ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਾ

Friday, Jun 12, 2020 - 11:48 AM (IST)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਾ

ਅੰਮ੍ਰਿਤਸਰ (ਅਨਜਾਣ) : ਤੇਜਿੰਦਰ ਸਿੰਘ ਵਾਸੀ ਚਾਟੀਵਿੰਡ ਰੋਡ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਲੋਂ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੇ ਸਕੂਲ 'ਚ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰਬਾਣੀ ਦੇ ਗੁਟਕਾ ਸਾਹਿਬ ਦੇ ਨਿਰਾਦਰ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹੁੰਚਿਆ ਹੈ। ਤੇਜਿੰਦਰ ਸਿੰਘ ਨੇ ਇਸ ਜਗ੍ਹਾ ਪੁਰ ਹਿੰਮਤ-ਏ-ਖਾਲਸਾ ਤੇ ਸਤਿਕਾਰ ਕਮੇਟੀ ਦੇ ਪ੍ਰਧਾਨ ਪੰਜਾਬ ਸਿੰਘ ਵਲੋਂ ਇਨਕੁਆਰੀ ਕਰਨ ਬਾਰੇ ਵੀ ਦੱਸਿਆ। ਤੇਜਿੰਦਰ ਸਿੰਘ ਤੇ ਉਸ ਦੇ ਸਾਥੀਆਂ ਨੇ ਦੱਸਿਆ ਕਿ ਇਹ ਮਾਮਲਾ ਲਿਖਤੀ ਰੂਪ 'ਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਹੁਤ ਜਲਦ ਉਨ੍ਹਾਂ ਨੂੰ ਇਸਦੇ ਸਬੂਤ ਵਜੋਂ ਸੀ. ਡੀਜ਼ ਬਣਾ ਕੇ ਪੇਸ਼ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਸੁਸਾਇਟੀ ਦੇ ਪ੍ਰਧਾਨ ਤੇ ਪ੍ਰਬੰਧਕਾਂ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਸ ਬਾਰੇ ਸਤਿਕਾਰ ਕਮੇਟੀ ਦੇ ਨਾਲ-ਨਾਲ ਪੁਲਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ ਤੇ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ (ਹਲੂਣਾ) ਗੁਰੂ ਸਾਹਿਬ ਦੀ ਘੋਰ ਬੇਅਦਬੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ 'ਚੋਂ ਹੋਰ ਵੀ ਇਤਰਾਜ਼ਯੋਗ ਸਮਾਨ ਮਿਲਿਆਂ ਹੈ ਜਿਸ ਬਾਰੇ ਉਨ੍ਹਾਂ ਵਲੋਂ ਮੁਆਫ਼ੀ ਮੰਗਦਿਆਂ ਦੀ ਵੀਡੀਓ ਵੀ ਦਿਖਾਈ ਗਈ। ਉਨ੍ਹਾਂ ਕਿਹਾ ਕਿ ਸੁਸਾਇਟੀ ਵਲੋਂ ਮੇਰੇ 'ਤੇ ਬਲੈਕਮੇਲਿੰਗ ਦੇ ਦੋਸ਼ ਵੀ ਲਗਾਏ ਜਾ ਰਹੇ ਨੇ। ਉਨ੍ਹਾਂ ਕਿਹਾ ਕਿ ਇਸ ਕਾਰਣ ਹੀ ਓਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤੇ ਗੁਰਬਾਣੀ ਦੇ ਗੁਟਕਾ ਸਾਹਿਬ ਉਠਾ ਕੇ ਗੁਰਦੁਆਰਾ ਸਾਹਿਬ ਵਿੱਚ ਬਿਰਾਜਮਾਨ ਕਰ ਦਿੱਤੇ ਗਏ ਸਨ। 

ਇਹ ਵੀ ਪੜ੍ਹੋਂ : ਕੋਰੋਨਾ 'ਤੇ ਭਾਰੀ ਪਈ ਆਸਥਾ, ਦਿਨੋਂ-ਦਿਨ ਵਧ ਰਹੀ ਹੈ ਸ੍ਰੀ ਹਰਿਮੰਦਰ ਸਾਹਿਬ 'ਚ ਸੰਗਤਾਂ ਦੀ ਆਮਦ

ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਹੋਵੇਗੀ ਪੜਤਾਲ 
ਇਸ ਸਬੰਧੀ ਤੇਜਿੰਦਰ ਸਿੰਘ ਨੇ ਸਕੱਤਰੇਤ ਤੋਂ ਬਾਹਰ ਆਉਂਦਿਆਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਿੰਘ ਸਾਹਿਬ ਨੇ ਵਿਸ਼ਵਾਸ ਦਿਵਾਇਆ ਹੈ ਕਿ ਇਸਦੇ ਸਬੂਤ ਪੇਸ਼ ਕਰਨ ਮਗਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪੜਤਾਲ ਕਰਵਾਈ ਜਾਵੇਗੀ ਤੇ ਅਸੀਂ ਇਸ ਦੀਆਂ ਸੀ. ਡੀਜ਼ ਬਣਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਕਰਾਂਗੇ। ਇਸ ਦੌਰਾਨ ਜਦ ਪੱਤਰਕਾਰਾਂ ਨੇ ਸਿੰਘ ਸਾਹਿਬ ਦੇ ਬਿਆਨ ਲੈਣੇ ਚਾਹੇ ਤਾਂ ਉਨ੍ਹਾਂ ਦੇ ਸੁਰੱਖਿਆ ਕਾਮੇ ਨੇ ਇਹ ਕਹਿ ਕੇ ਪੱਤਰਕਾਰਾਂ ਨੂੰ ਵਾਪਸ ਭੇਜ ਦਿੱਤਾ ਕਿ ਪੱਤਰਕਾਰਾਂ ਦੇ ਅੰਦਰ ਆਉਣ 'ਤੇ ਰੋਕ ਲਗਾਈ ਗਈ ਹੈ। ਦੱਸ ਦੇਈਏ ਕਿ 6 ਜੂਨ ਦੇ ਬਾਅਦ ਸਿੰਘ ਸਾਹਿਬ ਨਾ ਤਾਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਹਰ ਤੇ ਨਾ ਹੀ ਅੰਦਰ ਪੱਤਰਕਾਰਾਂ ਨਾਲ ਕੋਈ ਗੱਲਬਾਤ ਕਰ ਰਹੇ ਹਨ। 

ਇਹ ਵੀ ਪੜ੍ਹੋਂ : ਆਬੂਧਾਬੀ 'ਚ ਮੌਤ ਦੇ ਮੂੰਹ 'ਚ ਗਏ ਨੌਜਵਾਨ ਦੇ ਪਰਿਵਾਰ ਦੀ ਡਾ.ਓਬਰਾਏ ਨੇ ਫੜ੍ਹੀ ਬਾਂਹ

ਤੇਜਿੰਦਰ ਸਿੰਘ ਬਲੈਕਮੇਲ ਕਰਦਾ ਹੈ : ਕਮਲਜੀਤ ਸਿੰਘ
ਇਸ ਬਾਰੇ ਜਦ ਸੁਸਾਇਟੀ ਦੇ ਪ੍ਰਧਾਨ ਪ੍ਰੋਫੈਸਰ ਕਮਲਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੋ ਕੁਝ ਵੀ ਹੋਇਆ ਪੁਲੀਸ ਪਾਰਟੀ ਦੇ ਸਾਹਮਣੇ ਹੋਇਆ। ਉਨ੍ਹਾਂ ਕਿਹਾ ਕਿ ਸੰਸਥਾ ਇਕ ਸਕੂਲ ਚਲਾ ਰਹੀ ਹੈ ਤੇ ਏਥੇ ਦੂਸਰੇ ਧਾਰਮਿਕ ਸਕੂਲਾਂ ਵਾਂਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਇਕ ਵੱਖਰੇ ਹਾਲ ਵਿੱਚ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਤੇਜਿੰਦਰ ਸਿੰਘ ਸਾਡਾ ਮੁਲਾਜ਼ਮ ਸੀ ਤੇ ਉਸਦਾ ਕੰਮ ਤਸੱਲੀਬਖਸ਼ ਨਾ ਹੋਣ ਕਾਰਣ ਉਸ ਨੂੰ ਸੰਸਥਾ ਵੱਲੋਂ ਨਿਕਾਲ ਦਿੱਤਾ ਗਿਆ ਤੇ ਉਸ ਨੇ ਬਲੈਕਮੇਲ ਕਰਨ ਦੇ ਬਹਾਨੇ ਇਹ ਸਭ ਕੁਝ ਕਰਵਾਇਆ। ਦੋਵਾਂ ਧਿਰਾਂ ਨੇ ਇਕ ਦੂਸਰੇ ਦੇ ਖਿਲਾਫ਼ ਸਬੂਤ ਦੇਣ ਦੀ ਗੱਲਬਾਤ ਵੀ ਕੀਤੀ। ਕਮਲਜੀਤ ਸਿੰਘ ਨੇ ਕਿਹਾ ਕਿ ਉਹ ਵੀ ਤੇਜਿੰਦਰ ਸਿੰਘ ਖਿਲਾਫ਼ ਬਹੁਤ ਜਲਦ ਜਥੇਦਾਰ ਸਾਹਿਬ ਨੂੰ ਮਿਲ ਕੇ ਸਬੂਤ ਪੇਸ਼ ਕਰਨਗੇ। 

ਇਹ ਵੀ ਪੜ੍ਹੋਂ : ਤਰਨਤਾਰਨ 'ਚ ਮੁੜ ਪੈਰ ਪਸਾਰਨ ਲੱਗਾ ਕੋਰੋਨਾ, ਸਰਗਰਮ ਕੇਸਾਂ ਦੀ ਗਿਣਤੀ ਹੋਈ 4

ਪੰਜਾਬ ਸਿੰਘ ਹਿੰਮਤ-ਏ-ਖਾਲਸਾ ਨੇ ਕੀਤੇ ਖੁੱਲ੍ਹ ਕੇ ਖੁਲਾਸੇ: 
ਇਸ ਸਾਰੇ ਮਾਮਲੇ ਬਾਰੇ ਜਦ ਹਿੰਮਤ-ਏ-ਖਾਲਸਾ ਦੇ ਪੰਜਾਬ ਸਿੰਘ ਜਗਬਾਣੀ/ਪੰਜਾਬ ਕੇਸਰੀ ਵਲੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ 2019 ਦਾ ਹੈ ਹੁਣ ਦਾ ਨਹੀਂ। ਜਦ ਅਸੀਂ ਤੇਜਿੰਦਰ ਸਿੰਘ ਨਾਲ ਪੜਤਾਲ ਕਰਨ ਗਏ ਤਾਂ ਇਹ ਤਾਂ ਠੀਕ ਸੀ ਕਿ ਓਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਨ ਸਤਿਕਾਰ ਨਹੀਂ ਸੀ। ਮੇਰੇ ਨਾਲ ਭਾਈ ਭੂਪਿੰਦਰ ਸਿੰਘ 6 ਜੂਨ ਅਤੇ ਹੋਰ ਵੀ ਜਥੇਬੰਦੀਆਂ ਦੇ ਸਿੰਘ ਸਨ। ਸਤਿਕਾਰ ਨਾ ਹੋਣ ਕਾਰਣ ਆਸੀਂ ਓਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਉਠਾ ਕੇ ਗੁਰਦੁਆਰਾ ਸ੍ਰੀ ਰਾਮਸਾਰ ਸਾਹਿਬ ਸਾਹਿਬ ਵਿਖੇ ਬਿਰਾਜਮਾਨ ਕਰ ਆਏ। ਸੰਸਥਾ ਸੰਗਤਾਂ ਕੋਲੋਂ ਬਿਰਧ ਗੁਟਕਾ ਸਾਹਿਬ ਤੇ ਪੋਥੀਆਂ ਲੈ ਕੇ ਆਪਣੀ ਗੱਡੀ 'ਚ ਭਾਈ ਗੁਰਇਕਬਾਲ ਸਿੰਘ ਜੀ ਦੇ ਡੇਰੇ ਪਹੁੰਚਾਉਂਦੀ ਹੈ। ਉਨ੍ਹਾਂ ਪੋਥੀਆਂ 'ਚੋਂ ਇਕ ਇੰਜੈਕਸ਼ਨ ਨਿਕਲਿਆ ਜੋ 2012 ਦਾ ਐਕਸਪਾਇਰੀ ਡੇਟ ਸੀ ਤੇ ਸੰਸਥਾ 2015 'ਚ ਹੋਂਦ 'ਚ ਆਈ ਸੀ। ਉਨ੍ਹਾਂ ਕਿਹਾ ਕਿ ਸਕੂਲ 'ਚ ਰਹਿ ਰਹੀਆਂ ਲੋੜਵੰਦ ਵਿਦਿਆਰਥਣਾਂ ਨੂੰ ਜਦ ਅਸੀਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸੰਸਥਾ ਦੇ ਪ੍ਰਬੰਧਕ ਸਾਡੇ ਨਾਲ ਪੂਰਾ ਮਾਂ-ਬਾਪ ਵਾਲਾ ਵਿਵਹਾਰ ਕਰਦੇ ਨੇ ਤੇ ਸਾਨੂੰ ਏਥੇ ਕੋਈ ਦੁੱਖ ਤਕਲੀਫ਼ ਨਹੀਂ। ਉਨ੍ਹਾਂ ਕਿਹਾ ਕਿ ਕਮਲਜੀਤ ਸਿੰਘ ਵਲੋਂ ਤੇਜਿੰਦਰ ਸਿੰਘ ਤੇ ਜੋ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਬਿਲਕੁਲ ਸਹੀ ਹਨ। ਓਧਰ ਤੇਜਿੰਦਰ ਸਿੰਘ ਨੇ ਸਾਰੀ ਗੱਲ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਜਦ ਇਨਕੁਆਰੀ ਕਰਨ ਗਏ ਸੀ ਤਾਂ ਉਥੇ ਸੀ. ਸੀ. ਟੀ. ਵੀ. ਕੈਮਰੇ ਵੀ ਲੱਗੇ ਸਨ ਤੇ ਸਾਰੀ ਸੰਗਤ ਦੇਖ ਰਹੀ ਸੀ। ਮੈਂ ਕਿਵੇਂ ਬਲੈਕਮੇਲਿੰਗ ਦੀ ਗੱਲ ਕਰ ਸਕਦਾ ਹਾਂ।

ਇਹ ਵੀ ਪੜ੍ਹੋਂ : ਜਲੰਧਰ 'ਚ ਕੋਰੋਨਾ ਦਾ ਤਾਂਡਵ, ਇਕ ਹੋਰ ਮਰੀਜ਼ ਦੀ ਹੋਈ ਮੌਤ


author

Baljeet Kaur

Content Editor

Related News