ਸੂਰਤ ਹਾਦਸੇ ਦੇ ਮ੍ਰਿਤਕਾਂ ਨੂੰ ਦਿੱਤੀ ਸ਼ਰਧਾਂਜਲੀ

Saturday, May 25, 2019 - 02:54 PM (IST)

ਸੂਰਤ ਹਾਦਸੇ ਦੇ ਮ੍ਰਿਤਕਾਂ ਨੂੰ ਦਿੱਤੀ ਸ਼ਰਧਾਂਜਲੀ

ਅੰਮ੍ਰਿਤਸਰ (ਸੁਮਿਤ ਖੰਨਾ) :  ਸੂਰਤ 'ਚ ਵਾਪਰੇ ਇਸ ਦਰਦਨਾਕ ਹਾਦਸੇ ਨੇ ਹਰ ਇਕ ਦੇ ਦਿਲ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ। ਦੇਸ਼ ਭਰ ਦੇ ਲੋਕ ਹਾਦਸੇ 'ਚ ਮਾਰੇ ਗਏ 20 ਬੱਚਿਆਂ ਦਾ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕਰ ਰਹੇ ਰਹੇ ਹਨ। ਇਸੇ ਕੜੀ ਤਹਿਤ ਅੰਮ੍ਰਿਤਸਰ 'ਚ ਸਕੂਲੀ ਬੱਚਿਆਂ ਵਲੋਂ ਸ਼ਾਂਤੀ ਸਭਾ ਦਾ ਆਯੋਜਨ ਕੀਤਾ ਗਿਆ। ਬੱਚਿਆਂ ਨੇ ਮੋਮਬੱਤੀਆਂ ਜਗਾ ਕੇ ਅਤੇ ਗਾਇਤਰੀ ਮੰਤਰ ਦਾ ਪਾਠ ਕਰ ਕੇ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਤੇ ਜ਼ਖਮੀ ਵਿਦਿਆਰਥੀਆਂ ਦੀ ਸਿਹਤਯਾਬੀ ਦਾ ਕਾਮਨਾ ਕੀਤੀ।  

ਦੱਸ ਦੇਈਏ ਕਿ ਕੱਲ ਗੁਜਰਾਤ ਦੇ ਸੂਰਤ 'ਚ ਇਕ ਟਰਡਿੰਗ ਕੰਪਲੈਕਸ ਦੀ ਤੀਜੀ-ਚੌਥੀ ਮੰਜਿਲ 'ਤੇ ਬਣੇ ਕੋਚਿੰਗ ਸੈਂਟਰ 'ਚ ਅੱਗ ਲੱਗ ਗਈ ਸੀ ਤੇ ਵਿਦਿਆਰਥੀਆਂ ਨੇ ਛਾਲਾਂ ਮਾਰ ਦਿੱਤੀਆਂ ਸਨ। ਇਸ ਹਾਦਸੇ 'ਚ ਝੁਲਸਣ ਤੇ ਛਾਲਾਂ ਮਾਰਨ ਕਰਕੇ 20 ਵਿਦਿਆਰਥੀਆਂ ਦੀ ਮੌਤ ਹੋ ਗਈ ਸੀ।


author

Baljeet Kaur

Content Editor

Related News