ਅਕਾਲੀ ਵਰਕਰ ਵੱਡੀ ਗਿਣਤੀ ''ਚ ਸ. ਜਨੇਮਜਾ ਸਿੰਘ ਸੇਖੋ ਨੂੰ ਵਧਾਈ ਦੇਣ ਲਈ ਪੁੱਜੇ

04/11/2021 8:25:21 PM

ਫਿਰੋਜ਼ਪੁਰ, (ਹਰਚਰਨ ਬਿੱਟੂ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋ ਸਾਬਕਾ ਸੰਚਾਈ ਮੰਤਰੀ ਜਨੇਮਜਾ ਸਿੰਘ ਸੇਖੋ ਨੂੰ ਹਲਕਾ ਜੀਰਾ ਤੋਂ ਉਮੀਦਵਾਰ ਇਲਾਨੇ ਜਾਣ 'ਤੇ ਹਲਕਾ ਜੀਰਾ ਦੇ ਸਮੂੰਹ ਅਕਾਲੀ ਵਰਕਰਾਂ 'ਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਜਿਸ ਨੂੰ ਲੈ ਕੇ ਅੱਜ ਹਲਕਾ ਜੀਰਾ ਦੇ ਵੱਖ-ਵੱਖ ਪਿੰਡਾਂ ਵੱਲੋ ਝੰਝਾਰੂ ਅਕਾਲੀ ਵਰਕਰ ਸ. ਜਨਮੇਜਾ ਸਿੰਘ ਸੇਖੋ ਦੇ ਘਰ ਵਿਖੇ ਵਧਾਈ ਦੇਣ ਲਈ ਪਹੁੰਚੇ। ਵਰਕਰਾਂ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਜੀਰਾ ਹਲਕਾ ਨੂੰ ਇਕ ਨਿਧੜ ਲੀਡਰ ਦੀ ਜਰੂਰਤ ਸੀ ਜੋ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ. ਜਨਮੇਜਾ ਸਿੰਘ ਸੇਖੋ ਨੂੰ ਜੀਰਾ ਹਲਕਾ ਤੋ ਟਿਕਟ ਦੇ ਕੇ ਪੂਰਾ ਕੀਤਾ।  ਉਨ੍ਹਾਂ ਕਿਹਾ ਕਿ ਹਲਕਾ ਜੀਰਾ ਦੇ ਵੋਟਰ ਸ. ਜਨਮੇਜਾ ਸਿੰਘ ਸੇਖੋ ਨੂੰ ਵੱਡੀ ਲੀਡ ਦੇ ਕੇ ਜਿੱਤ ਹਾਸਲ ਕਰਵਾਉਣਗੇ। ਇਸ ਮੋਕੇ ਇਨ੍ਹਾਂ ਨਾਲ ਮਾਸਟਰ ਗੁਰਨਾਮ ਸਿੰਘ, ਐਸ.ਜੀ.ਪੀ.ਸੀ. ਮੈਂਬਰ ਸਤਪਾਲ ਸਿੰਘ ਤਲਵੰਡੀ ਭਾਈ ਐੱਸ.ਜੀ.ਪੀ.ਸੀ. ਮੈਂਬਰ ਦਰਸ਼ਨ ਸਿੰਘ ਸ਼ੇਰ ਖਾਂ, ਫੁਰਮਾਨ ਸਿੰਘ ਸੰਧੂ ,ਬਲਵਿੰਦਰ ਸਿੰਘ ਭੁੱਲਰ ਅਕਾਲੀਦਲ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਨਿਰਵੈਲ ਸਿੰਘ, ਸਿਮਰਜੀਤ ਸਿੰਘ ਸੰਧੂ, ਸੁਖਚੈਨ ਸਿੰਘ ਕੋਹਾਲਾ, ਬੋਹੜ ਸਿੰਘ ਨਿਜਾਮੇ ਵਾਲਾ, ਸਰਬਜੀਤ ਸਿੰਘ ਬੂਹ, ਜਗਰਾਜ ਸਿੰਘ ਪੀਰ ਮੂਹੰਮਦ, ਗੁਰਵਿੰਦਰ , ਜਸਵਿੰਦਰ ਸਿੰਘ, ਜਗਜੀਤ ਸਿੰਘ ਬੱਬੂ, ਸੋਭਾ ਸਿੰਘ ਸਰਪੰਚ ਮੱਖੂ, ਜਗਜੀਤ ਸਿੰਘ ਸਰਪੰਚ ਵਾੜਾ ਭਾਈ ਕਾ, ਇਕਬਾਲ ਸਿੰਘ ਧੰਨਾ ਸ਼ਹੀਦ, ਬਹਾਦਰ ਸਿੰਘ ਹਰਦਾਸਾ ਸਾਬਕਾ ਚੇਅਰਮੈਨ, ਚਮਕੌਰ ਸਿੰਘ ਖੋਸਾ ਦਲ ਸਿੰਘ, ਜਸਵਿੰਦਰ ਸਿੰਘ ਭੁੱਲਰ ਆਦਿ ਹਾਜਰ ਸਨ।


Bharat Thapa

Content Editor

Related News