ਅੰਮ੍ਰਿਤਸਰ ''ਚ ਵੱਡੀ ਵਾਰਦਾਤ: ਪਿਸਤੌਲ ਦੀ ਨੋਕ ''ਤੇ ਡੀ. ਐੱਸ. ਪੀ. ਤੋਂ ਖੋਹੀ ਸਵਿਫ਼ਟ ਕਾਰ

Wednesday, Dec 09, 2020 - 02:49 PM (IST)

ਅੰਮ੍ਰਿਤਸਰ (ਅਰੁਣ): ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਗੰਗਾ ਬਿਲਡਿੰਗ ਪੁਤਲੀਘਰ ਇਲਾਕੇ 'ਚ ਪੁਲਸ ਦੇ ਡੀ. ਐੱਸ. ਪੀ. ਕੋਲੋਂ ਗੰਨ ਪੁਆਇੰਟ 'ਤੇ ਸਵਿਫ਼ਟ ਕਾਰ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਸੂਤਰਾਂ ਮੁਤਾਬਕ ਐੱਸ. ਟੀ. ਐੱਫ਼. ਅੰਮ੍ਰਿਤਸਰ ਵਿਖੇ ਤਾਇਨਾਤ ਡੀ. ਐੱਸ. ਪੀ. ਸਿਕੰਦਰ ਸਿੰਘ ਮੰਗਲਵਾਰ ਸਵੇਰੇ 6:30 ਵਜੇ ਪੁਤਲੀਘਰ ਇਲਾਕੇ 'ਚ ਇਕ ਨਿੱਜੀ ਡਾਕਟਰ ਕੋਲ ਪੁੱਜੇ ਸਨ। ਜਿਵੇਂ ਹੀ ਉਹ ਆਪਣੀ ਸਵਿਫ਼ਟ ਕਾਰ 'ਚੋਂ ਬਾਹਰ ਨਿਕਲਣ ਲੱਗੇ ਤਾਂ ਇਕ ਮੋਟਰਸਾਈਕਲ 'ਤੇ ਸਵਾਰ 3 ਲੁਟੇਰਿਆਂ ਨੇ ਗੰਨ ਪੁਆਇੰਟ 'ਤੇ ਉਨ੍ਹਾਂ ਤੋਂ ਕਾਰ ਖੋਹ ਲਈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਦਿੱਲੀ ਜਾਣ ਵਾਲੇ ਕਿਸਾਨਾਂ ਨੂੰ ਮੁਫ਼ਤ ਡੀਜ਼ਲ ਮੁਹੱਈਆ ਕਰਵਾ ਰਿਹੈ ਅਕਾਲੀ ਦਲ

ਘਟਨਾ ਦੀ ਸੂਚਨਾ ਮਿਲਦਿਆਂ ਹੀ ਏ. ਸੀ. ਪੀ. ਪੱਛਮੀ ਦੇਵ ਦੱਤ ਸ਼ਰਮਾ ਅਤੇ ਥਾਣਾ ਕੰਟੋਨਮੈਂਟ ਮੁਖੀ ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ ਮੌਕੇ 'ਤੇ ਪੁੱਜ ਗਏ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏ. ਸੀ. ਪੀ. ਦੇਵ ਦੱਤ ਸ਼ਰਮਾ ਨੇ ਦੱਸਿਆ ਕਿ ਪੁਲਸ ਦੇ ਹੱਥ ਕੁਝ ਅਹਿਮ ਸੁਰਾਗ ਲੱਗੇ ਹਨ, ਜਲਦ ਹੀ ਲੁਟੇਰਿਆਂ ਨੂੰ ਬੇਪਰਦ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਰਿਸ਼ਤੇ ਹੋਏ ਤਾਰ-ਤਾਰ: ਮਾਸੀ ਦੀ ਧੀ ਨਾਲ ਨੌਜਵਾਨ ਨੇ ਮਿਟਾਈ ਆਪਣੀ ਹਵਸ, ਹੋਈ ਗਰਭਵਤੀ


Baljeet Kaur

Content Editor

Related News