ਭਖੀ ਅੰਮ੍ਰਿਤਸਰ ਦੀ ਸਿਆਸਤ, ਔਜਲਾ ਤੇ ਸ਼ਵੇਤ ਮਲਿਕ ''ਚ ਸ਼ਬਦੀ ਜੰਗ ਤੇਜ਼ (ਵੀਡੀਓ)
Wednesday, Apr 17, 2019 - 04:52 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ ਭਾਜਪਾ ਨੇ ਅੱਜ ਅੰਮ੍ਰਿਤਸਰ 'ਚ ਆਪਣਾ ਚੋਣ ਦਫਤਰ ਖੋਲ ਕੇ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ। ਪਰ ਅਜੇ ਤੱਕ ਭਾਜਪਾ ਨੂੰ ਅੰਮ੍ਰਿਤਸਰ ਤੋਂ ਕੋਈ ਉਮੀਦਵਾਰ ਨਹੀਂ ਮਿਲਿਆ। ਇਸ 'ਤੇ ਤੰਜ ਕੱਸਦੇ ਹੋਏ ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਭਾਜਪਾ ਨੇ ਬਿਨਾਂ ਲਾੜੇ ਤੋਂ ਬਾਰਾਤ ਸਜਾ ਲਈ ਹੈ। ਦੂਜੇ ਪਾਸੇ ਇਸ 'ਤੇ ਸ਼ਵੇਤ ਮਲਿਕ ਨੇ ਵੀ ਔਜਲਾ ਨੂੰ ਇਸ 'ਤੇ ਮੋੜਵਾਂ ਜਵਾਬ ਦੇਣ ਤੋਂ ਨਹੀਂ ਖੁੰਝੇ। ਉਨ੍ਹਾਂ ਕਿਹਾ ਕਿ ਕਾਂਗਰਸ ਪਹਿਲਾਂ ਆਪਣੀ ਬਰਾਤ ਠੀਕ ਕਰ ਲਵੇ।
ਫਿਲਹਾਲ ਦੋਵੇਂ ਪਾਰਟੀਆਂ ਦੇ ਨੇਤਾ ਇਕ-ਦੂਜੇ 'ਤੇ ਬਿਆਨਬਾਜ਼ੀ ਕਰ ਚੋਣ ਮੁਹਿੰਮ ਨੂੰ ਭਖਾ ਰਹੇ ਹਨ ਪਰ ਔਜਲਾ ਦੀ ਟੱਕਰ 'ਚ ਅੰਮ੍ਰਿਤਸਰ ਤੋਂ ਕੌਣ ਉਤਰਦਾ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ।