ਧਾਰਮਿਕ ਯਾਤਰਾ ਤੋਂ ਵਾਪਸ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਵੱਡਾ ਹਾਦਸਾ, 2 ਔਰਤਾਂ ਦੀ ਹੋਈ ਮੌਤ
Thursday, Dec 28, 2023 - 06:35 AM (IST)
ਬਲਾਚੌਰ/ਕਾਠਗੜ੍ਹ (ਬ੍ਰਹਮਪੁਰੀ,ਰਾਜੇਸ਼)- ਬੀਤੇ ਐਤਵਾਰ ਬਲਾਚੌਰ ਤੋਂ ਵਰਿੰਦਾਵਨ ਦੇ ਧਾਰਮਿਕ ਸਥਾਨਾਂ 'ਤੇ ਮੱਥਾ ਟੇਕਣ ਲਈ ਬਲਾਚੌਰ ਤੋਂ ਗਈ ਸ਼ਰਧਾਲੂਆਂ ਦੀ ਟੈਂਪੂ ਟਰੈਵਲਰ ਦੇ ਬਾਰਾਗਾਵ ਨੇੜੇ ਇੱਕ ਹਾਦਸੇ ਦਾ ਸ਼ਿਕਾਰ ਹੋ ਜਾਣ ਦੀ ਦੁਖਦਾਈ ਸੂਚਨਾ ਪ੍ਰਾਪਤ ਹੋਈ ਹੈ। ਇਸ ਹਾਦਸੇ 'ਚ 2 ਔਰਤਾਂ ਦੀ ਮੌਤ ਹੋ ਗਈ ਅਤੇ 10 ਸ਼ਰਧਾਲੂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਹਾਦਸੇ ਦੀ ਖ਼ਬਰ ਅੱਗ ਵਾਂਗੂ ਸ਼ਹਿਰ 'ਚ ਫੈਲ ਗਈ ਤੇ ਸੋਗ ਦੀ ਲਹਿਰ ਦੌੜ ਪਈ।
ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਸੰਘਣੀ ਧੁੰਦ ਕਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਬੀਤੇ ਦਿਨ ਬਲਾਚੌਰ ਤੋਂ ਸ਼ਰਧਾਲੂਆਂ ਦਾ ਇੱਕ ਜੱਥਾ ਇੱਕ ਟੈਂਪੂ ਟਰੈਵਲਰ ਵਿੱਚ ਵਰਿੰਦਾਵਨ, ਮਥੁਰਾ ਦੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਦੀਦਾਰੇ ਕਰਨ ਲਈ ਰਵਾਨਾ ਹੋਇਆ ਸੀ ਤੇ ਮੰਗਲਵਾਰ ਨੂੰ ਇਹ ਜੱਥਾ ਇਸੇ ਟੈਂਪੂ ਟਰੈਵਲਰ ਰਾਹੀਂ ਵਾਪਸ ਬਲਾਚੌਰ ਨੂੰ ਆ ਰਿਹਾ ਸੀ।
ਇਹ ਵੀ ਪੜ੍ਹੋ- ਭਰਾ ਦੇ ਜਨਮਦਿਨ ਲਈ ਕੇਕ ਲੈਣ ਗਈ ਕੁੜੀ ਬਣ ਗਈ ਲੁਟੇਰਿਆਂ ਦਾ ਸ਼ਿਕਾਰ, ਖੋਹ ਲਏ ਮੋਬਾਇਲ ਤੇ ਨਕਦੀ
ਟੈਂਪੂ ਟਰੈਵਲ ਨੂੰ ਪਿੰਡ ਸਿਆਣਾ ਨਿਵਾਸੀ ਦੀਪਾ ਚਲਾ ਰਿਹਾ ਸੀ, ਜਿਸ ਦੀਆਂ ਇਸ ਹਾਦਸੇ ਵਿੱਚ ਦੋਵੇਂ ਲੱਤਾਂ ਦੇ ਟੁੱਟ ਜਾਣ ਅਤੇ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ, ਜਦਕਿ 10 ਤੋਂ ਵੱਧ ਯਾਤਰੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਦੱਸੀ ਜਾ ਰਹੀ ਹੈ।
ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਯਾਤਰੀਆਂ ਨਾਲ ਭਰੀ ਟੈਂਪੂ ਟਰੈਵਲਰ ਜਦ ਵਰਿੰਦਾਵਨ (ਮਥੁਰਾ) ਤੋਂ ਪੰਜਾਬ ਨੂੰ ਵਾਪਸ ਆ ਰਹੀ ਸੀ ਤਾਂ ਸੰਘਣੀ ਧੁੰਦ ਪਈ ਹੋਈ ਸੀ, ਜਿਸ ਕਾਰਨ ਇਸ ਦੀ ਇਕ ਟਰੱਕ ਨਾਲ ਟੱਕਰ ਹੋ ਗਈ। ਇਹ ਟੱਕਰ ਇੰਨੀ ਜ਼ਬਰਦਸਤ ਦੱਸੀ ਜਾ ਰਹੀ ਹੈ ਕਿ ਟੈਂਪੂ ਟਰੈਵਲਰ ਬੁਰੀ ਤਰ੍ਹਾ ਚਕਨਾਚੂਰ ਹੋ ਗਈ।
ਇਹ ਵੀ ਪੜ੍ਹੋ- ਚੋਰੀ ਹੋਈਆਂ ਮੱਝਾਂ ਲੱਭਣ ਗਏ ਪਿੰਡ ਵਾਸੀਆਂ ਨੂੰ ਨਹਿਰ ਕੰਢਿਓਂ ਮਿਲੀ ਔਰਤ ਦੀ ਲਾਸ਼, ਇਲਾਕੇ 'ਚ ਫੈਲੀ ਸਨਸਨੀ
ਉੱਥੋਂ ਦੇ ਪੁਲਸ ਪ੍ਰਸ਼ਾਸਨ ਨੂੰ ਲੋਕਾ ਵਲੋਂ ਸੂਚਨਾ ਦਿੱਤੀ ਗਈ ਤਾਂ ਮੌਕੇ ਤੇ ਹੀ ਜ਼ਖਮੀਆਂ ਨੂੰ ਇਲਾਜ ਲਈ ਐਬੂਲੈਂਸਾਂ ਰਾਹੀਂ ਹਸਪਤਾਲ ਲਿਜਾਇਆ ਗਿਆ, ਜਿੱਥੇ ਸੀਮਾ ਅਤੇ ਮਨਦੀਪ ਨੂੰ ਡਾਕਟਰਾਂ ਵਲੋਂ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਕਮਲਾ, ਨੀਲਮ, ਕਾਂਤਾ, ਨੇਹਾ, ਅਮਨ, ਨੀਸ਼ੂ, ਰੀਨਾ ਰਾਣੀ, ਕੁਲਵੰਤ ਸਿੰਘ, ਮਨੀ਼ਸਾ ਰਾਣੀ, ਈਸ਼ਾ ਰਾਣੀ, ਧਰੁਵ ਸਮੇਤ ਟੈਂਪੂ ਟਰੈਵਲਰ ਦਾ ਡਰਾਇਵਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8