ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਹਾਜ਼ਰੀ ਆਮ ਵਰਗੀ ਹੀ ਰਹੀ

Wednesday, Jul 29, 2020 - 09:52 AM (IST)

ਅੰਮ੍ਰਿਤਸਰ (ਅਨਜਾਣ) : ਭਰ ਗਰਮੀ ਤੇ ਕੋਰੋਨਾ ਵਿਸਫੋਟ ਕਾਰਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਹਾਜ਼ਰੀ ਆਮ ਵਰਗੀ ਹੀ ਰਹੀ। ਬੀਤੀ ਰਾਤ ਸੰਗਤਾਂ ਵਲੋਂ ਕਿਵਾੜ ਖੁੱਲ੍ਹਣ ਤੋਂ ਪਹਿਲਾਂ ਦਰਸ਼ਨੀ ਡਿਓੜੀ ਦੇ ਬਾਹਰ ਸ੍ਰੀ ਸੁਖਮਨੀ ਸਾਹਿਬ, ਸ੍ਰੀ ਜਪੁਜੀ ਸਾਹਿਬ, ਸ੍ਰੀ ਚੌਪਈ ਸਾਹਿਬ ਤੇ ਸ੍ਰੀ ਅਨੰਦ ਸਾਹਿਬ ਦੇ ਪਾਠ ਕੀਤੇ ਗਏ। ਕਿਵਾੜ ਖੁੱਲ੍ਹਦਿਆਂ ਹੀ ਸੰਗਤਾਂ ਨੇ ਬੇਨਤੀ ਰੂਪੀ ਸ਼ਬਦ ਪੜ੍ਹਦੀਆਂ ਤੇ ਸਤਿਨਾਮੁ ਵਾਹਿਗੁਰੂ ਦਾ ਜਾਪੁ ਕਰਦੀਆਂ ਸੱਚਖੰਡ ਪੁੱਜੀਆਂ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫੁੱਲਾਂ ਨਾਲ ਸਜ਼ੀ ਸੁਨਹਿਰੀ ਪਾਲਕੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਸ਼ੋਭਿਤ ਕਰਕੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ਮਾਨ ਕੀਤਾ ਗਿਆ। ਗ੍ਰੰਥੀ ਸਿੰਘ ਨੇ ਮੁਖ ਵਾਕ ਲਿਆ ਜਿਸ ਦੀ ਕਥਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਈ। ਸੰਗਤਾਂ ਨੇ ਗੁਰੂ ਕੇ ਲੰਗਰ ਵਿਖੇ ਜੂਠੇ ਬਰਤਨ ਮਾਂਜਣ, ਸਬਜ਼ੀਆਂ ਕੱਟਣ ਤੇ ਲੰਗਰ ਵਰਤਾਉਣ ਦੀ ਸੇਵਾ ਕੀਤੀ। ਛਬੀਲ ਤੋਂ ਠੰਢੇ-ਮਿੱਠੇ ਜਲ ਛੱਕ ਤ੍ਰਿਪਤ ਹੋਈਆਂ ਤੇ ਪਰਿਕਰਮਾ ਦੇ ਇਸ਼ਨਾਨ ਤੇ ਜੋੜੇ ਘਰ ਵੀ ਸੇਵਾ ਕੀਤੀ।

ਇਹ ਵੀ ਪੜ੍ਹੋਂ : ਵੱਡੀ ਵਾਰਦਾਤ: ਚਰਚ ਤੋਂ ਵਾਪਸ ਆ ਰਹੇ ਪਾਦਰੀ ਦਾ ਬੇਰਹਿਮੀ ਨਾਲ ਕਤਲ
PunjabKesariਬਾਬਾ ਬੁੱਢਾ ਸਾਹਿਬ ਵਾਲੀ ਰਾਤ ਦੀ ਚੌਂਕੀ ਸਾਹਿਬ ਨੇ ਕੀਤੀ ਵਿਸ਼ਵ ਦੇ ਭਲੇ ਦੀ ਅਰਦਾਸ 
ਬੀਤੀ ਰਾਤ ਬਾਬਾ ਬੁੱਢਾ ਸਾਹਿਬ ਜੀ ਵਲੋਂ ਚਲਾਈ ਚੌਂਕੀ ਸਾਹਿਬ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਹਰਾਸਿ ਸਾਹਿਬ ਜੀ ਦੇ ਪਾਠ ਦੀ ਸਮਾਪਤੀ ਉਪਰੰਤ ਆਰੰਭ ਹੁੰਦੀ ਹੈ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਸਮਾਪਤੀ ਦੇ ਕੀਰਤਨੀ ਜਥੇ ਤੋਂ ਪਹਿਲਾਂ ਪਹੁੰਚ ਕੇ ਸ਼ਬਦ ਗਾਇਣ ਕਰਦੀ ਹੈ ਅਤੇ ਚੌਂਕੀ ਸਾਹਿਬ ਜੀ ਦੀ ਅਰਦਾਸ ਤੋਂ ਬਾਅਦ ਸਮਾਪਤੀ ਵਾਲਾ ਕੀਰਤਨੀ ਜਥਾ ਕੀਰਤਨ ਆਰੰਭ ਕਰਦਾ ਹੈ, ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੋਰੋਨਾ ਲਾਗ ਤੋਂ ਨਿਜ਼ਾਤ ਦਿਵਾਉਣ ਲਈ ਵਿਸ਼ਵ ਦੇ ਭਲੇ ਦੀ ਅਰਦਾਸ ਕੀਤੀ। ਕੁਝ ਸੰਗਤਾਂ ਨੇ ਦੱਸਿਆ ਕਿ ਕੋਰੋਨਾ ਲਾਗ ਕਾਰਣ ਕੰਮ ਕਾਰ ਇਸ ਕਦਰ ਬੰਦ ਹੋ ਗਏ ਨੇ ਕਿ ਮੂੰਹ ਦਾ ਨਿਵਾਲਾ ਵੀ ਬੜੀ ਮੁਸ਼ਕਲ ਨਾਲ ਮਿਲਦਾ ਹੈ। ਇਸ ਲਈ ਇਸ ਚੌਂਕੀ ਸਾਹਿਬ ਦੀ ਹਾਜ਼ਰੀ ਭਰ ਕੇ ਸ੍ਰੀ ਗੁਰੂ ਰਾਮਦਾਸ ਜੀ ਕੋਲੋਂ ਝੋਲੀ 'ਚ ਵਿਸ਼ਵ ਦੀ ਤੰਦਰੁਸਤੀ, ਕਾਰੋਬਾਰ ਤੇ ਖੁਸ਼ਹਾਲੀ ਦੀ ਅਰਦਾਸ ਬੇਨਤੀ ਕਰਨ ਆਏ ਹਾਂ। ਉਨ੍ਹਾਂ ਸ਼ਰਧਾ ਤੇ ਸਤਿਕਾਰ ਰੱਖਦਿਆਂ ਕਿਹਾ ਕਿ ਗੁਰੂ ਪਾਤਸ਼ਾਹ ਸਾਡੀਆਂ ਭੁੱਲਾਂ ਨੂੰ ਮੁਆਫ਼ ਕਰਦੇ ਹੋਏ ਹੁਣ ਕੋਰੋਨਾ ਤੋਂ ਨਿਜ਼ਾਤ ਦਿਵਾ ਦੇਣਗੇ।

ਇਹ ਵੀ ਪੜ੍ਹੋਂ : ਗ੍ਰੰਥੀ ਦੀ ਕਰਤੂਤ: ਪਾਠ ਸਿੱਖਣ ਆਈ ਨਾਬਾਲਗ ਕੁਡ਼ੀ ਨਾਲ ਕੀਤਾ ਗਲਤ ਕੰਮ, ਵਾਇਰਲ ਹੋਈ ਵੀਡੀਓ


Baljeet Kaur

Content Editor

Related News