ਹੈਰੀਟੇਜ ਸਟ੍ਰੀਟ ਬਣੇਗੀ ''ਕਲੀਨ ਸਟ੍ਰੀਟ ਫੂਡ ਹੱਬ''
Thursday, Mar 14, 2019 - 12:44 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ ਸਰਕਾਰ ਹੈਰੀਟੇਜ ਸਟ੍ਰੀਟ ਨੂੰ ਕਲੀਨ ਸਟ੍ਰੀਟ ਫੂਡ ਹੱਬ ਬਣਾਉਣ ਜਾ ਰਹੀ ਹੈ। ਇਸ ਦੇ ਤਹਿਤ ਖਾਣ-ਪੀਣ ਦੇ ਸਾਮਾਨ ਵਾਲੀਆਂ ਦੁਕਾਨਾਂ ਦਾ ਆਡਿਟ ਕੀਤਾ ਜਾਵੇਗਾ। ਇਸੇ ਮਕਸਦ ਨਾਲ ਐੱਫ. ਐੱਸ. ਐੱਸ. ਆਈ. ਦੇ ਨੁਮਾਇੰਦਿਆਂ ਤੇ ਸਿਹਤ ਵਿਭਾਗ ਦੀ ਟੀਮ ਵਲੋਂ ਹੈਰੀਟੇਜ ਸਟਰੀਟ ਦਾ ਦੌਰਾ ਕੀਤਾ ਗਿਆ ਤੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਗਈ, ਤਾਂ ਜੋ ਅਪ੍ਰੈਲ ਤੱਕ ਟਾਰਗੇਟ ਪੂਰਾ ਕੀਤਾ ਜਾ ਸਕੇ। ਸਰਕਾਰ ਵਲੋਂ ਇਹ ਉਪਰਾਲਾ ਤੰਦਰੁਸਤ ਪੰਜਾਬ ਮਿਸ਼ਨ ਦੇ ਅਧੀਨ ਕੀਤਾ ਜਾ ਰਿਹਾ ਹੈ ਤਾਂ ਜੋ ਦਰਬਾਰ ਸਾਹਿਬ ਆਉਣ ਵਾਲੇ ਸੈਲਾਨੀਆਂ ਨੂੰ ਸਾਫ-ਸੁਥਰਾ ਸਾਮਾਨ ਮੁਹੱਈਆ ਕਰਵਾਇਆ ਜਾ ਸਕੇ। ਇਸਦੇ ਨਾਲ ਹੀ ਵਿਭਾਗ ਵਲੋਂ ਦੁਕਾਨਦਾਰਾਂ ਨੂੰ ਡਸਟਬਿਨ ਵੀ ਦਿੱਤੇ ਜਾਣਗੇ ਤਾਂ ਜੋ ਵੇਸਟ ਮਟੀਰੀਅਲ ਤੇ ਡਿਸਪੋਜ਼ਲ ਭਾਂਡਿਆਂ ਤੋਂ ਵੀ ਹੈਰੀਟੇਜ ਸਟ੍ਰੇਟ ਨੂੰ ਸਾਫ ਰੱਖਿਆ ਜਾ ਸਕੇ।