ਖੇਤੀਬਾੜੀ ਉਤਪਾਦਨ ਦੇ ਆਨਲਾਈਨ ਮੰਡੀਕਰਨ ਦੀ ਸ਼ੁਰੂਆਤ, ਪੰਜਾਬ ਦੀਆਂ 19 ਮੰਡੀਆਂ ਵੀ ਸ਼ਾਮਲ

04/05/2020 11:47:05 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) – ਕੋਵਿਡ-19 ਵਿਰੁੱਧ ਲੜਨ ਤੇ ਮੰਡੀਆਂ ਨੂੰ ਸੰਕਟ ਰਹਿਤ ਕਰਨ ਲਈ ਕੇਂਦਰੀ ਖੇਤੀਬਾੜੀ, ਕਿਸਾਨ ਭਲਾਈ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਖੇਤੀਬਾੜੀ ਮੰਡੀਕਰਨ ਨੂੰ ਮਜ਼ਬੂਤ ਕਰਨ ਲਈ ਈ-ਨੈਸ਼ਨਲ ਐਗਰੀਕਲਚਰ ਮਾਰਕੀਟ (ਈ-ਐੱਨ.ਏ.ਐੱਮ.) ਸਾਫਟਵੇਅਰ ਦੀਆਂ ਨਵੀਆਂ ਵਿਸ਼ੇਸ਼ਤਾਵਾਂ ਦੀ ਸ਼ੁਰੂਆਤ ਕੀਤੀ ਹੈ। ਇਸ ਨਾਲ ਕਿਸਾਨਾਂ ਨੂੰ ਆਪਣੀ ਫਸਲ ਦੀ ਉਪਜ ਵੇਚਣ ਲਈ ਸਰੀਰਕ ਤੌਰ ’ਤੇ ਮੰਡੀ ਤੱਕ ਜਾਣ ਦੀ ਜ਼ਰੂਰਤ ਘਟ ਜਾਵੇਗੀ।

ਸਾਫਟਵੇਅਰ ਰਾਹੀਂ ਇਨ੍ਹਾਂ ਕਾਰਜਾਂ ਨੂੰ ਕਰਨ ਵਿਚ ਮਦਦ ਮਿਲੇਗੀ ਜਿਵੇਂ ਕਿ

1. ਈ-ਐੱਨ. ਏ. ਐੱਮ. ਸਾਫਟਵੇਅਰ ਵਿਚ ਸਿੱਧੇ ਗੁਦਾਮਾਂ ਨੂੰ ਮੰਡੀਕਰਨ ਕਰਨ ਦੀ ਸਹੂਲਤ ਹੈ।
2. ਈ-ਐੱਨ. ਏ. ਐੱਮ. ਵਿਚ ਕਿਸਾਨ ਉਤਪਾਦਕ ਸੰਸਥਾਵਾਂ ਖੇਤੀਬਾੜੀ ਉਤਪਾਦਨ ਮਾਰਕੀਟ ਕਮੇਟੀ ਵਿਚ ਲਿਜਾਣ ਤੋਂ ਬਿਨਾਂ ਆਨਲਾਈਨ ਵੇਚ ਸਕਦੇ ਹਨ।
3.ਇਸ ਤੋਂ ਇਲਾਵਾ ਇਸ ਵਿਚ ਢੋਆ ਢੁਆਈ ਵੀ ਸ਼ਾਮਿਲ ਹੈ ਜਿਸ ਅਧੀਨ ਇੱਕ ਤੋਂ ਦੂਜੀ ਮੰਡੀ ਅਤੇ ਅੰਤਰਰਾਜੀ ਮੰਡੀਕਰਨ ਦੀ ਸਹੂਲਤ ਵੀ ਹੈ। ਇਸ ਸਾਫਟਵੇਅਰ ਵਿਚ ਉਤਪਾਦਕ ਆਪਣੇ ਉਤਪਾਦ ਨੂੰ ਆਸਾਨੀ ਨਾਲ ਇੱਕ ਤੋਂ ਦੂਜੀ ਥਾਂ ’ਤੇ ਪਹੁੰਚਾ ਸਕਦੇ ਹਨ।

ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਈ-ਐੱਨ. ਏ. ਐੱਮ. ਸਾਫਟਵੇਅਰ 14 ਫਰਵਰੀ, 2016 ਨੂੰ ਪੂਰੇ ਭਾਰਤ ਦੀਆਂ ਖੇਤੀਬਾੜੀ ਉਤਪਾਦਨ ਮਾਰਕੀਟ ਕਮੇਟੀਆਂ ਨੂੰ ਜੋੜਨ ਵਾਸਤੇ ਸ਼ੁਰੂ ਕੀਤਾ ਗਿਆ ਸੀ। ਪਹਿਲਾਂ ਤੋਂ ਹੀ ਇਸ ਦੀਆਂ 585 ਮੰਡੀਆਂ 16 ਰਾਜ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਈ-ਐੱਨ.ਏ.ਐੱਮ. ਨਾਲ ਜੁੜੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਈ-ਐੱਨ. ਏ. ਐੱਮ. ਨਾਲ ਜਲਦ 415 ਨਵੀਆਂ ਮੰਡੀਆਂ ਜੁੜ ਰਹੀਆਂ ਹਨ, ਜਿਸ ਨਾਲ ਕੁੱਲ ਮੰਡੀਆਂ ਦੀ ਗਿਣਤੀ 1000 ਹੋ ਜਾਵੇਗੀ। ਈ-ਐੱਨ. ਏ. ਐੱਮ. ਨਾਲ ਸੰਪਰਕ ਰਹਿਤ ਰਿਮੋਟ ਬੋਲੀ ਅਤੇ ਮੋਬਾਇਲ ਆਧਾਰਿਤ ਕਿਸੇ ਸਮੇਂ ਭੁਗਤਾਨ ਦੀ ਵਿਵਸਥਾ ਹੈ, ਜਿਸ ਲਈ ਵਪਾਰੀਆਂ ਨੂੰ ਮੰਡੀਆਂ ਜਾਂ ਬੈਂਕਾਂ ਦਾ ਦੌਰਾ ਕਰਨ ਦੀ ਜ਼ਰੂਰਤ ਨਹੀਂ। ਕੋਵਿਡ-19 ਵਿਰੁੱਧ ਲੜਨ ਲਈ ਖੇਤੀਬਾੜੀ ਉਤਪਾਦਨ ਮਾਰਕੀਟ ਕਮੇਟੀਆਂ ਵਿਚ ਸਮਾਜਿਕ ਦੂਰੀਆਂ ਅਤੇ ਸੁਰੱਖਿਆ ਵਿਚ ਸੁਧਾਰ ਲਿਆਉਣ ਲਈ ਸਹਾਇਤਾ ਕਰੇਗਾ। ਇਸ ਨੂੰ ਇਸ ਲਈ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੇ ਖੇਤਾਂ ’ਚੋਂ ਆਪਣੇ ਉਤਪਾਦਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵੇਚਣ ਵਿਚ ਸਹਾਇਤਾ ਕੀਤੀ ਜਾ ਸਕੇ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਅਨਾਜ, ਫਲ ਅਤੇ ਸਬਜ਼ੀਆਂ ਦੀ ਸਪਲਾਈ ਤੰਦ ਨੂੰ ਬਣਾਈ ਰੱਖਣ ਲਈ ਮੰਡੀਆਂ ਅਹਿਮ ਰੋਲ ਅਦਾ ਕਰਦੀਆਂ ਹਨ। ਈ-ਐੱਨ.ਏ.ਐੱਮ. ਕੋਵਿਡ 19 ਦੇ ਸਮੇਂ ਦੌਰਾਨ ਮੰਡੀਕਰਨ ਲਈ ਅਹਿਮ ਭੂਮਿਕਾ ਨਿਭਾਵੇਗਾ।

ਪੜ੍ਹੋ ਇਹ ਵੀ ਖਬਰ - ਲਾਕਡਾਊਨ : ਘਰ ਰਹਿ ਕੇ ਬੱਚੇ ਹੀ ਨਹੀਂ ਸਗੋਂ ਆਪਣਾ ਵੀ ਰੱਖੋ ਧਿਆਨ

ਪੜ੍ਹੋ ਇਹ ਵੀ ਖਬਰ - ਪਾਕਿ ਸਥਿਤ ਸ਼੍ਰੀ ਕਟਾਸਰਾਜ ਦੇ ਅਮਰਕੁੰਡ ’ਚ ਦਿਖਾਈ ਦਿੱਤਾ ਚਮਤਕਾਰ, ਕੁਦਰਤੀ ਤੌਰ ’ਤੇ ਭਰਿਆ ਜਲ  

1. ਈ-ਐੱਨ. ਏ. ਐੱਮ. ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਇਸ ਵਿਚ 3 ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ

1. ਈ-ਐੱਨ. ਏ. ਐੱਮ. ਸਾਫਟਵੇਅਰ ’ਚ ਈ-ਐੱਨ. ਡਬਲਿਊ.ਆਰ.(ਈ-ਨੈਗੋਸ਼ੀਏਬਲ ਵੇਅਰ ਹਾਊਸ ਰਿਸਿਪਟ) ਦੀ ਸ਼ੁਰੂਆਤ
2. ਇਸ ਵਿਚ ਛੋਟੇ ਅਤੇ ਹਾਸ਼ੀਏ ਵਾਲੇ ਕਿਸਾਨ ਸਿੱਧੇ ਤੌਰ ’ਤੇ ਆਪਣਾ ਉਤਪਾਦ ਉਨ੍ਹਾਂ ਗੁਦਾਮਾਂ ਨੂੰ ਵੇਚ ਸਕਦੇ ਹਨ, ਜੋ ਗੁਦਾਮ ਵਿਕਾਸ ਅਤੇ ਰੈਗੂਲੇਟਰੀ ਅਥਾਰਟੀ ਵਿਚ ਰਜਿਸਟਰਡ ਹਨ ।
3. ਕਿਸਾਨ ਆਪਣੇ ਉਤਪਾਦਾਂ ਨੂੰ ਗੁਦਾਮ ਵਿਕਾਸ ਅਤੇ ਰੈਗੂਲੇਟਰੀ ਅਥਾਰਟੀ ਦੁਆਰਾ ਮਾਨਤਾ ਪ੍ਰਾਪਤ ਗੋਦਾਮਾਂ ਵਿਚ ਸਟੋਰ ਕਰਨ ਦੇ ਯੋਗ ਹੋਣਗੇ।

ਲਾਭ
1. ਇਸ ਨਾਲ ਖਰਚੇ ਬਚਣਗੇ ਅਤੇ ਆਮਦਨੀ ਵਿਚ ਵਾਧਾ ਹੋਵੇਗਾ।
2. ਚੰਗੇ ਭਾਅ ਪ੍ਰਾਪਤ ਕਰਨ ਲਈ ਕਿਸਾਨ ਦੇਸ਼ ਭਰ ਵਿਚ ਉਤਪਾਦ ਵੇਚ ਸਕਦੇ ਹਨ ਅਤੇ ਮੰਡੀ ਦੀ ਪ੍ਰੇਸ਼ਾਨੀ ਤੋਂ ਆਪਣੇ ਆਪ ਨੂੰ ਬਚਾ ਸਕਦੇ ਹਨ।
3. ਕਿਸਾਨ ਆਪਣਾ ਜੋ ਉਤਪਾਦ ਗੁਦਾਮ ਵਿਕਾਸ ਅਤੇ ਰੈਗੂਲੇਟਰੀ ਅਥਾਰਟੀ ਅਧੀਨ ਗੁਦਾਮਾਂ ਵਿਚ ਸਟੋਰ ਕਰਦੇ ਹਨ। ਲੋੜ ਪੈਣ ’ਤੇ ਉਸ ਨੂੰ ਗਹਿਣੇ ਰੱਖ ਕੇ ਬੈਂਕ ਤੋਂ ਕਰਜ਼ਾ ਲੈ ਸਕਦੇ ਹਨ।
4.  ਇਸ ਨਾਲ ਸਮੇਂ ਅਤੇ ਸਥਾਨ ਦੀ ਲੋੜ ਅਨੁਸਾਰ ਪੂਰਤੀ ਅਤੇ ਮੰਗ ਨਾਲ ਮੇਲ ਕਰ ਕੇ ਕੀਮਤਾਂ ਵਿਚ ਸਥਿਰਤਾ ਵੀ ਆਵੇਗੀ

2. ਫਾਰਮਰ ਪ੍ਰੋਡੀਊਸਰ ਆਰਗੇਨਾਈਜ਼ੇਸ਼ਨ (ਐੱਫ.ਪੀ.ਓ. ) ਦੁਆਰਾ ਵਪਾਰੀਕਰਨ
ਇਸ ਤਕਨੀਕ ਤਹਿਤ ਐੱਫ. ਪੀ. ਓ. ਆਪਣੇ ਕੁਲੈਕਸ਼ਨ ਸੈਂਟਰਾਂ ਦੇ ਉਤਪਾਦ ਨੂੰ ਆਨਲਾਈਨ ਸਾਫਟਵੇਅਰ ’ਤੇ ਵੇਚ ਸਕਦੇ ਹਨ। ਉਹ ਦੂਰ ਦੁਰਾਡੇ ਬੈਠੇ ਬੋਲੀਕਾਰਾਂ ਨੂੰ ਬੋਲੀ ਲਗਾਉਣ ਤੋਂ ਪਹਿਲਾਂ ਉਤਪਾਦਾਂ ਦਾ ਨਿਰੀਖਣ ਕਰਨ ਵਿਚ ਸਹਾਇਤਾ ਕਰਨ ਲਈ ਉਤਪਾਦਾਂ ਅਤੇ ਗੁਣਵੱਤਾ ਦੇ ਮਾਪਦੰਡਾਂ ਦੀ ਤਸਵੀਰ ਅਪਲੋਡ ਕਰ ਸਕਦੇ ਹਨ। ਸਫਲਤਾ ਪੂਰਵਕ ਬੋਲੀ ਤੋਂ ਬਾਅਦ ਐੱਫ. ਪੀ. ਓ. ਆਪਣਾ ਉਤਪਾਦ ਵੇਚ ਸਕਦੇ ਹਨ। ਜਿਸ ਕਰ ਕੇ ਉਨ੍ਹਾਂ ਦਾ ਮੰਡੀਕਰਨ ਦਾ ਖਰਚਾ ਘਟ ਜਾਵੇਗਾ।

ਪੜ੍ਹੋ ਇਹ ਵੀ ਖਬਰ - ਸਾਵਧਾਨ : ਲਾਕ ਡਾਊਨ ’ਚ ਬੱਚੇ ਕਿੱਤੇ ਪੜ੍ਹਾਈ ਤੋਂ ਵਿਮੁੱਖ ਨਾ ਹੋ ਜਾਣ 

ਪੜ੍ਹੋ ਇਹ ਵੀ ਖਬਰ - ਖਾਣਾ ਬਣਾਉਂਦੇ ਸਮੇਂ ਸਿਲੰਡਰ ਲੀਕ ਹੋਣ ਨਾਲ ਹੋਇਆ ਧਮਾਕਾ, ਪਤੀ-ਪਤਨੀ ਸਣੇ ਬੱਚੇ ਝੁਲਸੇ      

ਲਾਭ
1. ਇਹ ਨਾ ਸਿਰਫ਼ ਮੰਡੀ ਵਿਚ ਭੀੜ ਨੂੰ ਘਟਾਵੇਗਾ ਬਲਕਿ ਮੰਡੀਆਂ ਨਾਲ ਨਜਿੱਠਣ ਲਈ ਐੱਫ.ਪੀ.ਓ. ਦੀ ਪ੍ਰੇਸ਼ਾਨੀ ਨੂੰ ਦੂਰ ਕਰੇਗਾ।
2. ਇਹ ਵੇਚਣ ਦੇ ਖਰਚਿਆਂ ਨੂੰ ਘਟਾਉਣ ਅਤੇ ਉਨ੍ਹਾਂ ਦੀ ਸੌਦੇਬਾਜ਼ੀ ਦੀ ਸ਼ਕਤੀ ਨੂੰ ਵਧਾ ਐੱਫ. ਪੀ. ਓ. ਦੀ ਸਹਾਇਤਾ ਕਰੇਗਾ।
3. ਇਹ ਐੱਫ. ਪੀ. ਓ. ਨੂੰ ਕਾਰੋਬਾਰ ਕਰਨ ਵਿਚ ਆਸਾਨੀ ਨਾਲ ਆਨਲਾਈਨ ਭੁਗਤਾਨ ਦੀ ਸਹੂਲਤ ਪ੍ਰਾਪਤ ਕਰਨ ਲਈ ਪ੍ਰੇਰਿਤ ਕਰੇਗਾ।

3.ਢੋਆ-ਢੁਆਈ
ਈ-ਐੱਨ. ਏ. ਐੱਮ. ਤਹਿਤ ਵੱਡੇ ਪੱਧਰ ’ਤੇ ਢੋਆ-ਢੁਆਈ ਦੇ ਸਾਧਨਾਂ ਨੂੰ ਵਰਤਿਆ ਜਾਵੇਗਾ। ਉਤਪਾਦਨ ਨੂੰ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ’ਤੇ ਪਹੁੰਚਾਉਣ ਲਈ ਢੋਆ-ਢੁਆਈ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਦੀ ਸਹਾਇਤਾ ਲਈ ਜਾਵੇਗੀ। ਇਸ ਵਿਚ ਜੀ. ਪੀ. ਐੱਸ. ਦੀ ਸੁਵਿਧਾ ਹੈ ਤਾਂ ਜੋ ਉਤਪਾਦਕ ਅਤੇ ਉਪਭੋਗਤਾ ਆਪਣੇ ਉਤਪਾਦਨ ਨੂੰ ਟਰੈਕ ਕਰ ਸਕਣ। ਢੋਆ-ਢੁਆਈ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਦੀ ਸਹਾਇਤਾ ਨਾਲ 375000 ਤੋਂ ਵੱਧ ਟਰੱਕ ਵਰਤੇ ਜਾਣਗੇ।

ਲਾਭ
1. ਇਹ ਖੇਤੀ ਉਤਪਾਦਾਂ ਦੀ ਸਹਿਜ ਆਵਾਜਾਈ ਵਿਚ ਸਹਾਇਤਾ ਕਰੇਗਾ।
2. ਇਹ ਦੂਰ-ਦੁਰਾਡੇ ਖਰੀਦਦਾਰਾਂ ਲਈ ਆਨਲਾਈਨ ਆਵਾਜਾਈ ਸਹੂਲਤਾਂ ਪ੍ਰਦਾਨ ਕਰ ਕੇ ਈ-ਐੱਨ. ਏ. ਐੱਮ. ਦੇ ਤਹਿਤ ਅੰਤਰਰਾਜ ਵਪਾਰ ਨੂੰ ਉਤਸ਼ਾਹਿਤ ਕਰੇਗਾ।
 


rajwinder kaur

Content Editor

Related News