ਭਰਾ ਦੀ ਸਾਲੀ ਨਾਲ ਜਬਰ-ਜ਼ਨਾਹ ਕਰਨ ਵਾਲਾ ਗ੍ਰਿਫਤਾਰ

Thursday, Dec 26, 2019 - 10:20 AM (IST)

ਭਰਾ ਦੀ ਸਾਲੀ ਨਾਲ ਜਬਰ-ਜ਼ਨਾਹ ਕਰਨ ਵਾਲਾ ਗ੍ਰਿਫਤਾਰ

ਅੰਮ੍ਰਿਤਸਰ (ਸੰਜੀਵ) : ਭਰਾ ਦੀ ਸਾਲ਼ੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਥਾਣਾ ਬੀ-ਡਵੀਜ਼ਨ ਦੀ ਪੁਲਸ ਨੇ ਚਮਰੰਗ ਰੋਡ ’ਤੇ ਸਥਿਤ ਇਕ ਨਗਰ ’ਚ ਰਹਿਣ ਵਾਲੇ ਪਰਮਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕੱਲ ਪੁਲਸ ਅਦਾਲਤ ’ਚ ਪੇਸ਼ ਕਰੇਗੀ।

ਇਸ ਸਬੰਧੀ ਜਾਾਣਕਾਰੀ ਦਿੰਦਿਆਂ ਪੀਡ਼ਤ ਲਡ਼ਕੀ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਵੱਡੀ ਭੈਣ ਗਰਭਵਤੀ ਹੋਣ ਕਾਰਣ ਉਹ ਉਸ ਦੇ ਕੋਲ 2 ਮਹੀਨੇ ਪਹਿਲਾਂ ਰਹਿਣ ਗਈ ਸੀ, ਜਦੋਂ ਉਸ ਦੀ ਭੈਣ ਨੂੰ ਡਲਿਵਰੀ ਲਈ ਹਸਪਤਾਲ ਲਿਜਾਇਆ ਗਿਆ ਤਾਂ ਉਸ ਰਾਤ ਉਹ ਆਪਣੀ ਭੈਣ ਦੇ ਕਮਰੇ ’ਚ ਸੁੱਤੀ ਪਈ ਸੀ ਕਿ ਉਕਤ ਮੁਲਜ਼ਮ ਜੋ ਉਸ ਦੀ ਭੈਣ ਦਾ ਜੇਠ ਲੱਗਦਾ ਹੈ, ਨੇ ਉਸ ਦਾ ਜਬਰ-ਜ਼ਨਾਹ ਕੀਤਾ, ਜਿਸ ਤੋਂ ਬਾਅਦ ਮੁਲਜ਼ਮ ਨੇ ਉਸ ਨੂੰ ਇਹ ਗੱਲ ਕਿਸੇ ਨੂੰ ਵੀ ਦੱਸਣ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਪਰ ਉਸ ਨੇ ਪੂਰਾ ਮਾਮਲਾ ਆਪਣੇ ਭਰਾ ਨੂੰ ਦੱਸਿਆ ਅਤੇ ਇਸ ਬਾਰੇ ਪੁਲਸ ਨੂੰ ਸੂਚਿਤ ਕੀਤਾ। ਇਸ ਸਬੰਧੀ ਥਾਣਾ ਬੀ-ਡਵੀਜ਼ਨ ਦੇ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸ ਨੂੰ ਕੱਲ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ’ਤੇ ਲਿਆ ਜਾਵੇਗਾ।


author

Baljeet Kaur

Content Editor

Related News