ਗ੍ਰੰਥੀ ਸਿੰਘ ਨੂੰ ਗੁਰਦੁਆਰੇ ''ਚੋਂ ਕੱਢਣ ਦਾ ਮਾਮਲਾ ਗਰਮਾਇਆ

Monday, Jan 29, 2018 - 10:22 AM (IST)

ਅੰਮ੍ਰਿਤਸਰ (ਸੂਰੀ) - ਅਟਾਰੀ ਹਲਕੇ ਅਧੀਨ ਆਉਂਦੇ ਪਿੰਡ ਮੀਰਾਂਕੋਟ ਕਲਾਂ ਗੁਰਦੁਆਰਾ ਸ਼ਹੀਦ ਬਾਬਾ ਸੰਗਤ ਸਿੰਘ ਚੜ੍ਹਦੀ ਪੱਤੀ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਬਾਬਾ ਇਕਬਾਲ ਸਿੰਘ ਨੂੰ ਪਿੰਡ ਦੇ ਕੁਝ ਲੋਕਾਂ ਵੱਲੋਂ ਮਾਮੂਲੀ ਜਿਹੇ ਦੋਸ਼ ਲਾ ਕੇ ਗੁਰਦੁਆਰਾ ਸਾਹਿਬ ਤੋਂ ਕੱਢਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪਿੰਡ ਮੀਰਾਂਕੋਟ ਕਲਾਂ ਦੇ ਡਾ. ਹੰਸਾ ਸਿੰਘ, ਸੁੱਚਾ ਸਿੰਘ, ਮੇਜਰ ਸਿੰਘ ਤੇ ਪਿੰਡ ਦੇ ਹੋਰ ਲੋਕਾਂ ਨੇ ਦੱਸਿਆ ਕਿ ਗ੍ਰੰਥੀ ਬਾਬਾ ਇਕਬਾਲ ਸਿੰਘ ਬਹੁਤ ਪੜ੍ਹਿਆ-ਲਿਖਿਆ ਅਤੇ ਸੂਝਵਾਨ ਇਨਸਾਨ ਹੈ ਤੇ ਗੁਰਬਾਣੀ ਬਹੁਤ ਵੀ ਸ਼ੁੱਧ ਪੜ੍ਹਦਾ ਹੈ, ਜੋ ਸਾਡੇ ਇਸ ਗੁਰਦੁਆਰਾ ਸਾਹਿਬ 'ਚ ਤਕਰੀਬਨ 10 ਮਹੀਨਿਆਂ ਤੋਂ ਨਿਸ਼ਕਾਮ ਸੇਵਾ ਕਰ ਰਹੇ ਹਨ ਅਤੇ ਕੁਝ ਸਮੇਂ ਤੋਂ ਇਸ ਗੁਰਦੁਆਰਾ ਸਾਹਿਬ 'ਚ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਪਰ ਹੁਣ ਇਸ ਪਿੰਡ ਦੇ ਹੀ ਕੁਝ ਲੋਕ ਬਾਬਾ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਸਮਾਗਮ ਸਬੰਧੀ ਸਪੀਚ ਕਰ ਦਿਓ, ਜਿਸ 'ਤੇ ਬਾਬਾ ਇਕਬਾਲ ਸਿੰਘ ਨੇ ਕਿਹਾ ਕਿ ਤੁਸੀਂ ਗੁਰਮਤਾ ਤਾਂ ਗੁਰਦੁਆਰਾ ਸਾਹਿਬ ਕੀਤਾ ਨਹੀਂ, ਇਸ ਲਈ ਮੈਂ ਸਪੀਚ ਨਹੀਂ ਕਰਨੀ, ਜਿਸ 'ਤੇ ਕੁਝ ਲੋਕਾਂ ਨੇ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ 'ਚੋਂ ਕੱਢ ਦਿੱਤਾ ਪਰ ਅਸੀਂ ਗੰ੍ਰਥੀ ਸਿੰਘ ਦੇ ਨਾਲ ਹਾਂ।
ਬਾਬਾ ਜੀ ਨੇ ਪਿੰਡ ਵਾਲਿਆਂ ਤੋਂ ਦਸਤਖਤ ਕਰਵਾ ਕੇ ਵੀ ਪੱਤਰਕਾਰਾਂ ਨੂੰ ਦਿੱਤੇ। ਪਿੰਡ ਵਾਲੇ ਬਹੁ-ਗਿਣਤੀ 'ਚ ਗ੍ਰੰਥੀ ਸਿੰਘ ਦੇ ਨਾਲ ਹਨ ਪਰ ਇਹ ਸਾਰਾ ਮਾਮਲਾ ਪੁਲਸ ਦੇ ਵੀ ਧਿਆਨ 'ਚ ਹੈ। ਸੰਗਤ 'ਚੋਂ ਕੁਝ ਲੋਕਾਂ ਨੇ ਆਪਣਾ ਨਾਂ ਨਾ ਛਾਪਣ ਦੀ ਸੂਰਤ 'ਚ ਕਿਹਾ ਕਿ 2 ਸਾਲ ਪਹਿਲਾਂ ਵੀ ਸਮਾਗਮ ਹੁੰਦੇ ਸਨ ਪਰ ਉਸ ਵੇਲੇ ਕੋਈ ਵੀ ਈਰਖਾ-ਭਾਵਨਾ ਜਾਂ ਲੜਾਈ-ਝਗੜਾ ਨਹੀਂ ਸੀ ਹੁੰਦਾ। ਇਸ ਸਬੰਧੀ ਜਦੋਂ ਕੁਲਵਿੰਦਰ ਸਿੰਘ ਸਾਬਕਾ ਪ੍ਰਬੰਧਕ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਗੱਲ ਹੈ, ਇਸ ਲਈ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ। ਕੰਬੋ ਥਾਣੇ ਦੇ ਏ. ਐੱਸ. ਆਈ. ਰਾਜਬੀਰ ਸਿੰਘ ਨੇ ਇਸ ਸਬੰਧੀ ਦੱਸਿਆ ਕਿ ਮੇਰੇ ਕੋਲ ਮੀਰਾਂਕੋਟ ਕਲਾਂ ਚੜ੍ਹਦੀ ਪੱਤੀ ਦੇ ਕੁਝ ਵਿਅਕਤੀ ਆਏ ਸਨ ਅਤੇ ਮੈਂ ਮੌਕੇ 'ਤੇ ਗਿਆ ਅਤੇ ਗੰ੍ਰਥੀ ਇਕਬਾਲ ਸਿੰਘ ਨੇ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਪਿੰਡ ਵਾਲਿਆਂ ਨੂੰ ਦੇ ਦਿੱਤੀਆਂ। ਦੂਜੀ ਧਿਰ ਭੁਪਿੰਦਰ ਸਿੰਘ ਤੇ ਸੂਰਜ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਇਹ ਗੰ੍ਰਥੀ ਸਿੰਘ ਕੁਝ ਜ਼ਿਮੀਂਦਾਰਾਂ ਦੇ ਸਹਿਯੋਗ ਨਾਲ ਪਿੰਡ 'ਚ ਧੜੇਬੰਦੀ ਪੈਦਾ ਕਰ ਰਿਹਾ ਹੈ, ਇਥੋਂ ਤੱਕ ਕਿ ਉਹ ਸਮਾਗਮ ਸਬੰਧੀ ਅਨਾਊਂਸਮੈਂਟ ਵੀ ਨਹੀਂ ਕਰਦਾ। ਉਹ ਚਾਹੁੰਦਾ ਹੈ ਕਿ ਸਮਾਗਮ ਕਰਾਉਣ ਲਈ ਸਾਰੇ ਪੈਸੇ ਉਸ ਦੇ ਹੱਥ 'ਚ ਦੇ ਦਿੱਤੇ ਜਾਣ।


Related News