ਪੁਲਸ ਦੀ ਗਲਤੀ ਨਾਲ ਬੁਝ ਗਿਆ ਘਰ ਦਾ ਚਿਰਾਗ, ਸੁਸਾਇਡ ਨੋਟ ''ਚ ਬਿਆਨਿਆ ਦਰਦ

Tuesday, Jun 16, 2020 - 01:08 PM (IST)

ਅੰਮ੍ਰਿਤਸਰ (ਸੰਜੀਵ, ਸੁਮਿਤ ਖੰਨਾ) : ਅੰਮ੍ਰਿਤਸਰ 'ਚ ਪੁਲਸ ਤੋਂ ਤੰਗ ਇਕ ਨੌਜਵਾਨ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਅੰਕਿਤ ਕੁਮਾਰ ਨਿਊ ਪ੍ਰੀਤ ਨਗਰ ਬਟਾਲਾ ਰੋਡ ਦਾ ਰਹਿਣ ਵਾਲਾ ਸੀ। ਕੁਝ ਦਿਨ ਪਹਿਲਾਂ ਨਾਕੇ 'ਤੇ ਤਾਇਨਾਤ ਏ. ਐੱਸ.ਆਈ ਸ਼ਾਮ ਕੁਮਾਰ ਅਤੇ ਕਾਂਸਟੇਬਲ ਇੰਦਰ ਸਿੰਘ ਨੇ ਉਸ ਨੂੰ ਫੜਿਆ ਤੇ ਚਲਾਨ ਕੱਟ ਦਿੱਤਾ। ਪੈਸੇ ਭਰਨ ਤੋਂ ਬਾਅਦ ਉਸ 'ਤੇ ਕੁਝ ਅਜਿਹੇ ਦੋਸ਼ ਲਗਾਏ ਜੋ ਉਸ ਨੂੰ ਗਵਾਰਾ ਨਹੀਂ ਸਨ। ਜਦੋਂ ਪੁਲਸ ਵਾਲਿਆਂ ਨੇ ਉਸ ਦੇ ਪਿਤਾ ਨੂੰ ਕਿਹਾ ਕਿ ਅੰਕਿਤ ਦੇ ਕਬਜ਼ੇ 'ਚ ਕੋਂਡਮ ਨਿਕਲੇ ਹਨ ਤਾਂ ਉਹ ਗੁੱਸੇ 'ਚ ਆ ਕੇ ਅੰਕਿਤ ਕੋਲੋਂ ਪੁੱਛਗਿੱਛ ਕਰਨ ਲੱਗ ਗਏ। ਲੱਖ ਸਫ਼ਾਈ ਦੇਣ ਦੇ ਬਾਵਜੂਦ ਜਦੋਂ ਅੰਕਿਤ ਦਾ ਪਿਤਾ ਸੁਰਿੰਦਰ ਕੁਮਾਰ ਪੁਲਸ ਵਾਲਿਆਂ ਦੀਆਂ ਗੱਲਾਂ 'ਤੇ ਵਿਸ਼ਵਾਸ ਕਰਦਾ ਰਿਹਾ ਤਾਂ ਅੰਕਿਤ ਨੇ ਇਸ ਕਦਰ ਬੇਇੱਜਤੀ ਮਹਿਸੂਸ ਕੀਤੀ ਕਿ ਉਸ ਨੇ ਬੀਤੀ ਰਾਤ ਘਰ 'ਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। 

ਇਹ ਵੀ ਪੜ੍ਹੋਂ : ਵੱਡੀ ਵਾਰਦਾਤ, ਭਤੀਜੇ ਨੇ ਪਹਿਲਾਂ ਤਾਏ ਦਾ ਕੀਤਾ ਕਤਲ ਫਿਰ ਖੁਦ ਨੂੰ ਵੀ ਮਾਰੀ ਗੋਲੀ

PunjabKesariਅੰਕਿਤ ਕੋਲੋਂ ਇਕ ਸੁਸਾਇਡ ਨੋਟ ਮਿਲਿਆ ਹੈ ਜਿਸ 'ਚ ਉਸ ਨੇ ਲਿਖਿਆ 'ਪਾਪਾ ਮੈਂ ਕੁਝ ਨਹੀਂ ਕੀਤਾ, ਪੁਲਸ ਵਾਲੇ ਝੂਠ ਬੋਲ ਰਹੇ ਸਨ, ਤੁਸੀਂ ਵੀ ਪੁਲਸ ਵਾਲਿਆਂ ਦੀਆਂ ਗੱਲਾਂ 'ਤੇ ਵਿਸ਼ਵਾਸ ਕਰ ਲਿਆ, ਮੈਂ ਕੋਈ ਗਲਤ ਕੰਮ ਨਹੀਂ ਕੀਤਾ।' ਇਹ ਆਖਰੀ ਅਲਫਾਜ਼ ਅੰਕਿਤ ਕੁਮਾਰ ਖੁਦਕੁਸ਼ੀ ਕਰਨ ਤੋਂ ਪਹਿਲਾਂ ਲਿਖੇ ਸਨ।

PunjabKesari

ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ਹਰਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਬਰੀਕੀ ਨਾਲ ਕੀਤੀ ਜਾ ਰਹੀ ਹੈ ਤੇ ਇਸ ਬਾਰੇ 'ਚ ਏ.ਐੱਸ.ਆਈ. ਸ਼ਾਮ ਕੁਮਾਰ ਅਤੇ ਹੈੱਡ ਕਾਂਸਟੇਬਲ ਇੰਦਰ ਤੋਂ ਵੀ ਪੁੱਛਗਿੱਛ ਹੋਵੇਗੀ, ਜਿਸ 'ਚ ਇਸ ਗੱਲ ਦਾ ਵੀ ਪਤਾ ਲਾਇਆ ਜਾ ਰਿਹਾ ਹੈ ਕਿ ਨਾਕੇ 'ਤੇ ਤਾਇਨਾਤ ਪੁਲਸ ਅਧਿਕਾਰੀਆਂ ਵਲੋਂ ਕੋਂਡਮ ਦੀ ਰਿਕਵਰੀ ਦਾ ਕਿੱਸਾ ਬਣਾਕੇ ਉਸ ਦੇ ਪਿਤਾ ਤੱਕ ਪਹੁੰਚਾਇਆ ਗਿਆ। 

ਇਹ ਵੀ ਪੜ੍ਹੋਂ : ਪ੍ਰਵਾਸੀ ਨੌਜਵਾਨ ਦੀ ਦਰੱਖਤ ਨਾਲ ਲਟਕਦੀ ਲਾਸ਼ ਬਰਾਮਦ


Baljeet Kaur

Content Editor

Related News