ਕਾਂਗਰਸ ''ਤੇ ਬੋਝ ਬਣਿਆ ਸਿੱਧੂ : ਸ਼ਵੇਤ ਮਲਿਕ

Saturday, Mar 09, 2019 - 04:22 PM (IST)

ਕਾਂਗਰਸ ''ਤੇ ਬੋਝ ਬਣਿਆ ਸਿੱਧੂ : ਸ਼ਵੇਤ ਮਲਿਕ

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਮੋਗੀ ਰੈਲੀ 'ਚ ਨਵਜੋਤ ਸਿੱਧੂ ਦੀ ਹੋਈ ਬੇਇੱਜਤੀ 'ਤੇ ਭਾਜਪਾ ਨੇ ਚੁਟਕੀ ਲਈ ਹੈ। ਪੰਜਾਬ ਭਾਜਪਾ ਪ੍ਰਧਾਨ ਨੇ ਇਸ ਮਾਮਲੇ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਕਾਂਗਰਸ ਹੁਣ ਸਿੱਧੂ ਨੂੰ ਬੋਝ ਸਮਝਣ ਲੱਗੀ ਹੈ। ਇਸੇ ਲਈ ਕਾਂਗਰਸ ਨੇ ਸਿੱਧੂ ਨੂੰ ਉਸਦੀ ਥਾਂ ਵਿਖਾ ਦਿੱਤੀ ਹੈ। ਇਸਦੇ ਨਾਲ ਹੀ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਦੇ ਹੋਏ ਭਾਜਪਾ ਪ੍ਰਧਾਨ ਨੇ ਰਾਹੁਲ ਗਾਂਧੀ ਤੇ ਨਵਜੋਤ ਸਿੱਧੂ ਪਾਸਿਤਾਨ ਦੇ ਪੋਸਟਰ ਬੁਆਏ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦਾ ਵਿਕਾਸ ਕਰਦੀ ਹੈ ਜਦਕਿ ਕਾਂਗਰਸ ਸਰਕਾਰ ਦੇਸ਼ ਦਾ ਵਿਨਾਸ਼ ਕਰਦੀ ਹੈ। 

ਦੱਸ ਦੇਈਏ ਕਿ ਸ਼ਵੇਤ ਮਲਿਕ ਨੇ ਪਿੰਡ ਮੂਧਲ 'ਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ, ਜੋ ਪਿਛਲੇ ਕਾਫੀ ਸਮੇਂ ਤੋਂ ਵਿਕਾਸ ਕਾਰਜਾਂ ਤੋਂ ਵਾਂਝਾ ਸੀ। ਹੁਣ ਇਸ ਪਿੰਡ ਦੇ ਵਿਕਾਸ ਕਾਰਜਾਂ ਦਾ ਕੰਮ ਭਾਰਤੀ ਯਨਤਾ ਪਾਰਟੀ ਦੇ ਯੂਨੀਅਨ ਮਿਨੀਸਟਰ ਹਰਦੀਪ ਪੁਰੀ ਦੀ ਦੇਖ-ਰੇਖ 'ਚ ਹੋ ਰਿਹਾ ਹੈ।


author

Baljeet Kaur

Content Editor

Related News