ਸੁੱਕਾ ਤਲਾਬ ਮੰਦਰ ’ਚ ਸਰੋਵਰ ਦੀ ਸਫ਼ਾਈ ਕਰਵਾਉਣ ਲਈ ਕੀਤਾ ਹਵਨ ਯੱਗ

4/19/2019 9:40:40 AM

ਅੰਮ੍ਰਿਤਸਰ (ਅਣਜਾਣ)-ਸਨਾਤਨ ਧਰਮ ਸਭਾ ਸ਼ਿਵ ਮੰਦਰ ਸੁੱਕਾ ਤਲਾਬ ਵਿਖੇ ਮੁੱਖ ਸੇਵਾਦਾਰ ਬਲਵਿੰਦਰ ਸਿੰਘ ਬਿੱਲਾ ਦੀ ਅਗਵਾਈ ’ਚ ਮੰਦਰ ਕਮੇਟੀ ਤੇ ਇਲਾਕਾ ਨਿਵਾਸੀਆਂ ਵੱਲੋਂ ਹਵਨ ਯੱਗ ਕਰਵਾਇਆ ਗਿਆ, ਜਿਸ ਵਿਚ ਭਗਤਾਂ ਨੇ ਆਹੂਤੀਆਂ ਪਾ ਕੇ ਸੁੱਕਾ ਤਲਾਬ ਸਰੋਵਰ ਦੀ ਸਫ਼ਾਈ ਸ਼ੁਰੂ ਕਰਵਾਉਣ ਦੀ ਮਨੋਕਾਮਨਾ ਕੀਤੀ। ਯੱਗ ’ਚ ਪਹੁੰਚੇ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੂੰ ਇਲਾਕਾ ਨਿਵਾਸੀ ਸੰਗਤਾਂ ਨੇ ਮੰਗ ਕਰਦਿਆਂ ਕਿਹਾ ਕਿ ਪਹਿਲਾਂ ਇਸ ਸਰੋਵਰ ਦੀ ਸਫ਼ਾਈ ਬਾਰੇ ਹਲਕਾ ਦੱਖਣੀ ਦੇ ਵਿਧਾਇਕ ਨੇ ਵਾਅਦਾ ਕੀਤਾ ਸੀ, ਜੋ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੁਲਤਾਨਵਿੰਡ ਵਾਸੀਆਂ ਦੀਆਂ ਵੋਟਾਂ ਉਸੇ ਉਮੀਦਵਾਰ ਨੂੰ ਪੈਣਗੀਆਂ ਜੋ ਸਰੋਵਰ ਦੀ ਸਫ਼ਾਈ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਰਵਾਏਗਾ, ਨਹੀਂ ਤਾਂ ਇਲਾਕਾ ਨਿਵਾਸੀ ਚੋਣਾਂ ਦਾ ਬਾਈਕਾਟ ਕਰਨਗੇ। ਤਲਬੀਰ ਸਿੰਘ ਗਿੱਲ ਨੇ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੁੱਕਾ ਤਲਾਬ ਸਰੋਵਰ ਦੀ ਸਫ਼ਾਈ ਕਰਵਾਉਣ ਬਾਰੇ ਉਹ ਆਪਣੀ ਪਾਰਟੀ ਨਾਲ ਗੱਲ ਕਰਨਗੇ ਤਾਂ ਜੋ ਸੰਗਤਾਂ ਦੀ ਆਸਥਾ ਨੂੰ ਠੇਸ ਨਾ ਪਹੁੰਚੇ। ਇਸ ਮੌਕੇ ਬੀਬੀ ਨੀਲਮ ਕੌਰ, ਅਸ਼ੋਕ ਕੁਮਾਰ, ਸੁਰਿੰਦਰ ਕੁਮਾਰ ਗੋਲਡੀ, ਸ਼ਾਮ ਲਾਲ, ਸੁਹਾਗਵੰਤੀ, ਲਲਿਤਾ ਦੇਵੀ, ਸ਼ਾਰਦਾ, ਸੁਨੀਤਾ, ਸੀਮਾ, ਮਨੋਜ ਕੁਮਾਰ, ਸਵਿਤਾ ਰਾਣੀ, ਪੰਡਿਤ ਜੈ ਪ੍ਰਕਾਸ਼ ਸ਼ਾਸਤਰੀ, ਸੰਜੀਵ ਕੁਮਾਰ, ਪੰਡਿਤ ਸ਼ਗੁਨ ਸ਼ਰਮਾ, ਅਸ਼ਵਨੀ ਠਾਕੁਰ, ਪਰਮਜੀਤ ਠਾਕੁਰ, ਅਜੀਤ ਸਿੰਘ, ਵਿਜੇ, ਸ਼ਿਵਾ ਮਹਾਜਨ, ਰਣਜੀਤ ਗਿੱਲ, ਕਰਨ ਸਿੰਘ ਆਦਿ ਮੌਜੂਦ ਸਨ।