ਅੱਤਵਾਦੀਆਂ ਹੱਥੋਂ ਮਾਰੇ ਗਏ ਅੰਮ੍ਰਿਤਪਾਲ ਦਾ ਹੋਇਆ ਅੰਤਿਮ ਸੰਸਕਾਰ, ਨਹੀਂ ਦੇਖ ਹੁੰਦਾ ਰੌਂਦਾ ਪਰਿਵਾਰ

Thursday, Feb 08, 2024 - 06:32 PM (IST)

ਅੱਤਵਾਦੀਆਂ ਹੱਥੋਂ ਮਾਰੇ ਗਏ ਅੰਮ੍ਰਿਤਪਾਲ ਦਾ ਹੋਇਆ ਅੰਤਿਮ ਸੰਸਕਾਰ, ਨਹੀਂ ਦੇਖ ਹੁੰਦਾ ਰੌਂਦਾ ਪਰਿਵਾਰ

ਅੰਮ੍ਰਿਤਸਰ- ਸ੍ਰੀਨਗਰ 'ਚ ਅੱਤਵਾਦੀਆਂ ਹੱਥੋਂ ਮਾਰੇ ਗਏ ਅੰਮ੍ਰਿਤਪਾਲ ਸਿੰਘ ਦੀ ਲਾਸ਼ ਅੰਮ੍ਰਿਤਸਰ ਉਸ ਦੇ ਘਰ ਪਹੁੰਚੀ ਹੈ। ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਅੰਤਿਮ ਸੰਸਕਾਰ ਤੋਂ ਇਨਕਾਰ ਕਰ ਦਿੱਤਾ ਹੈ। ਪਰਿਵਾਰ ਨੇ ਕਿਹਾ ਹੈ ਕਿ ਅੰਮ੍ਰਿਤਪਾਲ ਦੀ ਮੌਤ ਗੋਲੀ ਲੱਗਣ ਕਾਰਨ ਨਹੀਂ ਹੋਈ। ਸਰੀਰ 'ਤੇ ਸੱਟਾਂ ਦੇ ਵੀ ਨਿਸ਼ਾਨ ਹਨ। ਜਦੋਂ ਤੱਕ ਸਾਨੂੰ ਮੈਡੀਕਲ ਅਤੇ ਪੋਸਟਮਾਰਟਮ ਰਿਪੋਰਟ ਨਹੀਂ ਮਿਲ ਜਾਂਦੀ, ਅਸੀਂ ਅੰਤਿਮ ਸੰਸਕਾਰ ਨਹੀਂ ਕਰਾਂਗੇ।

ਇਹ ਵੀ ਪੜ੍ਹੋ :  ਅੱਤਵਾਦੀ ਹਮਲੇ 'ਚ ਮਾਰੇ ਗਏ ਨੌਜਵਾਨ ਦੀ ਘਰ ਪੁੱਜੀ ਲਾਸ਼, ਪੁੱਤ ਨੂੰ ਵੇਖ ਧਾਹਾਂ ਮਾਰ ਰੋਇਆ ਪਰਿਵਾਰ

ਜਿਸ ਤੋਂ ਬਾਅਦ ਇਕ ਪੁਲਸ ਅਧਿਕਾਰੀ ਨੇ ਪਰਿਵਾਰ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਅਸੀਂ ਇਸ ਬਾਰੇ ਜਾਂਚ ਰਹੇ ਹਾਂ ਅਤੇ ਕਿ ਅੰਮ੍ਰਿਤਪਾਲ ਦਾ ਕਤਲ ਕਿਵੇਂ ਹੋਇਆ ਹੈ ਅਤੇ ਕਿਹੜੇ ਅੱਤਵਾਦੀ ਨੇ ਇਸ ਨੂੰ ਅੰਜਾਮ ਦਿੱਤਾ ਹੈ। ਜੋ ਵੀ ਘਟਨਾ ਸਥਾਨ ਦੇ ਵਾਪਰਿਆ ਉਸ ਦੀ ਪੁਲਸ ਜਾਂਚ ਪੜਤਾਲ ਕਰ ਰਹੀ ਹੈ। ਜਿਸ ਤੋਂ ਬਾਅਦ ਪਰਿਵਾਰ ਨੇ ਪੁੱਤਰ ਦਾ ਸੰਸਕਾਰ ਕੀਤਾ। ਸੰਸਕਾਰ ਦੌਰਾਨ ਪਰਿਵਾਰ ਦੇ ਹਰ ਜੀਅ ਦਾ ਰੋ-ਰੋ ਬੁਰਾ ਹਾਲ ਹੈ। ਜਿਥੇ ਪੁੱਤ ਦੀ ਲਾਸ਼ ਨੂੰ ਵੇਖ ਮਾਂ ਦਾ ਹਾਲ ਨਹੀਂ ਵੇਖਿਆ ਜਾ ਰਿਹਾ, ਉੱਥੇ ਹੀ ਪੂਰੇ ਪਿੰਡ 'ਚ ਸੋਗ ਦੀ ਲਹਿਰ ਦੋੜ ਰਹੀ ਹੈ। 

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਗੁੰਡਾਗਰਦੀ ਦਾ ਨੰਗਾ-ਨਾਚ, ਸ਼ਰੇਆਮ ਵਿਅਕਤੀ ਨੂੰ ਗੋਲੀਆਂ ਮਾਰ ਉਤਾਰਿਆ ਮੌਤ ਦੇ ਘਾਟ

ਜਾਣਕਾਰੀ ਮੁਤਾਬਕ ਦੋਵੇਂ ਨੌਜਵਾਨਾਂ ਦੇ ਪਰਿਵਾਰ ਆਪਣੇ ਪੁੱਤਰਾਂ ਦੀ ਕਮਾਈ ਦੇ ਨਿਰਭਰ ਸਨ ਅਤੇ ਹੁਣ ਪਰਿਵਾਰ ਦੇ ਸਿਰ ਤੋਂ ਰੋਟੀ ਦਾ ਸਹਾਰਾ ਵੀ ਉੱਠ ਚੁੱਕਾ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਅੰਮ੍ਰਿਤਪਾਲ ਸਿੰਘ ਦੇ ਪਿਤਾ ਸਰਮੁੱਖ ਸਿੰਘ ਨੇ ਦੱਸਿਆ ਕਿ ਅੰਮ੍ਰਿਤਪਾਲ ਇੱਕ ਠੇਕੇਦਾਰ ਨਾਲ ਸ੍ਰੀਨਗਰ ਵਿਖੇ ਲੱਕੜ ਦੇ ਮਿਸਤਰੀ ਵੱਜੋਂ ਕੰਮ ਕਰਦਾ ਸੀ ਅਤੇ ਦਿਵਾਲੀ 'ਤੇ ਘਰ ਵਾਪਸ ਆਇਆ ਸੀ। ਉਨ੍ਹਾਂ ਦੱਸਿਆ ਕਿ ਜ਼ਿਆਦਾ ਠੰਡ ਹੋਣ ਕਾਰਨ ਉਹ ਅਜੇ ਦੋ ਦਿਨ ਪਹਿਲਾਂ ਹੀ ਸ਼੍ਰੀਨਗਰ ਵਾਪਸ ਗਿਆ ਸੀ। ਦੂਜੇ ਪਾਸੇ ਮਾਪਿਆਂ ਦੇ ਇਕਲੌਤੇ ਪੁੱਤਰ ਰੋਹਿਤ ਮਸੀਹ ਦੇ ਪਿਤਾ ਪ੍ਰੇਮ ਮਸੀਹ ਨੇ ਰੋਂਦਿਆਂ ਦੱਸਿਆ ਕਿ ਰੋਹਿਤ ਪਹਿਲੀ ਵਾਰ ਹੀ ਅੰਮ੍ਰਿਤਪਾਲ ਸਿੰਘ ਦੇ ਨਾਲ ਕੰਮ-ਕਾਜ ਲਈ ਸ਼੍ਰੀਨਗਰ ਗਿਆ ਸੀ ਕਿ ਇੱਕ ਦਿਨ ਬਾਅਦ ਹੀ ਉਨ੍ਹਾਂ 'ਤੇ ਇਹ ਕਹਿਰ ਵਾਪਰ ਗਿਆ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News