ਖੇਤੀਬਾੜੀ ਸਹਿਕਾਰੀ ਸਭਾ ਬੀਜਾ ਦੇ ਅਹੁਦੇਦਾਰਾਂ ਦੀ ਚੋਣ ਮੌਕੇ ਅਕਾਲੀ ਕਾਂਗਰਸੀ ਭਿੜੇ

11/26/2018 10:03:26 PM

ਬੀਜਾ (ਬਿਪਨ,ਬਰਮਾਲੀਪੁਰ)— ਖੇਤੀਬਾੜੀ  ਸਹਿਕਾਰੀ ਸਭਾ ਬੀਜਾਂ ਦੇ ਚੁਣੇ ਹੋਏ 11 ਡਾਇਰੈਕਟਰਾਂ ਵਿੱਚੋ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀ ਅੱਜ ਸਭਾ ਦੇ ਦਫ਼ਤਰ ਵਿਚ ਰੱਖੀ ਹੋਈ ਚੋਣ ਦੌਰਾਨ ਚੁਣੇ ਹੋਏ ਕਾਂਗਰਸੀ ਅਤੇ ਅਕਾਲੀ ਦਲ ਦੇ ਮੈਂਬਰਾਂ ਵਿੱਚ ਖੜਕ ਪਈ ਜਿਸ ਨੂੰ ਮੌਕੇ ਤੇ ਪੁਲਸ ਦੇ ਅਧਿਕਾਰੀਆਂ ਨੇ ਸ਼ਾਂਤ ਕਰਵਾਇਆ। ਇਸ ਮੌਕੇ ਜਿਲ੍ਹਾ ਪੁਲਸ ਖੰਨਾ ਦੇ ਪ੍ਰਮੁੱਖ ਅਧਿਕਾਰੀ ਵੀ ਹਾਜਰ ਸਨ ਤੇ ਸਭਾ ਦੇ ਦਫਤਰ ਦੁਆਲੇ ਭਾਰੀ ਗਿਣਤੀ ਵਿਚ ਪੁਲਸ ਫੋਰਸ ਨਿਯੁਕਤ  ਕੀਤੀ ਗਈ ਸੀ ।
ਜਾਣਕਾਰੀ ਅਨੁਸਾਰ ਇਸ ਚੋਣ ਲਈ ਅਕਾਲੀ ਦਲ ਦੇ ਸਥਾਨਕ ਆਗੂਆਂ ਵੱਲੋਂ ਆਪਣੇ ਪਾਸ ਸਪਸ਼ਟ ਬਹੁਮਤ ਹੋਣ ਦਾ ਦਾਅਵਾ ਕਰਕੇ 6 ਡਾਇਰੈਕਟਰਾਂ ਨੂੰ ਲੋਕਾਂ ਸਹਮਣੇ ਪੇਸ਼ ਕੀਤਾ ਗਿਆ ਤੇ ਮਿੱਥੇ ਸਮੇਂ ਤੇ ਦਫਤਰ ਵਿੱਚ ਦਾਖਲ ਕੀਤਾ ਗਿਆ । ਜੀਓ ਹੀ ਕਾਂਗਰਸੀ ਮੈਂਬਰ ਪ੍ਰਧਾਨ ਦੀ ਚੋਣ ਲਈ ਅੰਦਰ ਦਾਖਲ ਹੋਏ ਤਾਂ ਕਾਂਗਰਸ ਪਾਰਟੀ ਵੱਲੋ ਪ੍ਰਧਾਨਗੀ ਦੇ ਦਾਅਵੇਦਾਰ ਮੈਂਬਰ ਜਸਵੀਰ ਸਿੰਘ ਜੱਸੀ ਤੇ ਅਕਾਲੀ ਦਲ ਦੇ ਇਕ ਡਾਇਰੈਕਟਰ ਦੀ ਬਹਿਸਬਾਜ਼ੀ ਹੋ ਗਈ ਜਿਸ ਨਾਲ਼ ਸਭਾ ਦੇ ਦਫਤਰ ਵਿਚ ਹੰਗਾਮਾ ਹੋ ਗਿਆ । ਅਕਾਲੀ ਦਲ ਦੇ ਵਰਕਰਾਂ ਵੱਲੋਂ ਬਾਹਰ ਖੜ ਕੇ ਇਸ ਦੇ ਵਿਰੋਧ ਵਿਚ ਰੋਸ ਵਜੋਂ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਤੇ ਪੁਲਸ ਵੱਲੋਂ ਬਹੁਤ ਹੀ ਮੁਸ਼ਕਲ ਨਾਲ ਸਥਿਤੀ ਨੂੰ ਸੰਭਾਲਿਆ ਗਿਆ ।  ਜਾਣਕਾਰੀ ਅਨੁਸਾਰ ਇਸ ਮੌਕੇ ਹਲਕਾ ਖੰਨਾ ਦੇ ਕੋਆਡੀਨੇਟਰ ਬੂਟਾ ਸਿੰਘ ਰਾਏਪੁਰ ਹਲਕਾ ਇੰਚਾਰਜ ਰਣਜੀਤ ਸਿੰਘ ਤਲਵੰਡੀ ਦੇ ਪੀ. ਏ. ਇੰਦਰਪਾਲ ਸਿੰਘ, ਸੀਨੀਅਰ ਅਕਾਲੀ ਨੇਤਾ ਹਰੀ ਸਿੰਘ ਮੰਡਿਆਲਾ, ਰਛਪਾਲ ਸਿੰਘ ਚਾਵਾ, ਜਸਵੰਤ ਸਿੰਘ ਬੀਜਾ, ਪ੍ਰਗਟ ਭੌਰਲਾ ਅਤੇ ਸੁਖਵਿੰਦਰ ਸਿੰਘ ਮਾਂਗਟ ਸੁੱਖਾ ਆਦਿ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਇਸ ਧੱਕੇ ਖਿਲਾਫ ਅਵਾਜ ਬੁਲੰਦ ਕਰਨਗੇ । ਇਸ ਮੌਕੇ ਰਣਜੀਤ ਸਿੰਘ ਡਾਇਰੈਕਟਰ, ਗੁਰਮੀਤ ਸਿੰਘ ਭੌਰਲਾ, ਗੁਰਮੁਖ ਸਿੰਘ ਮਾਂਗਟ, ਨੌਰੰਗ ਸਿੰਘ ਮਾਂਗਟ, ਗੁਰਪ੍ਰੀਤ ਸਿੰਘ ਗੋਪੀ ਸਮੇਤ ਵੱਡੀ ਗਿਣਤੀ ਵਿਚ ਆਗੂ ਹਾਜਰ ਸਨ ।
ਕੀ ਕਹਿੰਦੇ ਨੇ ਸਰਕਾਰੀ ਪੱਖ?
ਚੋਣ ਦੇ ਰੋਸ ਤੋਂ ਬਾਅਦ ਮੌਕੇ ਤੇ ਪਹੁੰਚੇ ਵਿਭਾਗ ਦੇ ਇੱਕ ਇੰਸਪੈਕਟਰ ਸਾਬਰ ਅਲੀ .ਨੇ ਦੱਸਿਆ ਕਿ ਇਸ ਮੌਕੇ ਅਮਨ ਕਾਨੂੰਨ ਦੀ ਸਥਿਤੀ ਖਤਰੇ ਵਿਚ ਹੋਣ ਕਰਕੇ ਸਭਾ ਦੀ ਚੋਣ ਮੁਲਤਵੀ ਕਰਨੀ ਪਈ ਜਦ ਕਿ ਇਸ ਬਾਰੇ ਕੋਈ ਸਿਆਸੀ ਦਬਅ ਨਹੀਂ ਸੀ ਉਨ੍ਹਾਂ ਨੂੰ ਚੋਣ ਬਾਰੇ ਕੋਈ ਜਾਣਕਾਰੀ ਨਹੀਂ ਕਿਉਕਿ ਇਸ ਸਬੰਧੀ ਕੋਈ ਏਜੰਡਾ ਜਾਰੀ ਨਹੀਂ ਕੀਤਾ ਗਿਆ।ਉਨਾਂ ਕਿਹਾ ਕਿ ਉਹ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਦੁਬਾਰਾ ਚੋਣ ਲਈ ਲਿਖਣਗੇ । ਇਸ ਮੌਕੇ ਹਾਜਰ ਮੁਲਾਜਮਾਂ ਨੂੰ ਅਕਾਲੀ ਆਗੂਆਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ । ਅਕਾਲੀ ਆਗੂਆਂ ਵੱਲੋਂ ਵਿਭਾਗ ਵਿਰੁੱਧ ਸਿਆਸੀ ਦਬਾਅ ਦੇ ਦੋਸ਼ ਵੀ ਲਾਏ ਗÂ ੇ।
ਕੀ ਕਹਿੰਦੇ ਹਨ ਹਲਕਾ ਖੰਨਾ ਦੇ ਅਕਾਲੀ ਦਲ ਕੋਆਡੀਨੇਟਰ
ਹਲਕਾ ਖੰਨਾ ਦੇ ਅਕਾਲੀ ਦਲ ਦੇ ਕੋਆਡੀਨੇਟਰ ਬੂਟਾ ਸਿੰਘ ਰਾਏਪੁਰ ਨੇ ਕਾਂਗਰਸ ਤੇ ਸਰੇਆਮ ਧੱਕਾ ਕਰਨ ਦੇ ਦੋਸ ਲਗਾਉਦੇ ਹੋਏ ਕਿਹਾ ਕਿ ਸਾਡੇ ਕੋਲ 11 ਮੈਂਬਰੀ ਕਮੇਟੀ ਵਿਚੋ 7 ਮੈਂਬਰ ਹਨ ਜਿਨ੍ਹਾ 'ਚੋਂ 6 ਮੈਂਬਰ ਮੌਕੇ ਤੇ ਹਾਜ਼ਰ ਸਨ ਤੇ ਇਕ ਮੈਂਬਰ ਕਿਸੇ ਕਾਰਨ ਨਹੀ ਆ ਸਕਿਆ ਫਿਰ ਵੀ ਅਕਾਲੀ ਦਲ ਦਾ ਪੂਰਾ ਕੋਰਮ ਹੋਣ ਦੇ ਬਾਅਦ ਵੀ ਕਾਂਗਰਸੀ ਪਾਰਟੀ ਦੇ ਇਸ਼ਾਰੇ ਤੇ ਪ੍ਰਸਾਸ਼ਨ ਅਤੇ ਪੁਲਸ ਵੱਲੋਂ ਧੱਕਾ ਕਰ ਕੇ ਪ੍ਰਧਾਨਗੀ ਅਤੇ ਹੋਰ ਅਹੁਦਿਆਂ ਦੀ ਚੋਣ ਨੂੰ ਮੁਲਤਵੀ ਕਰਵਾ ਦਿੱਤਾ ਤੇ ਸਾਡੇ ਮੈਂਬਰਾ ਨਾਲ ਪੁਲਸ ਦੀ ਮਜੂਦਗੀ 'ਚ ਕੁੱਟਮਾਰ  ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਸ਼ਰੇਆਮ ਹੀ ਗੁੰਡਾਗਰਦੀ ਹੈ । ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ 2 ਵਾਰ ਚੋਣ ਮੁਲਤਵੀ ਕਰਵਾ ਚੁੱਕੇ ਹਨ।
ਕੀ ਕਹਿੰਦੇ ਨੇ ਕਾਂਗਰਸੀ ਮੈਂਬਰ
ਅਕਾਲੀ ਦਲ ਦੇ ਡਾਇਰੈਕਟਰ ਤੇ ਹਮਲੇ ਦੇ ਦੋਸ਼ੀ ਜਸਵੀਰ ਸਿੰਘ ਜੱਸੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਿਸੇ ਤੇ ਕੋਈ ਹਮਲਾ ਨਹੀਂ ਕੀਤਾ ਗਿਆ ਜਦ ਕਿ ਅਕਾਲੀ ਆਗੂਆਂ ਵੱਲੋਂ ਉਨ੍ਹਾਂ ਦੇ ਡਾਇਰੈਕਟਰ ਨੂੰ ਅਗਵਾ ਕੀਤਾ ਗਿਆ ਸੀ । ਜੱਸੀ ਨੇ ਕਿਹਾ ਕਿ ਜਾਣ ਬੁੱਝ ਕੇ ਝੂਠੇ ਦੋਸ਼ ਲਾਉਣ ਵਾਲੇ ਅਕਾਲੀ ਆਗੂ ਸ਼ਰਾਫਤ ਦਾ ਨਜਾਇਜ ਫਾਇਦਾ ਉਠਾ ਰਹੇ ਹਨ।


Related News