ਵਿਧਾਇਕ ਅਜਨਾਲਾ ਵੱਲੋਂ ਆਗੂਆਂ ਤੇ ਵਰਕਰਾਂ ਨੂੰ ਲੋਕ ਸਭਾ ਚੋਣਾਂ ’ਚ ਡੱਟਣ ਦਾ ਸੱਦਾ
Tuesday, Jan 29, 2019 - 10:31 AM (IST)

ਅੰਮ੍ਰਿਤਸਰ (ਫਰਿਆਦ)-ਯੂਥ ਮਾਮਲਿਆਂ ਦੇ ਹਲਕਾ ਇੰਚਾਰਜ ਕੰਵਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ’ਚ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਹੋਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਜ਼ਿਲਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਹੱਕ ’ਚ ਮਿਲੇ ਸ਼ਾਨਦਾਰ ਲੋਕ ਫਤਵੇ ਉਪਰੰਤ ਆਗੂਆਂ ਤੇ ਵਰਕਰਾਂ ਨੂੰ ਅਗਾਮੀ 2019 ’ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ’ਚ ਡੱਟਣ ਦਾ ਸੱਦਾ ਦਿੱਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕੇਂਦਰ ’ਚ ਰਾਹੁਲ ਗਾਂਧੀ ਦੀ ਅਗਵਾਈ ’ਚ ਕਾਂਗਰਸ ਦੀ ਸਰਕਾਰ ਬਣੇਗੀ। ਇਸ ਮੌਕੇ ਸਰਪੰਚ ਪਰਮਿੰਦਰ ਸਿੰਘ ਸੰਗੂਆਣਾ, ਸੁਖਦੇਵ ਸਿੰਘ ਸੁੱਖ, ਦਲਬੀਰ ਸਿੰਘ, ਸੋਹਣ ਸਿੰਘ, ਮਨਦੀਪ ਸਿੰਘ, ਹਰਜਿੰਦਰ ਸਿੰਘ (ਸਾਰੇ ਮੈਂਬਰ ਪੰਚਾਇਤ), ਕੁਲਦੀਪ ਸਿੰਘ, ਗੁਰਦੇਵ ਸਿੰਘ, ਗੁਲਜ਼ਾਰ ਸਿੰਘ, ਸੰਨੀ ਨਿੱਜਰ, ਜਗਦੇਵ ਸਿੰਘ ਰਾਜੀਆਂ, ਨੰਬਰਦਾਰ ਜਸਵਿੰਦਰ ਸਿੰਘ ਨੀਟਾ ਭੋਏਵਾਲੀ, ਸੁੱਖ ਪਵਾਰ ਗੁੱਝਾਪੀਰ, ਬੌਵੀ ਚੱਕ ਸਿਕੰਦਰ, ਸਰਪੰਚ ਮਹਿੰਗਾ ਸਿੰਘ ਪੂੰਗਾ, ਸਰਪੰਚ ਪੁੰਨਣ ਸਿੰਘ ਬੱਲਡ਼ਵਾਲ ਆਦਿ ਹਾਜ਼ਰ ਸਨ।