ਮਿਸਲ ਸ਼ਹੀਦਾਂ ਤਰਨਾ ਦਲ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ''ਤੇ ਦਿੱਤਾ ਗਿਆ ਮੰਗ ਪੱਤਰ

09/07/2020 4:19:03 PM

ਅੰਮ੍ਰਿਤਸਰ (ਅਨਜਾਣ) : ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁੱਖ ਸੇਵਾਦਾਰ ਬਾਬਾ ਨਰੈਣ ਸਿੰਘ ਤੇ ਹੋਰ ਨਿਹੰਗ ਸਿੰਘ ਜਥੇਬੰਦੀਆਂ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਸਹਾਇਕ ਗੁਰਵਿੰਦਰ ਸਿੰਘ ਨੂੰ ਸਕੱਤਰੇਤ ਵਿਖੇ ਮੰਗ ਪੱਤਰ ਸੌਂਪਿਆ ਹੈ। ਮਿਸਲ ਸ਼ਹੀਦਾਂ ਤਰਨਾ-ਦਲ ਦੇ ਮੁਖੀ ਬਾਬਾ ਨਰੈਣ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਸਿੰਘਾਂ ਤੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ 'ਚ ਛਿੜਿਆ ਵਿਵਾਦ ਦੇਸ਼-ਵਿਦੇਸ਼ 'ਚ ਸਿੱਖ ਕੌਮ ਦਾ ਸਿਰ ਨੀਵਾਂ ਕਰਵਾ ਰਿਹਾ ਹੈ। ਇਸ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜਲਦ ਤੋਂ ਜਲਦ ਮਿਲ ਬੈਠ ਕੇ ਹੱਲ ਕਰਵਾਉਣ। 

ਇਹ ਵੀ ਪੜ੍ਹੋ :ਹੈਵਾਨੀਅਤ ਦੀਆਂ ਹੱਦਾਂ ਪਾਰ, 5 ਸਾਲਾ ਬੱਚੀ ਦਾ ਜਬਰ-ਜ਼ਿਨਾਹ ਤੋਂ ਬੇਰਹਿਮੀ ਨਾਲ ਕਤਲ

ਉਨ੍ਹਾਂ ਕਿਹਾ ਕਿ ਬਾਬਾ ਬੁੱਢਾ ਸਾਹਿਬ ਦੀ ਗੱਦੀ 'ਤੇ ਬੈਠਣ ਦਾ ਮਤਲਬ ਇਹ ਨਹੀਂ ਕਿ ਉਹ ਵਿਅਕਤੀ ਜਿਸ ਕਿਸੇ ਨੂੰ ਵੀ ਜੋ ਜੀਅ ਆਏ ਕਹਿ ਦੇਵੇ। ਉਸ 'ਚ ਬੜੀ ਨਿਮਰਤਾ ਤੇ ਸਹਿਜ਼ ਭਾਵ ਹੋਣਾ ਚਾਹੀਦਾ ਹੈ। ਰਾਗੀ ਸਿੰਘ ਵੀ ਗੁਰੂ ਘਰ ਦੇ ਕੀਰਤਨੀਏ ਵਜ਼ੀਰ ਹਨ। ਜੇਕਰ ਉਨ੍ਹਾਂ ਕੋਲੋਂ ਕੋਈ ਭੁੱਲਣਾ ਹੋ ਜਾਂਦੀ ਹੈ ਤਾਂ ਉਹ ਪਿਆਰ ਨਾਲ ਮਿਲ ਬੈਠ ਕੇ ਸੁਲਝਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਪੱਲਾ ਝਾੜਦਿਆਂ ਇਹ ਕਹਿ ਦਿੱਤਾ ਹੈ ਕਿ ਸਾਡੇ ਕਾਮਿਆਂ ਵਲੋਂ ਲਾਲਚ ਵੱਸ ਪਾਵਨ ਸਰੂਪਾਂ ਦਾ ਕੋਈ ਹਿਸਾਬ ਨਹੀਂ ਰੱਖਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਸੰਗਤਾਂ ਨੂੰ ਗੁਰੂ ਸਾਹਿਬ ਦੇ ਮਾਮਲੇ 'ਚ ਸਹੀ ਜਾਣਕਾਰੀ ਦੇਵੇ।

ਇਹ ਵੀ ਪੜ੍ਹੋ : ਵਪਾਰੀਆਂ ਨੂੰ ਆ ਰਹੀਆਂ ਨੇ ਧਮਕੀ ਭਰੀਆਂ ਚਿੱਠੀਆਂ, ਗੰਭੀਰ ਨਤੀਜੇ ਭੁਗਤਣ ਦੀ ਦਿੱਤੀ ਚਿਤਾਵਨੀ


Baljeet Kaur

Content Editor

Related News