ਮੈਂਬਰਾਂ ਦੇ ਭਾਰੀ ਸਮਰਥਨ ਨੂੰ ਦੇਖ ਮਹਾਜਨ ਗਰੁੱਪ ਨੇ ਕੀਤਾ ਜਿੱਤ ਦਾ ਦਾਅਵਾ

Thursday, Feb 14, 2019 - 04:36 AM (IST)

ਮੈਂਬਰਾਂ ਦੇ ਭਾਰੀ ਸਮਰਥਨ ਨੂੰ ਦੇਖ ਮਹਾਜਨ ਗਰੁੱਪ ਨੇ ਕੀਤਾ ਜਿੱਤ ਦਾ ਦਾਅਵਾ
ਅੰਮ੍ਰਿਤਸਰ (ਸੰਜੀਵ)-ਲੰਸਡਨ ਕਲੱਬ ਦੀ ਚੋਣ 2019 ਨੂੰ ਲੈ ਕੇ ਮੈਦਾਨ ’ਚ ਉੱਤਰੇ 2 ਗਰੁੱਪਾਂ ਵਿਚ ਸਖਤ ਮੁਕਾਬਲਾ ਹੋਣ ਦਾ ਸ਼ੱਕ ਦਿਖਾਈ ਦੇ ਰਿਹਾ ਸੀ ਪਰ ਅੱਜ ਮੈਂਬਰਾਂ ਦੇ ਭਾਰੀ ਸਮਰਥਨ ਨੇ ਪ੍ਰਧਾਨ ਅਹੁਦੇ ਦੀ ਚੋਣ ਲਡ਼ ਰਹੇ ਅੰਮ੍ਰਿਤਪਾਲ ਮਹਾਜਨ ਗਰੁੱਪ ਦੀ ਜਿੱਤ ਦਾ ਦਾਅਵਾ ਕੀਤਾ ਹੈ, ਜਿਸ ਵਿਚ ਜਨਰਲ ਸਕੱਤਰ ਅਹੁਦੇ ’ਤੇ ਖਡ਼੍ਹੇ ਵਿਜੇ ਟੰਡਨ ਤੇ ਫਾਈਨਾਂਸ਼ੀਅਲ ਸੈਕਟਰੀ ਵਿਜੇ ਉਮਟ ਨੇ ਕਿਹਾ ਕਿ ਉਨ੍ਹਾਂ ਦਾ ਗਰੁੱਪ ਚੋਣ ਮੈਦਾਨ ’ਚ ਜਿੱਤ ਦਾ ਝੰਡਾ ਲਹਿਰਾਏਗਾ। ਇਸ ਮੌਕੇ ਅੰਮ੍ਰਿਤਪਾਲ ਮਹਾਜਨ ਨੇ ਜਿਥੇ ਮੈਂਬਰਾਂ ਤੋਂ ਵੋਟ ਮੰਗੀ, ਉਥੇ ਹੀ ਉਨ੍ਹਾਂ ਕਿਹਾ ਕਿ ਪਿਛਲੇ 8 ਸਾਲਾਂ ਤੋਂ ਕਲੱਬ ਦੇ ਮੈਂਬਰ ਉਨ੍ਹਾਂ ’ਤੇ ਆਪਣਾ ਵਿਸ਼ਵਾਸ ਜਤਾਏ ਹੋਏ ਹਨ ਅਤੇ ਉਨ੍ਹਾਂ ਦੀ ਕਮੇਟੀ ਵੀ ਉਸੇ ਤਰ੍ਹਾਂ ਮੈਂਬਰਾਂ ਦੀਆਂ ਸਹੂਲਤਾਂ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਕਲੱਬ ਮੈਂਬਰ ਉਨ੍ਹਾਂ ਨੂੰ ਜਿੱਤ ਦਿਵਾਉਣਗੇ ਤਾਂ ਕਿ ਕਲੱਬ ਦੇ ਚੰਗੇ ਭਵਿੱਖ ਤੇ ਸਹੂਲਤਾਂ ਲਈ ਉਨ੍ਹਾਂ ਦੀ ਕਮੇਟੀ ਇਕ ਵਾਰ ਫਿਰ ਆਪਣਾ ਕੰਮ ਕਰ ਸਕੇ। ਇਸ ਮੌਕੇ ਉਪ ਪ੍ਰਧਾਨ ਅਹੁਦੇ ’ਤੇ ਖਡ਼੍ਹੇ ਰੁਪਿੰਦਰ ਸਿੰਘ ਰੂਬੀ, ਜੁਆਇੰਟ ਸੈਕਟਰੀ ਅਸ਼ਵਨੀ ਰੌਲੀ, ਸੰਜੀਵ ਕੁਮਾਰ ਰਾਜੂ, ਕਪਿਲ ਬਹਿਲ, ਜੀ. ਐੱਸ. ਸੇਖਾਂ, ਬੌਬੀ ਮਹਿਰਾ, ਸ਼ਾਮ ਸੁੰਦਰ ਮਹਿਰਾ, ਸੁਨੀਲ ਧੀਰ, ਵਿਨੋਦ ਉੱਪਲ ਤੇ ਸੰਦੀਪ ਗੁਲਾਟੀ ਨੇ ਮੈਂਬਰਾਂ ਤੋਂ ਵੋਟ ਮੰਗੀ।

Related News