ਅਮਰੀਕ ਸਿੱਧੂ ਬਣੇ P.A.D.B. ਦੇ ਚੇਅਰਮੈਨ
Tuesday, Oct 22, 2019 - 11:04 PM (IST)

ਗੁਰੂਹਰਸਹਾਏ,(ਵਿਪਨ): ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਤੇ ਸਮਾਜ ਸੇਵੀ ਅਮਰੀਕ ਸਿੰਘ ਸਿੱਧੂ ਬੁੱਢੇਸ਼ਾਹ ਨੂੰ ਬਲਾਕ ਗੁਰੂਹਰਸਹਾਏ ਤੋਂ ਪੀ. ਏ. ਡੀ. ਬੈਂਕ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਅਮਰੀਕ ਸਿੰਘ ਦੇ ਚੇਅਰਮੈਨ ਨਿਯੁਕਤ ਹੋਣ 'ਤੇ ਉਨ੍ਹਾਂ ਦੇ ਹਮਾਇਤੀਆਂ 'ਚ ਖੁਸ਼ੀ ਪਾਈ ਜਾ ਰਹੀ ਹੈ। ਨਵਨਿਯੁਕਤ ਚੇਅਰਮੈਨ ਨੇ ਦੱਸਿਆ ਕਿ ਉਹ ਇਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨੀਸ਼ੂ ਦਹੂਜ਼ਾ, ਨਸੀਬ ਸੰਧੂ, ਦਲਵਿੰਦਰ ਸਿੰਘ ਬਰਾੜ ਸਰਪੰਚ, ਅੰਮ੍ਰਿਤਪਾਲ ਸਿੰਘ, ਮਨਿੰਦਰ ਸਿੰਘ ਮਿੰਟੂ ਬਰਾੜ, ਗੁਰਸੇਵਕ ਸੰਧੂ, ਨਿਸ਼ੂ ਦਹੂਜ਼ਾ, ਅਦਰਸ਼ ਕੁੱਕੜ, ਬਲਰਾਮ ਧਵਨ, ਰਕੇਸ਼ ਮੁਟਨੇਜ਼ਾ, ਵਿੱਕੀ ਨਰੂਲਾ, ਮਲਕੀਤ ਸਰਪੰਚ ਗਜ਼ਨੀ ਵਾਲਾ, ਗੁਰਪ੍ਰੀਤ ਸਿੰਘ ਸਰਪੰਚ ਆਦਿ ਨੇ ਚੇਅਰਮੈਨ ਬਣਨ ਦੀ ਖੁਸ਼ੀ 'ਚ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ।