‘ਬੇਟੀ ਬਚਾਓ, ਬੇਟੀ ਪਡ਼ਾਓ’ ਮੁਹਿੰਮ ਤਹਿਤ ਕੈਂਪ ਲਾਇਆ

Thursday, Feb 14, 2019 - 04:33 AM (IST)

‘ਬੇਟੀ ਬਚਾਓ, ਬੇਟੀ ਪਡ਼ਾਓ’ ਮੁਹਿੰਮ ਤਹਿਤ ਕੈਂਪ ਲਾਇਆ
ਅੰਮ੍ਰਿਤਸਰ (ਛੀਨਾ)-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਜ਼ਿਲਾ ਪ੍ਰੋਗਰਾਮ ਅਫਸਰ ਹਰਦੀਪ ਕੌਰ ਦੀ ਅਗਵਾਈ ਹੇਠ ਬਾਲ ਵਿਕਾਸ ਪ੍ਰੋਜੈਕਟ ਅਫਸਰ ਡਾ. ਤਨੂਜਾ ਗੋਇਲ ਵਲੋਂ ‘ਬੇਟੀ ਬਚਾਓ, ਬੇਟੀ ਪਡ਼੍ਹਾਓ’ ਮੁਹਿੰਮ ਤਹਿਤ ਇਕ ਵਿਸ਼ੇਸ਼ ਕੈਂਪ ਪਿੰਡ ਸਰਜਾ ਵਿਖੇ ਲਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਮੈਡਮ ਤਨੂਜਾ ਗੋਇਲ ਨੇ ਕਿਹਾ ਕਿ ਸਿੱਖਿਆ ਵਿਭਾਗ, ਸਿਹਤ ਵਿਭਾਗ, ਮਨਰੇਗਾ, ਕਾਨੂੰਨੀ ਸੇਵਾਵਾਂ ਅਥਾਰਟੀ, ਲੀਡ ਬੈਂਕ ਮੈਨੇਜਰ ਇਕ ਟੀਮ ਵਜੋਂ ਕੰਮ ਕਰਦੇ ਹੋਏ ਜਾਗਰੂਕ ਕੈਂਪ ਲਗਾ ਕੇ ਲੋਕਾਂ ਨੂੰ ਪੰਜਾਬ ਸਰਕਾਰ ਵਲੋਂ ਧੀਆਂ ਦੇ ਪਾਲਣ ਪੋਸ਼ਣ ਅਤੇ ਪਡ਼੍ਹਾਈ ਸਬੰਧੀ ਚਲਾਈਆਂ ਜਾ ਰਹੀਆਂ ਸਕੀਮਾਂ ਤੋਂ ਜਾਣੂ ਕਰਵਾ ਰਹੇ ਹਨ। ਇਸ ਮੌਕੇ ਸਰਪੰਚ ਮਲਕੀਤ ਸਿੰਘ ਸਰਜਾ ਨੇ ਕਿਹਾ ਕਿ ਸਾਨੂੰ ਧੀਆਂ ਦਾ ਸਨਮਾਨ ਕਰਨਾ ਚਾਹੀਦਾ ਹੈ ਕਿਉਂਕਿ ਔਰਤ ਨਾਲ ਹੀ ਸਮਾਜ ਅੱਗੇ ਵੱਧ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਯੁੱਗ ਬੀਤ ਚੁੱਕਾ ਹੈ ਜਦੋਂ ਔਰਤਾਂ ਸਿਰਫ ਘਰ ਦੀ ਚਾਰਦਿਵਾਰੀ ਤੱਕ ਹੀ ਸੀਮਤ ਰਹਿੰਦੀਆਂ ਸਨ। ਅੱਜ ਦੀਆਂ ਔਰਤਾਂ ਹਰ ਖੇਤਰ ’ਚ ਮਰਦਾਂ ਦੇ ਬਰਾਬਰ ਮੱਲਾਂ ਮਾਰ ਰਹੀਆਂ ਹਨ। ਇਸ ਮੌਕੇ ਵੱਖ-ਵੱਖ ਖੇਤਰਾਂ ’ਚ ਮੱਲਾਂ ਮਾਰਨ ਵਾਲੀਆਂ 3 ਧੀਆਂ ਨੂੰ ਸਨਮਾਨਿਤ ਕੀਤਾ ਗਿਆ ਤੇ 6 ਨਵਜੰਮੀਆਂ ਬੱਚੀਆਂ ਨੂੰ ਧੀਆਂ ਦੇ ਨਾਵਾਂ ਦੀਆਂ ਬਣਾਈਆ ਨਾਮ ਪਲੇਟਾਂ, ਸਰਟੀਫਿਕੇਟ ਦਿੱਤੇ ਗਏ ਅਤੇ ਬੱਚੀਆਂ ਦੀਆਂ ਦਾਦੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪਿੰਡ ਦੀਆਂ 60 ਸਾਲ ਤੋਂ ਉਪਰ ਦੀਆਂ ਔਰਤਾਂ ਦੇ ਬਸ ਪਾਸ ਵੀ ਬਣਾਏ ਗਏ। ਇਸ ਪ੍ਰਿ. ਦੁਪਿੰਦਰ ਸਿੰਘ, ਮੈਨੇਜਰ ਸਰਬਜੀਤ ਸਿੰਘ, ਮਾਸਟਰ ਦਿਲਾਵਰ ਸਿੰਘ, ਦਵਿੰਦਰ ਕੌਰ, ਸਰਦੂਲ ਸਿੰਘ ਤੇ ਹੋਰ ਵੀ ਪਿੰਡ ਵਾਸੀ ਹਾਜ਼ਰ ਸਨ।

Related News