ਪ੍ਰੋਫ਼ੈਸਰ ਸਰਚਾਂਦ ਨੇ ਸ੍ਰੀ ਅਕਾਲ ਤਖ਼ਤ ਸਾਹਿਬ ''ਤੇ ਖਿਮਾਯਾਚਨਾ ਦੀ ਕਰਵਾਈ ਅਰਦਾਸ
Saturday, Oct 10, 2020 - 04:04 PM (IST)
ਅੰਮ੍ਰਿਤਸਰ (ਅਨਜਾਣ) : ਸਾਬਕਾ ਫ਼ੈਡਰੇਸ਼ਨ ਆਗੂ ਪ੍ਰੋਫ਼ੈਸਰ ਸਰਚਾਂਦ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸੇਵਾ ਮੁਕੰਮਲ ਹੋਣ ਉਪਰੰਤ ਅਰਦਾਸ ਕਰਵਾਈ। ਦੱਸ ਦੇਈਏ ਕਿ ਪਿਛਲੇ ਸਮੇਂ ਦੌਰਾਨ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਜਿਸ ਨੂੰ ਬੱਜਰ ਗਲਤੀ ਕਾਰਣ ਪੰਜ ਸਿੰਘ ਸਾਹਿਬਾਨ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ 'ਚੋਂ ਛੇਦ ਦਿੱਤਾ ਗਿਆ ਸੀ, ਨੂੰ ਅੰਮ੍ਰਿਤਪਾਨ ਕਰਵਾਉਣ ਸਮੇਂ ਪ੍ਰੋਫ਼ੈਸਰ ਸਰਚਾਂਦ ਸਿੰਘ ਵਲੋਂ ਲੰਗਾਹ ਦੀ ਸਹਾਇਤਾ ਕਰਨ ਲਈ ਸੰਗਤਾਂ ਵਲੋਂ ਦੋਸ਼ ਲਗਾਏ ਗਏ ਸਨ, ਜਿਨ੍ਹਾਂ ਨੂੰ ਉਨ੍ਹਾਂ ਸਿੱਖ ਸੰਗਤਾਂ ਸਾਹਮਣੇ ਕਬੂਲ ਕੀਤਾ ਸੀ। ਇਸ ਕਾਰਣ ਪ੍ਰੋਫ਼ੈਸਰ ਸਰਚਾਂਦ ਨੂੰ ਪੰਜ ਸਿੰਘ ਸਾਹਿਬਾਨ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਕੇ ਇਕ ਸਹਿਜ ਪਾਠ ਕਰਨ ਜਾਂ ਕਰਵਾਉਣ, ਪੰਜ ਦਿਨ ਕਿਸੇ ਨਜ਼ਦੀਕ ਦੇ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨ ਤੇ ਦੋ ਦਿਨ ਸ੍ਰੀ ਹਰਿਮੰਦਰ ਸਾਹਿਬ ਸੇਵਾ ਕਰਨ ਦੇ ਇਲਾਵਾ ਸੇਵਾ ਸੰਪੂਰਨ ਹੋਣ ਉਪਰੰਤ ਗਿਆਰਾਂ ਸੌ ਰੁਪਏ ਦੀ ਕੜਾਹ ਪ੍ਰਸ਼ਾਦਿ ਦੀ ਦੇਗ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਕਰਵਾਉਣ ਤੇ ਗਿਆਰਾਂ ਸੌ ਰੁਪਏ ਗੋਲਕ 'ਚ ਪਾ ਕੇ ਅਰਦਾਸ ਕਰਵਾਉਣ ਦੀ ਸੇਵਾ ਲਗਾਈ ਗਈ ਸੀ।
ਇਹ ਵੀ ਪੜ੍ਹੋ : ਸਰੂਪਾਂ ਦੀ ਬੇਅਦਬੀ ਦੇ ਮਾਮਲੇ 'ਚ ਮੁਅੱਤਲੀ ਜਾਂ ਬਰਖ਼ਾਸਤਗੀ ਤੋਂ ਬਾਅਦ ਦੋਸ਼ੀਆਂ ਨੂੰ ਮਿਲਣਗੀਆਂ ਸਜਾਵਾਂ?
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰੋਫ਼ੈਸਰ ਸਰਚਾਂਦ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਰਵਉੱਚ ਤਖ਼ਤ ਹੈ ਤੇ ਮੈਂ ਇਕ ਨਿਮਾਣੇ ਸਿੱਖ ਵਜੋਂ ਸੇਵਾ ਪ੍ਰਵਾਨ ਕੀਤੀ ਹੈ। ਇਹ ਇਕ ਅਜਿਹੀ ਸੰਸਥਾ ਹੈ, ਜਿਸ ਦਾ ਆਦੇਸ਼ ਸਾਰੀ ਸਿੱਖ ਕੌਮ ਨੂੰ ਇਕ ਲੜੀ 'ਚ ਪ੍ਰੋਣਾ ਹੈ। ਅਜਿਹੀ ਸੰਸਥਾ ਹੋਰ ਕਿਸੇ ਕੌਮ 'ਚ ਨਹੀਂ ਹੈ। ਹਰ ਇਕ ਸਿੱਖ ਦਾ ਫ਼ਰਜ਼ ਇਸ ਅੱਗੇ ਸਿਰ ਝੁਕਾਉਣਾ ਹੈ ਤਾਂ ਜੋ ਇਹ ਸੰਸਥਾ ਸਿੱਖ ਕੌਮ ਨੂੰ ਉਸਾਰੂ ਸੇਧ ਦੇ ਸਕੇ।
ਇਹ ਵੀ ਪੜ੍ਹੋ : ਮਰੀ ਹੋਈ ਧੀ ਨੂੰ ਇਨਸਾਫ਼ ਨਹੀਂ ਦਵਾ ਸਕਿਆ ਬਜ਼ੁਰਗ ਜੋੜਾ, ਦੁਖ 'ਚ ਖ਼ੁਦ ਵੀ ਦੁਨੀਆ ਨੂੰ ਕਿਹਾ ਅਲਵਿਦਾ