ਮਜੀਠੀਆ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੇ : ਬੋਨੀ ਅਜਨਾਲਾ

Saturday, Dec 22, 2018 - 01:55 PM (IST)

ਅਜਨਾਲਾ (ਵਰਿੰਦਰ) : ਸ਼੍ਰੋਮਣੀ ਅਕਾਲੀ ਦਲ (ਟਕਸਲੀ) ਦੇ ਮੁੱਖ ਬੁਲਾਰੇ ਅਤੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਨਵ-ਗਠਿਤ ਅਕਾਲੀ ਦਲ (ਟਕਸਾਲੀ) ਨੂੰ ਕਾਂਗਰਸ ਦੀ ਬੀ ਟੀਮ ਕਹਿਣ 'ਤੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਮਜੀਠੀਆ ਆਪ ਖੁਦ ਪੈਦਾਇਸ਼ੀ ਕਾਂਗਰਸੀ ਹਨ ਅਤੇ ਉਨ੍ਹਾਂ ਦੇ ਦਾਦਾ ਨਹਿਰੂ ਗਾਂਧੀ ਦੀ ਸਰਕਾਰ 'ਚ ਉਪ ਰੱਖਿਆ ਮੰਤਰੀ ਰਹੇ ਸਨ। ਇਸ ਕਰ ਕੇ ਮਜੀਠੀਆ ਨੂੰ ਟਕਸਾਲੀਆਂ ਨੂੰ ਕੁਝ ਕਹਿਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਮਜੀਠੀਆ ਇਕ ਸਾਜ਼ਿਸ਼ ਤਹਿਤ ਅਕਾਲੀ ਦਲ ਅਤੇ ਅਕਾਲੀ ਸੋਚ ਨੂੰ ਖਤਮ ਕਰਨ ਦੇ ਮਨਸੂਬੇ ਨਾਲ ਕਾਂਗਰਸੀਆ ਨੂੰ ਹਮੇਸ਼ਾ ਛਤਰ-ਛਾਇਆ ਦਿੰਦਾ  ਰਿਹਾ ਹੈ। ਉਨ੍ਹਾਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਅਗਵਾਈ ਵਾਲੀ ਸਰਕਾਰ 'ਤੇ ਉਂਗਲੀ ਉਠਾਉਂਦਿਆਂ ਕਿਹਾ ਕਿ ਸ੍ਰੀ ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕ ਕੇ ਕੈਪਟਨ ਨੇ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਹਨ ਤੇ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਤੇ ਬਾਦਲ ਪਰਿਵਾਰ ਦੀ ਆਪਸੀ ਸਾਂਝ ਜਗ ਜ਼ਾਹਿਰ ਹੋ ਚੁੱਕੀ ਹੈ। ਇਸ ਮੌਕੇ ਭਾਈ ਜ਼ੋਰਾਵਰ ਸਿੰਘ, ਚੇਅਰਮੈਨ ਅਸ਼ੋਕ ਮੰਨਣ, ਅਮਰਜੀਤ ਸਿੰਘ ਨੰਗਲ, ਕਸ਼ਮੀਰ ਸਿੰਘ ਕਾਕੂ, ਇਕਬਾਲ ਸਿੰਘ, ਨਵਤੇਜ ਸਿੰਘ ਸੁੱਗਾ, ਰਿੰਕੂ ਸੁਲਤਾਨ ਮਾਹਲ ਅਤੇ ਬਾਬਾ ਪ੍ਰੀਤਮ ਸਿੰਘ ਆਦਿ ਹਾਜ਼ਰ ਸਨ। 


Baljeet Kaur

Content Editor

Related News