ਅਜਨਾਲਾ ਝੜਪ ’ਤੇ ਬੋਲੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਦਿੱਤਾ ਵੱਡਾ ਬਿਆਨ

Sunday, Feb 26, 2023 - 06:33 PM (IST)

ਖਮਾਣੋਂ (ਜਟਾਣਾ) : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਅਤੇ ਹੋਰਨਾਂ ਲੋਕਾਂ ਨੇ ਬੀਤੀ ਦਿਨੀਂ ਅਜਨਾਲਾ ਦੇ ਪੁਲਸ ਸਟੇਸ਼ਨ ਅੰਦਰ ਪੰਜ ਪਿਆਰਿਆਂ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੱਡੇ ਕਾਫਲੇ ਦੇ ਰੂਪ ’ਚ ਲੈ ਕੇ ਜਾਣ ਦੀ ਬੱਜਰ ਗਲਤੀ ਕੀਤੀ ਹੈ। ਉਕਤ ਗੱਲ ਆਪਣੇ ਨਿੱਜੀ ਵੈੱਬ ਚੈਨਲ ’ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕਹੀ।

ਇਹ ਵੀ ਪੜ੍ਹੋ : ਅਜਨਾਲਾ ਝੜਪ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਚੁੱਕਿਆ ਵੱਡਾ ਕਦਮ

ਭਾਈ ਢੱਡਰੀਆਂ ਵਾਲੇ ਨੇ ਕਿਹਾ ਕਿ ਜੇਕਰ ਪੰਜਾਬ ਪੁਲਸ ਦੀ ਥਾਂ ’ਤੇ ਸਰਕਾਰ ਬੇਕਾਬੂ ਭੀੜ ਨੂੰ ਵੇਖਦਿਆਂ ਸੀ. ਆਰ. ਪੀ. ਐੱਫ ਜਾਂ ਕਿਸੇ ਹੋਰ ਬਾਹਰਲੀ ਫੋਰਸ ਨੂੰ ਬੁਲਾ ਲੈਂਦੀ, ਜੋ ਪੰਜਾਬੀ ਭਾਸ਼ਾ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਗਿਆਨ ਨਾ ਰੱਖਦੀ ਹੋਵੇ ਤਾਂ ਕੀ ਗੁਰੂ ਸਾਹਿਬ ਦੀ ਬੇਅਦਬੀ ਨਾ ਹੁੰਦੀ । ਜੇਕਰ ਅਜਿਹਾ ਹੁੰਦਾ ਤਾਂ ਇਸ ਗੱਲ ਦਾ ਜ਼ਿੰਮੇਵਾਰ ਕੌਣ ਹੁੰਦਾ? ਉਨ੍ਹਾਂ ਸਤਿਕਾਰ ਕਮੇਟੀ ਨੂੰ ਸਵਾਲ ਕੀਤਾ ਕਿ ਹੁਣ ਜੇਕਰ ਅਜਿਹਾ ਹੁੰਦਾ ਤਾਂ ਫਿਰ ਕਿਸੇ ਕੋਲ ਇਸ ਗੱਲ ਦਾ ਜਵਾਬ ਸੀ? ਉਨ੍ਹਾਂ ਕੱਲ ਦੀ ਘਟਨਾਂ ’ਤੇ ਪੰਜਾਬ ਪੁਲਸ ਨੂੰ ਸਲੂਟ ਵੀ ਕੀਤਾ ਕਿਉਂਕਿ ਕਿਵੇਂ ਸਾਰੇ ਮੁਲਾਜ਼ਮਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕੀਤਾ ਤੇ ਅਮਨ ਕਾਨੂੰਨ ਨੂੰ ਵੀ ਬਰਕਰਾਰ ਰੱਖਿਆ।

ਇਹ ਵੀ ਪੜ੍ਹੋ : ਪੰਜਾਬ ’ਚ ਮੁਫਤ ਬਿਜਲੀ ਯੋਜਨਾ ’ਤੇ ਮੰਡਰਾਏ ਖ਼ਤਰੇ ਦੇ ਬੱਦਲ, ਉਪਭੋਗਤਾ ਨੂੰ ਲੱਗ ਸਕਦੈ ਵੱਡਾ ਝਟਕਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News