ਕਲਯੁੱਗੀ ਮਾਂ ਦੀ ਕਰਤੂਤ: ਪਾਪ ਲੁਕਾਉਣ ਖ਼ਾਤਰ 4 ਮਹੀਨਿਆਂ ਦਾ ਭਰੂਣ ਲਿਫ਼ਾਫ਼ੇ ''ਚ ਪਾ ਕੇ ਸੁੱਟਿਆ

Tuesday, Jul 28, 2020 - 11:14 AM (IST)

ਕਲਯੁੱਗੀ ਮਾਂ ਦੀ ਕਰਤੂਤ: ਪਾਪ ਲੁਕਾਉਣ ਖ਼ਾਤਰ 4 ਮਹੀਨਿਆਂ ਦਾ ਭਰੂਣ ਲਿਫ਼ਾਫ਼ੇ ''ਚ ਪਾ ਕੇ ਸੁੱਟਿਆ

ਅੰਮ੍ਰਿਤਸਰ (ਸੰਜੀਵ) : ਥਾਣਾ ਮੋਹਕਮਪੁਰਾ ਦੀ ਪੁਲਸ ਨੇ ਲਿਫ਼ਾਫ਼ੇ 'ਚ ਲਪੇਟਿਆ ਭਰੂਣ ਬਰਾਮਦ ਕੀਤਾ, ਜਿਸ ਨੂੰ ਮਾਸ ਖੋਰੇ ਪੰਛੀ ਨੋਚ-ਨੋਚ ਕੇ ਖਾ ਰਹੇ ਸਨ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਲਈ ਭੇਜ ਦਿੱਤਾ। ਬਰਾਮਦ ਕੀਤਾ ਗਿਆ ਬੱਚਾ ਮੁੰਡਾ ਸੀ, ਜਿਸ ਨੂੰ ਕਿਸੇ ਕਲਯੁਗੀ ਮਾਂ ਵਲੋਂ ਆਪਣਾ ਪਾਪ ਲੁਕਾਉਣ ਦੀ ਖ਼ਾਤਰ ਸੁੱਟ ਦਿੱਤਾ ਸੀ। 

ਇਹ ਵੀ ਪੜ੍ਹੋਂ :  ਗ੍ਰੰਥੀ ਦੀ ਕਰਤੂਤ: ਪਾਠ ਸਿੱਖਣ ਆਈ ਨਾਬਾਲਗ ਕੁਡ਼ੀ ਨਾਲ ਕੀਤਾ ਗਲਤ ਕੰਮ, ਵਾਇਰਲ ਹੋਈ ਵੀਡੀਓ

ਗਗਨਦੀਪ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣੇ ਸਾਥੀ ਸ਼ਿਵਦੀਪ ਸਿੰਘ ਦੇ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਜਾ ਰਿਹਾ ਸੀ, ਜਿਵੇਂ ਹੀ ਉਹ ਲੋਕ ਢੀਂਗਰਾ ਕੰਪਲੈਕਸ ਪਾਰਕ ਨੇੜੇ ਪੁੱਜੇ ਤਾਂ ਪੁਲ ਦੇ ਹੇਠਾਂ ਇਕ ਲਿਫ਼ਾਫ਼ੇ 'ਚ ਲਗਭਗ 4 ਕੁ ਮਹੀਨਿਆਂ ਦੇ ਬੱਚੇ ਦਾ ਭਰੂਣ ਪਿਆ ਸੀ, ਜਿਸ ਨੂੰ ਮਾਸ-ਖੋਰੇ ਪੰਛੀ ਖਾ ਰਹੇ ਸਨ। ਫ਼ਿਲਹਾਲ ਪੁਲਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋਂ : ਵੱਡੀ ਵਾਰਦਾਤ: ਬਜ਼ੁਰਗ ਕਿਸਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਮੂੰਹ ਤੇ ਪ੍ਰਾਈਵੇਟ ਅੰਗ ਵੱਢਿਆ


author

Baljeet Kaur

Content Editor

Related News