3 ਸੂਬਿਆਂ ’ਚ ਜਿੱਤ ਪਿੱਛੋਂ ਰਾਜ ਸਭਾ ਚੋਣਾਂ ’ਚ ਭਾਜਪਾ 7 ਸੀਟਾਂ ਨੂੰ ਰੱਖੇਗੀ ਬਰਕਰਾਰ, ਕਾਂਗਰਸ ਨੂੰ ਵੀ ਹੋਵੇਗਾ ਫਾਇਦਾ

Wednesday, Dec 06, 2023 - 10:08 AM (IST)

3 ਸੂਬਿਆਂ ’ਚ ਜਿੱਤ ਪਿੱਛੋਂ ਰਾਜ ਸਭਾ ਚੋਣਾਂ ’ਚ ਭਾਜਪਾ 7 ਸੀਟਾਂ ਨੂੰ ਰੱਖੇਗੀ ਬਰਕਰਾਰ, ਕਾਂਗਰਸ ਨੂੰ ਵੀ ਹੋਵੇਗਾ ਫਾਇਦਾ

ਜਲੰਧਰ (ਇੰਟ.)–3 ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਜਿੱਥੇ ਭਾਜਪਾ ਨੂੰ ਇਨ੍ਹਾਂ ਸੂਬਿਆਂ ਵਿਚ ਅਪ੍ਰੈਲ ’ਚ ਖਾਲੀ ਹੋਣ ਵਾਲੀਆਂ ਰਾਜ ਸਭਾ ਦੀਆਂ 12 ਸੀਟਾਂ ’ਚੋਂ 7 ਸੀਟਾਂ ਬਿਨਾਂ ਤਬਦੀਲੀ ਬਣਾਈ ਰੱਖਣ ’ਚ ਮਦਦ ਮਿਲੇਗੀ, ਉੱਥੇ ਹੀ ਦੂਜੇ ਪਾਸੇ ਕਾਂਗਰਸ ਦੀਆਂ ਸੀਟਾਂ ਦੀ ਗਿਣਤੀ ਨੂੰ ਵੇਖਦਿਆਂ ਕਾਂਗਰਸ ਵੀ ਆਪਣੀਆਂ 2 ਸੀਟਾਂ ਮੱਧ ਪ੍ਰਦੇਸ਼ ਅਤੇ ਰਾਜਸਥਾਨ ਨੂੰ ਬਰਕਰਾਰ ਰੱਖੇਗੀ। ਕਾਂਗਰਸ ਨੂੰ ਤੇਲੰਗਾਨਾ ’ਚ 2 ਵਾਧੂ ਸੀਟਾਂ ਮਿਲਣਗੀਆਂ, ਜਿਨ੍ਹਾਂ ’ਤੇ ਇਸ ਵੇਲੇ ਭਾਰਤ ਰਾਸ਼ਟਰ ਸਮਿਤੀ (ਬੀ. ਆਰ. ਐੱਸ.) ਦਾ ਕਬਜ਼ਾ ਹੈ। ਤੇਲੰਗਾਨਾ ’ਚ ਰਾਜ ਸਭਾ ਦੀਆਂ 3 ਸੀਟਾਂ ਖਾਲੀ ਹੋਣਗੀਆਂ।

ਡਾ. ਮਨਮੋਹਨ ਸਿੰਘ ਵੀ ਸੇਵਾਮੁਕਤ ਹੋਣਗੇ
ਰਾਜ ਸਭਾ ਤੋਂ ਸੇਵਾਮੁਕਤ ਹੋਣ ਵਾਲੇ ਪ੍ਰਮੁੱਖ ਨੇਤਾਵਾਂ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਚੌਗਿਰਦਾ ਮੰਤਰੀ ਭੁਪਿੰਦਰ ਯਾਦਵ ਰਾਜਸਥਾਨ ਦੀ ਨੁਮਾਇੰਦਗੀ ਕਰਦੇ ਹਨ, ਜਦੋਂਕਿ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਪ੍ਰੈਲ 2024 ’ਚ ਮੱਧ ਪ੍ਰਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਮੈਂਬਰ ਵਜੋਂ ਸੇਵਾਮੁਕਤ ਹੋਣਗੇ।

ਇਹ ਵੀ ਪੜ੍ਹੋ : ਤਰਨਤਾਰਨ 'ਚ ਵੱਡੀ ਵਾਰਦਾਤ, ਨੌਜਵਾਨ ਨੇ ਮਾਸੀ ਦਾ ਗੋਲ਼ੀਆਂ ਮਾਰ ਕੇ ਕੀਤਾ ਕਤਲ

2026-2028 ਦੀਆਂ ਚੋਣਾਂ ’ਚ ਭਾਜਪਾ ਨੂੰ ਹੋ ਸਕਦਾ ਹੈ ਫਾਇਦਾ
ਰਿਪੋਰਟ ਮੁਤਾਬਕ 3 ਸੂਬਿਆਂ ਵਿਚ ਜਿੱਤ ਨਾਲ ਭਾਜਪਾ ਨੂੰ ਉੱਚ ਸਦਨ ਵਿਚ ਜਲਦ ਮਦਦ ਨਹੀਂ ਮਿਲਣ ਵਾਲੀ ਕਿਉਂਕਿ ਸੱਤਾਧਾਰੀ ਐੱਨ. ਡੀ. ਏ. ਕੋਲ ਅਜੇ ਵੀ ਬਹੁਮਤ ਦਾ ਅੰਕੜਾ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਪਾਰਟੀ ਆਖਰ 2026 ਅਤੇ 2028 ’ਚ ਦੋ ਸਾਲਾ ਰਾਜ ਸਭਾ ਚੋਣਾਂ ਤੋਂ ਬਾਅਦ ਆਪਣੀਆਂ ਸੀਟਾਂ ਵਧਾ ਸਕਦੀ ਹੈ। ਇਸੇ ਤਰ੍ਹਾਂ ਕਾਂਗਰਸ ਦੀਆਂ ਸੀਟਾਂ ਵੀ ਵਧਣ ਦੀ ਸੰਭਾਵਨਾ ਹੈ।

ਚੋਣ ਸੂਬਿਆਂ ’ਚ ਕਿੰਨੀਆਂ ਸੀਟਾਂ?
ਮੱਧ ਪ੍ਰਦੇਸ਼ ’ਚ 11 ਰਾਜ ਸਭਾ ਸੀਟਾਂ ਹਨ, ਜਦਕਿ ਰਾਜਸਥਾਨ, ਤੇਲੰਗਾਨਾ ਅਤੇ ਛੱਤੀਸਗੜ੍ਹ ’ਚ ਕ੍ਰਮਵਾਰ 10, 7 ਅਤੇ 5 ਸੀਟਾਂ ਹਨ। ਮੱਧ ਪ੍ਰਦੇਸ਼ ’ਚ ਭਾਜਪਾ ਕੋਲ ਫਿਲਹਾਲ 8 ਸੀਟਾਂ ਹਨ ਅਤੇ ਬਾਕੀ 3 ਕਾਂਗਰਸ ਕੋਲ ਹਨ। ਰਾਜਸਥਾਨ ’ਚ ਕਾਂਗਰਸ ਕੋਲ 6 ਅਤੇ ਭਾਜਪਾ ਕੋਲ 4 ਸੀਟਾਂ ਹਨ, ਜਦੋਂਕਿ ਛੱਤੀਸਗੜ੍ਹ ’ਚ ਕਾਂਗਰਸ ਕੋਲ 4 ਅਤੇ ਭਾਜਪਾ ਕੋਲ ਇਕ ਸੀਟ ਹੈ।

ਇਹ ਵੀ ਪੜ੍ਹੋ : ਕਪੂਰਥਲਾ ਤੋਂ ਵੱਡੀ ਖ਼ਬਰ, ਵਿਆਹ ਸਮਾਗਮ 'ਚ ਸ਼ਾਮਲ ਹੋਣ ਗਏ 'ਆਪ' ਆਗੂ ਦੀ ਮਿਲੀ ਲਾਸ਼

ਮੌਜੂਦਾ ਸਮੇਂ ’ਚ ਕੀ ਹੈ ਸਥਿਤੀ?
245 ਮੈਂਬਰੀ ਸਦਨ ਵਿਚ 6 ਸੀਟਾਂ ਖਾਲੀ ਹਨ। ਰਾਜ ਸਭਾ ਦੇ ਇਸ ਵੇਲੇ 239 ਮੈਂਬਰ ਹਨ। 94 ਐੱਮ. ਪੀਜ਼ ਦੇ ਨਾਲ ਭਾਜਪਾ ਸਭ ਤੋਂ ਵੱਡੀ ਪਾਰਟੀ ਹੈ। ਉਸ ਤੋਂ ਬਾਅਦ ਕਾਂਗਰਸ ਦੇ 30 ਐੱਮ. ਪੀ. ਅਤੇ ਤ੍ਰਿਣਮੂਲ ਕਾਂਗਰਸ ਦੇ 13 ਮੈਂਬਰ ਹਨ। ਸਦਨ ਵਿਚ ‘ਆਪ’ ਤੇ ਡੀ. ਐੱਮ. ਕੇ. ਦੇ 10-10 ਮੈਂਬਰ ਹਨ। ਬੀਜੂ ਜਨਤਾ ਦਲ (ਬੀਜਦ) ਅਤੇ ਵਾਈ. ਐੱਸ. ਆਰ. ਕਾਂਗਰਸ ਪਾਰਟੀ ਦੇ 9-9, ਬੀ. ਆਰ. ਐੱਸ. ਦੇ 7 ਐੱਮ. ਪੀ., ਰਾਸ਼ਟਰੀ ਜਨਤਾ ਦਲ ਦੇ 6 ਅਤੇ ਜਨਤਾ ਦਲ (ਯੂਨਾਈਟਿਡ) ਅਤੇ ਸੀ. ਪੀ. ਐੱਮ. ਦੇ 5-5 ਐੱਮ. ਪੀ. ਸ਼ਾਮਲ ਹਨ।

ਰਾਜ ਸਭਾ ’ਚ ਖਾਲੀ ਹੋਣ ਵਾਲੀਆਂ 60 ਸੀਟਾਂ
ਚੋਣ ਸੂਬਾ
ਰਾਜਸਥਾਨ - 3
ਮੱਧ ਪ੍ਰਦੇਸ਼ - 5
ਛੱਤੀਸਗੜ੍ਹ- 1
ਤੇਲੰਗਾਨਾ- 3

ਹੋਰ ਸੂਬੇ
ਉੱਤਰ ਪ੍ਰਦੇਸ਼- 10
ਮਹਾਰਾਸ਼ਟਰ- 6
ਬਿਹਾਰ-6
ਪੱਛਮੀ ਬੰਗਾਲ-6
ਕਰਨਾਟਕ -4
ਗੁਜਰਾਤ-4
ਓਡਿਸ਼ਾ -3
ਆਂਧਰਾ ਪ੍ਰਦੇਸ਼-3
ਹਰਿਆਣਾ-3
ਉੱਤਰਾਖੰਡ-1
ਹਿਮਾਚਲ ਪ੍ਰਦੇਸ਼-1
ਦਿੱਲੀ-3
ਜੰਮੂ-ਕਸ਼ਮੀਰ (ਖਾਲੀ)-4
ਨਾਮਜ਼ਦ ਵਰਗ-2

ਇਹ ਵੀ ਪੜ੍ਹੋ :  ਪੁਲਸ ਤੇ ਨਿਹੰਗਾਂ ਵਿਚਾਲੇ ਹੋਏ ਵਿਵਾਦ ਦੀਆਂ ਖੁੱਲ੍ਹੀਆਂ ਨਵੀਆਂ ਪਰਤਾਂ, ਚਸ਼ਮਦੀਦਾਂ ਨੇ ਕੀਤੇ ਵੱਡੇ ਖ਼ੁਲਾਸੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

shivani attri

Content Editor

Related News