ਘਰਾਂ ’ਚ ਡਲਿਵਰੀ ਕਰਨ ਵਾਲੀਆਂ ਦਾਈਆਂ 'ਤੇ ਕੀਤੀ ਵੱਡੀ ਕਾਰਵਾਈ
Tuesday, Mar 11, 2025 - 01:06 PM (IST)

ਅੰਮ੍ਰਿਤਸਰ(ਦਲਜੀਤ)- ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸਿਹਤ ਸੋਸਾਇਟੀ ਦੀ ਮੀਟਿੰਗ ਕੀਤੀ ਗਈ, ਜਿਸ ਵਿਚ ਸਿਹਤ ਵਿਭਾਗ ਦੇ ਸਾਰੇ ਕੰਮਾਂ ਦਾ ਰਿਵੀਊ ਕੀਤਾ ਗਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸਿਵਲ ਸਰਜਨ ਡਾ. ਕਿਰਨਦੀਪ ਕੌਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਉਨ੍ਹਾਂ ਕਿਹਾ ਕਿ ਐੱਨ. ਸੀ. ਡੀ. ਕੰਪੇਨ ਵਿਚ ਅੰਮ੍ਰਿਤਸਰ ਪੰਜਾਬ ਵਿਚ ਪਹਿਲੇ ਸਥਾਨ ’ਤੇ ਆਇਆ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਨੇ ਆਪਣੇ ਸਾਰੇ ਟੀਚੇ ਸਮੇਂ ’ਤੇ ਪੂਰੇ ਕੀਤੇ ਹਨ। ਸਿਹਤ ਵਿਭਾਗ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦੇ ਘਰਾਂ ਵਿਚ ਡਲਿਵਰੀ ਕਰਨ ਵਾਲੀਆਂ ਅਣਟ੍ਰੇਂਡ ਦਾਈਆਂ ਖਿਲਾਫ ਸਖ਼ਤ ਐਕਸ਼ਨ ਲੈਂਦਿਆਂ 2 ਅਣਟ੍ਰੇਂਡ ਦਾਈਆਂ ਦੇ ਕਲੀਨਿਕ ਬੰਦ ਕਰਾਏ ਹਨ ਅਤੇ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ- ਵਿਜੀਲੈਂਸ ਵਿਭਾਗ ਦੀ ਮਿਹਨਤ ਦੇ ਫਿਰ ਜਾਂਦਾ ਪਾਣੀ, ਜਦ ਅਦਾਲਤ ’ਚ ਮੁਕਰ ਜਾਂਦੇ ਨੇ ਗਵਾਹ
ਡੀ. ਸੀ. ਨੇ ਕਿਹਾ ਕਿ ਰਾਸ਼ਟਰੀ ਬਾਲ ਸੁਰੱਖਿਆ ਕਾਰਿਆਕਰਮ ਅਧੀਨ ਸਕੂਲਾਂ ਵਿਚ ਪੀ. ਟੀ. ਮੀਟ ਦੌਰਾਨ ਬੱਚਿਆਂ ਦਾ ਹੈਲਥ ਚੈੱਕ ਵੀ ਕਰਾਇਆ ਜਾਵੇ ਅਤੇ ਪੀ. ਟੀ. ਮੀਟ ਵਾਲੇ ਦਿਨ ਸਕੂਲਾਂ ਵਿਚ ਹੈਲਥ ਚੈੱਕਅੱਪ ਕੈਂਪ ਲਗਾਏ ਜਾਣ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮਰੀਜ਼ਾਂ ਦੀ ਸਹੂਲਤ ਲਈ ਵੱਧ ਤੋਂ ਵੱਧ ਆਯੁਸ਼ਮਾਨ ਭਾਰਤ ਕਾਰਡ ਬਣਾਏ ਜਾਣ, ਟੀ. ਬੀ. ਕੰਪੇਨ ਦੇ ਸਾਰੇ ਟੀਚੇ ਸਮੇਂ ’ਤੇ ਪੂਰੇ ਕੀਤੇ ਜਾਣ, ਤੰਬਾਕੂ ਮੁਕਤ ਪਿੰਡਾਂ ਦੀ ਇਨਰੋਲਮੈਂਟ ਵਿਚ ਵਾਧਾ ਕੀਤਾ ਜਾਵੇ, ਡਰੱਗ ਬ੍ਰਾਂਚ ਵੱਲੋਂ ਮੈਡੀਕਲ ਸਟੋਰਾਂ ਦੀ ਚੈਕਿੰਗ ਵਧਾਈ ਜਾਵੇ।
ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ ਅਮਰੀਕੀ ਏਜੰਸੀ FBI ਵੱਲੋਂ ਲੋੜੀਂਦੇ ਮੁਲਜ਼ਮ ਨੂੰ ਕੀਤਾ ਕਾਬੂ, ਹੋਏ ਵੱਡੇ ਖ਼ੁਲਾਸੇ
ਇਸ ਮੌਕੇ ਸਿਵਲ ਸਰਜਨ ਡਾ. ਕਿਰਨਦੀਪ ਕੌਰ, ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਨੀਲਮ ਭਗਤ, ਜ਼ਿਲਾ ਟੀਕਾਕਰਨ ਅਫਸਰ ਡਾ. ਭਾਰਤੀ ਧਵਨ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਮੀਤ ਕੌਰ, ਜ਼ਿਲਾ ਸਿਹਤ ਅਫਸਰ ਡਾ. ਜਸਪਾਲ ਸਿੰਘ, ਜ਼ਿਲਾ ਐਪੀਡਮੋਲੋਜਿਸਟ ਡਾ. ਹਰਜੋਤ ਕੌਰ, ਜ਼ਿਲਾ ਐਪੀਡਮੋਲਜਿਸਟ ਆਈ. ਡੀ. ਐੱਸ. ਪੀ. ਡਾ. ਨਵਦੀਪ ਕੌਰ, ਜ਼ਿਲਾ ਐੱਮ. ਈ. ਆਈ. ਓ., ਅਮਰਦੀਪ ਸਿੰਘ, ਜ਼ੋਨਲ ਲਾਇਸੈਂਸ ਅਥਾਰਟੀ ਡਰੱਗ ਕੁਲਵਿੰਦਰ ਸਿੰਘ, ਸਹਾਇਕ ਕਮਿਸ਼ਨਰ ਫੂਡ ਰਜਿੰਦਰਪਾਲ ਸਿੰਘ, ਸਮੂਹ ਸੀਨੀਅਰ ਮੈਡੀਕਲ ਅਫਸਰ ਅਤੇ ਸਿਹਤ ਅਧਿਕਾਰੀ ਸ਼ਾਮਲ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8