ਡਰੋਨ ਦੀ ਵਰਤੋਂ ਲਈ ਸੀ. ਏ. ਆਰ. ਵਲੋਂ ਵਿਸ਼ੇਸ਼ ਹਦਾਇਤਾਂ

Wednesday, Jan 22, 2020 - 12:17 PM (IST)

ਡਰੋਨ ਦੀ ਵਰਤੋਂ ਲਈ ਸੀ. ਏ. ਆਰ. ਵਲੋਂ ਵਿਸ਼ੇਸ਼ ਹਦਾਇਤਾਂ

ਅੰਮ੍ਰਿਤਸਰ (ਅਰੁਣ) : ਭਾਰਤ ਸਰਕਾਰ ਦੇ ਹਵਾਬਾਜ਼ੀ ਮੰਤਰਾਲੇ ਵੱਲੋਂ ਆਰ. ਪੀ. ਏ. ਐੱਸ. (ਏਅਰਕ੍ਰਾਫਟ ਪ੍ਰਣਾਲੀ) ਜਿਸ ਨੂੰ ਆਮ ਤੌਰ 'ਤੇ ਡਰੋਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੀ ਆਮ ਜਨਤਾ ਵਲੋਂ ਮਲਕੀਅਤ ਅਤੇ ਵਰਤੋਂ ਸਬੰਧੀ ਸਿਵਲ ਏਵੀਏਸ਼ਨ ਰੈਗੂਲੇਸ਼ਨ (ਸੀ. ਏ. ਆਰ.) ਵਰਜ਼ਨ 10 ਮਿਤੀ 1/12/18 ਜਾਰੀ ਕੀਤੇ ਗਏ ਹਨ। ਆਮ ਲੋਕਾਂ ਨੂੰ ਇਸ ਵਿਚ ਸ਼ਾਮਿਲ ਕਾਨੂੰਨ ਪ੍ਰਤੀ ਜਾਗਰੂਕ ਕਰਨ ਲਈ ਪ੍ਰਮੁੱਖ ਵਿਸ਼ੇਸ਼ਤਾਵਾਂ ਦੀ ਇਕ ਸੂਚੀ ਜਾਰੀ ਕੀਤੀ ਗਈ ਹੈ। ਜ਼ਿਲਾ ਦਿਹਾਤੀ ਪੁਲਸ ਮੁਖੀ ਵਿਕਰਮਜੀਤ ਦੁੱਗਲ ਵੱਲੋਂ ਜਾਰੀ ਦਫਤਰੀ ਹੁਕਮਾਂ ਮੁਤਾਬਕ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਡਰੋਨ ਦੀ ਵਰਤੋਂ, ਕਿਸਮਾਂ ਅਤੇ ਲੋੜਾਂ ਤੋਂ ਜਾਣੂ ਕਰਵਾਇਆ ਗਿਆ। ਇਸ ਸਬੰਧੀ ਸਾਰੀਆਂ ਲੋੜਾਂ ਜ਼ਰੂਰੀ ਹੋਣ ਤੋਂ ਇਲਾਵਾ ਲਾਰਜ ਕੰਪਨੀ ਦੇ 150 ਕਿਲੋ ਤੋਂ ਵੱਧ 400 ਫੁੱਟ ਅਤੇ 120 ਮੀਟਰ ਉਚਾਈ ਦੇ ਡਰੋਨ ਸਬੰਧੀ ਯੂ. ਐੱਨ. ਆਈ. ਯੂ. ਏ. ਓ. ਪੀ. ਅਤੇ ਐੱਨ. ਪੀ. ਐੱਨ. ਟੀ. ਦੀ ਲੋੜ ਲਾਜ਼ਮੀ ਹੋਣ ਤੋਂ ਇਲਾਵਾ ਅਜਿਹੀ ਵਰਤੋਂ ਤੋਂ 24 ਘੰਟੇ ਪਹਿਲਾਂ ਲੋਕਲ ਪੁਲਸ ਨੂੰ ਸੂਚਿਤ ਕੀਤਾ ਜਾਣਾ ਜ਼ਰੂਰੀ ਹੈ।

ਪੰਜਾਬ 'ਚ ਡਰੋਨ ਦੇ ਇਸਤੇਮਾਲ ਸਬੰਧੀ ਪਾਬੰਦੀਆਂ
1.
ਆਰ. ਪੀ. ਏ. ਡਰੋਨ ਚਲਾਉਣ ਦੀ ਹੇਠ ਲਿਖੀ ਸਥਿਤੀ 'ਚ ਇਜਾਜ਼ਤ ਨਹੀਂ
ਸਿਰਫ ਸੂਰਜ ਚੜ੍ਹਨ ਅਤੇ ਡੁੱਬਣ ਦੇ ਵਿਚਕਾਰ ਹੀ ਡਰੋਨ ਨੂੰ ਉਡਾਉਣ ਦੀ ਇਜਾਜ਼ਤ ਹੈ, ਅੰਤਰਰਾਸ਼ਟਰੀ ਸਰਹੱਦ ਤੋਂ 25 ਕਿਲੋਮੀਟਰ ਦੇ ਅੰਦਰ ਡਰੋਨ ਨੂੰ ਉਡਾਉਣ 'ਤੇ ਪਾਬੰਦੀ ਹੈ। ਕਿਸੇ ਵੀ ਸਿਵਲ ਜਾਂ ਰੱਖਿਆ ਹਵਾਈ ਅੱਡੇ ਜਾਂ ਫੌਜੀ ਸਥਾਪਨਾਵਾਂ, ਸਹੂਲਤਾਂ ਦੇ ਘੇਰੇ ਤੋਂ 3 ਕਿਲੋਮੀਟਰ ਦੀ ਦੂਰੀ 'ਚ ਜਿਥੇ ਫੌਜੀ ਗਤੀਵਿਧੀਆਂ, ਅਭਿਆਸ ਕੀਤੇ ਜਾ ਰਹੇ ਹਨ, ਪੰਜਾਬ ਸਿਵਲ ਸੈਕਟਰੀਏਟ ਦੇ 3 ਕਿਲੋਮੀਟਰ ਦੇ ਘੇਰੇ ਅੰਦਰ, ਰਣਨੀਤਕ ਸਥਾਨਾਂ ਦੇ ਘੇਰੇ ਤੋਂ 2 ਕਿਲੋਮੀਟਰ ਦੇ ਅੰਦਰ, ਗ੍ਰਹਿ ਮੰਤਰਾਲੇ ਵੱਲੋਂ ਸੂਚਿਤ ਕੀਤੀਆਂ ਮਹੱਤਵਪੂਰਨ ਸਥਾਪਨਾਵਾਂ 'ਤੇ ਪਾਬੰਦੀ, ਜਦੋਂ ਤੱਕ ਕਿ ਇਸ ਸਬੰਧੀ ਗ੍ਰਹਿ ਮੰਤਰਾਲੇ ਵੱਲੋਂ ਪ੍ਰਵਾਨਗੀ ਨਹੀਂ ਮਿਲ ਜਾਂਦੀ, ਸਥਾਈ ਜਾਂ ਅਸਥਾਈ ਤੌਰ 'ਤੇ ਵਰਜਿਤ, ਸੀਮਤ ਅਤੇ ਖਤਰੇ ਵਾਲੇ ਖੇਤਰਾਂ 'ਚ, ਜਿਸ ਵਿਚ ਅਸਥਾਈ ਰਾਖਵੇਂ ਖੇਤਰ ਅਤੇ ਅਸਥਾਈ ਵੱਖਰੇ ਖੇਤਰ ਸ਼ਾਮਿਲ ਹਨ।
2. ਰੱਖਿਆ ਮੰਤਰਾਲੇ ਵਲੋਂ ਮਨਜ਼ੂਰ ਕੀਤੇ ਅਨੁਸਾਰ ਡੀ. ਜੀ. ਸੀ. ਏ. ਦੀ ਆਗਿਆ ਤੋਂ ਬਿਨਾਂ ਉਪਰ ਦੱਸੇ ਅਨੁਸਾਰ ਖੇਤਰਾਂ 'ਤੇ ਫੋਟੋਗ੍ਰਾਫੀ ਜਾਂ ਰਿਮੋਟ ਸੈਂਸਿੰਗ ਸਰਵੇਖਣ ਕਰਨ ਦੀ ਆਗਿਆ ਨਹੀਂ ਹੈ।
3. ਸਾਰੇ ਸਿਵਲ ਆਰ. ਪੀ. ਏ. ਆਪ੍ਰੇਟਰਾਂ ਦੀ ਇਸ ਜ਼ਿੰਮੇਵਾਰੀ ਨਾਲ ਬੀਮਾ ਹੋਵੇਗਾ ਕਿ ਉਹ ਇਸ ਹਾਦਸੇ/ਘਟਨਾ ਦੇ ਨਤੀਜੇ ਵਜੋਂ ਤੀਜੀ ਧਿਰ ਨੂੰ ਹੋਣ ਵਾਲੇ ਕਿਸੇ ਵੀ ਹਾਦਸੇ, ਨੁਕਸਾਨ ਲਈ ਭੁਗਤਾਨ ਕਰ ਸਕਦੇ ਹਨ।

ਜ਼ਿਲਾ ਦਿਹਾਤੀ ਪੁਲਸ ਮੁਖੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਕਿਸੇ ਵੀ ਰਿਕਾਰਡ/ਜ਼ਰੂਰੀ ਦਸਤਾਵੇਜ਼ ਸਬੰਧੀ ਉਸ ਦਾ ਗਲਤ/ਝੂਠ ਹੋਣਾ ਜਾਂ ਕਿਸੇ ਕਿਸਮ ਦੀ ਉਲੰਘਣਾ ਹੋਣ 'ਤੇ ਭਾਰਤੀ ਢੰਡ ਸੰਗ੍ਰਹਿ ਅਤੇ ਹੋਰ ਕਾਨੂੰਨਾਂ ਅਧੀਨ ਜੁਰਮਾਨੇ ਲਈ ਜ਼ਿੰਮੇਵਾਰ ਹੋਣਗੇ।


author

Baljeet Kaur

Content Editor

Related News