ਗੁਰੂ ਨਾਨਕ ਦੇਵ ਹਸਪਤਾਲ ''ਚ ਕੋਰੋਨਾ ਮਰੀਜ਼ ਨੇ 5ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

Monday, Aug 17, 2020 - 10:28 AM (IST)

ਗੁਰੂ ਨਾਨਕ ਦੇਵ ਹਸਪਤਾਲ ''ਚ ਕੋਰੋਨਾ ਮਰੀਜ਼ ਨੇ 5ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਕੋਰੋਨਾ ਮਰੀਜ਼ ਵਲੋਂ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋਂ : ਹੌਜਰੀ ਵਪਾਰੀ ਦੇ ਇਕਲੌਤੇ ਪੁੱਤ ਦੀ ਚਿੱਟੇ ਦਾ ਟੀਕਾ ਲਾਗਉਣ ਨਾਲ ਮੌਤ, ਤੜਫ਼ਦਾ ਛੱਡ ਕੇ ਫ਼ਰਾਰ ਹੋ ਗਏ ਸੀ ਜਿਗਰੀ ਯਾਰ

ਜਾਣਕਾਰੀ ਮੁਤਾਬਕ ਮ੍ਰਿਤਕ ਕੋਰੋਨਾ ਮਰੀਜ਼ ਦੀ ਪਛਾਣ ਸਵਰਣ ਸਿੰਘ ਭਿੱਖੀਵਿੰਡ ਵਜੋਂ ਹੋਈ ਹੈ, ਜੋ ਕਿ 15 ਅਗਸਤ ਨੂੰ ਹਸਪਤਾਲ 'ਚ ਭਰਤੀ ਹੋਇਆ ਸੀ। ਉਸ ਨੇ ਅੱਜ ਹਸਪਤਾਲ ਦੀ ਇਮਾਰਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਫਿਲ਼ਹਾਲ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ। 

ਇਹ ਵੀ ਪੜ੍ਹੋਂ : ਨਾਜਾਇਜ਼ ਸ਼ਰਾਬ, ਲਾਹਣ ਅਤੇ ਚਾਲੂ ਭੱਠੀ ਸਣੇ 5 ਗ੍ਰਿਫ਼ਤਾਰ


author

Baljeet Kaur

Content Editor

Related News