ਪੰਜਾਬ ਦੇ ਕਿਸਾਨਾਂ ਲਈ ਖ਼ਤਰੇ ਦੀ ਘੰਟੀ, ਖੜ੍ਹੀ ਹੋਈ ਵੱਡੀ ਮੁਸੀਬਤ
Saturday, Feb 22, 2025 - 11:34 AM (IST)

ਜਲੰਧਰ/ਚੰਡੀਗੜ੍ਹ (ਵਿਸ਼ੇਸ਼)-ਕਾਂਗਰਸ ਸੰਸਦ ਮੈਂਬਰ ਅਤੇ ਸਾਬਕਾ ਉੱਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਖ਼ਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ ਦੀ ਸਟੈਂਡਿੰਗ ਕਮੇਟੀ ਦੀ ਚੇਅਰਪਰਸਨ ਕੇ. ਕਨੀਮੋਝੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਕੇਂਦਰ ਸਰਕਾਰ ਅਤੇ ਐੱਫ਼. ਸੀ. ਆਈ. ਵੱਲੋਂ ਪੰਜਾਬ ਦੇ ਗੋਦਾਮਾਂ ’ਚੋਂ ਚੌਲ ਅਤੇ ਕਣਕ ਨੂੰ ਨਾ ਚੁੱਕਣ ਕਾਰਨ ਹੀ ਖੇਤੀਬਾੜੀ ਸੰਕਟ ਪੈਦਾ ਹੋਇਆ ਹੈ।
ਉਨ੍ਹਾਂ ਆਪਣੇ ਪੱਤਰ ’ਚ ਕਿਹਾ ਕਿ ਐੱਫ਼. ਸੀ. ਆਈ. ਪੰਜਾਬ ਦੇ ਗੋਦਾਮਾਂ ’ਚੋਂ 114 ਲੱਖ ਟਨ ਚੌਲ ਚੁੱਕਣ ’ਚ ਅਸਫ਼ਲ ਰਹੀ ਹੈ। ਸਿਰਫ਼ 7 ਲੱਖ ਟਨ ਚੌਲ ਚੁੱਕਿਆ ਗਿਆ ਹੈ। ਐੱਫ਼. ਸੀ. ਆਈ. ਨੇ ਪੰਜਾਬ ’ਚ ਅਨਾਜ ਨੂੰ ਸਟੋਰ ਕਰਨ ਦੀ ਸਮਰੱਥਾ ਨੂੰ 2022 ’ਚ 78.83 ਮਿਲੀਅਨ ਮੀਟ੍ਰਿਕ ਟਨ ਤੋਂ 2023 ’ਚ ਘਟਾ ਕੇ 71.15 ਮਿਲੀਅਨ ਮੀਟ੍ਰਿਕ ਟਨ ਕਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ, ਅਗਲੇ 24 ਘੰਟੇ ਅਹਿਮ, ਕਈ ਸੂਬਿਆਂ 'ਚ ਤੂਫ਼ਾਨ ਨਾਲ ਭਾਰੀ ਮੀਂਹ ਦਾ Alert
ਇਸੇ ਤਰ੍ਹਾਂ ਪੰਜਾਬ ਨੇ 2024 ’ਚ ਕੇਂਦਰ ਸਰਕਾਰ ਤੋਂ 1635 ਰੇਲਵੇ ਰੈਕ ਮੰਗੇ ਸਨ ਪਰ ਪੰਜਾਬ ਨੂੰ ਸਿਰਫ਼ 197 ਰੈਕ ਦਿੱਤੇ ਗਏ, ਜਿਸ ਕਾਰਨ 84.25 ਲੱਖ ਟਨ ਕਣਕ ਚੁੱਕੀ ਨਹੀਂ ਜਾ ਸਕੀ, ਜਿਸ ਨਾਲ 182.29 ਕਰੋੜਾਂ ਰੁਪਏ ਦਾ ਬੋਝ ਸਰਕਾਰ ’ਤੇ ਪਿਆ। ਰੰਧਾਵਾ ਨੇ ਕਿਹਾ ਕਿ ਪੰਜਾਬ ਕੇਂਦਰੀ ਪੂਲ ’ਚ 30 ਫ਼ੀਸਦੀ ਚੌਲ ਅਤੇ 40 ਫ਼ੀਸਦੀ ਕਣਕ ਦਿੰਦਾ ਹੈ। ਕੇਂਦਰ ਸਰਕਾਰ ਨੂੰ ਹੁਣ ਆਪਣੀ ਨੀਤੀ ’ਚ ਬਦਲਾਅ ਕਰਨਾ ਚਾਹੀਦਾ ਹੈ ਅਤੇ ਪੰਜਾਬ ਦੇ ਖੇਤੀਬਾੜੀ ਸੰਕਟ ਨੂੰ ਹੱਲ ਕਰਨ ਵੱਲ ਕਦਮ ਚੁੱਕਣੇ ਚਾਹੀਦੇ ਹਨ।
ਇਹ ਵੀ ਪੜ੍ਹੋ : ਜਲੰਧਰ 'ਚ ਵੱਡਾ ਹਾਦਸਾ, ਵਿਅਕਤੀ ਦੇ ਸਿਰ ਤੋਂ ਲੰਘੀ ਹਾਈ ਸਪੀਡ ਕਰੇਨ, ਮੰਜ਼ਰ ਵੇਖ ਸਹਿਮੇ ਲੋਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e