ਬੰਬ ਚਲਾਉਂਦੇ ਸਮੇਂ ਵਾਪਰਿਆ ਹਾਦਸਾ, ਕਰਵਾਉਣੇ ਪਏ ਹਸਪਤਾਲ ਦਾਖਲ, ਪੜ੍ਹੋ ਪੂਰਾ ਮਾਮਲਾ
Wednesday, Oct 26, 2022 - 12:43 AM (IST)
ਖੰਨਾ (ਬਿਪਨ) : ਲਲਹੇੜੀ ਰੋਡ 'ਤੇ ਵਿਸ਼ਵਕਰਮਾ ਦਿਵਸ ਮੌਕੇ ਪਟਾਕੇ ਚਲਾਉਂਦੇ ਸਮੇਂ ਹਾਦਸਾ ਵਾਪਰ ਗਿਆ। ਇਸ ਹਾਦਸੇ ’ਚ 2 ਵਿਅਕਤੀ ਜ਼ਖ਼ਮੀ ਹੋ ਗਏ। ਦਰਅਸਲ, ਇਹ ਵਿਅਕਤੀ ਬੰਬਾਂ 'ਤੇ ਸਟੀਲ ਦਾ ਗਲਾਸ ਰੱਖ ਕੇ ਸਟੰਟ ਕਰ ਰਹੇ ਸਨ। ਬੰਬ ਦੇ ਨਾਲ ਹੀ ਗਲਾਸ ਦੇ 2 ਟੁਕੜੇ ਹੋ ਗਏ। ਇਕ ਟੁਕੜਾ ਪਟਾਕੇ ਚਲਾਉਣ ਵਾਲੇ ਦੇ ਢਿੱਡ ’ਚ ਵੜ ਗਿਆ ਅਤੇ ਦੂਜਾ ਟੁਕੜਾ ਵੀਡੀਓ ਬਣਾਉਣ ਵਾਲੇ ਦੀ ਬਾਂਹ ’ਚ ਲੱਗ ਗਿਆ। ਦੋਵਾਂ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਹਾਦਸੇ ਦੀ ਵੀਡਿਓ ਵੀ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ : ਪਿਓ ਬਣਿਆ ਹੈਵਾਨ: 6 ਮਹੀਨਿਆਂ ਦੀ ਮਾਸੂਮ ਬੱਚੀ ਨੂੰ ਨਹੀਂ ਕਰਦਾ ਸੀ ਪਸੰਦ, ਚੁੱਕਿਆ ਖ਼ੌਫਨਾਕ ਕਦਮ
ਖੰਨਾ ਦੇ ਲਲਹੇੜੀ ਰੋਡ 'ਤੇ ਦਲੀਪ ਸਿੰਘ ਨਗਰ ’ਚ ਕੁਝ ਮੁੰਡਿਆਂ ਨੂੰ ਪਟਾਕੇਬਾਜ਼ੀ ਦੌਰਾਨ ਸਟੰਟ ਕਰਨਾ ਮਹਿੰਗਾ ਪੈ ਗਿਆ ਤੇ 2 ਜਣੇ ਜ਼ਖ਼ਮੀ ਹੋ ਗਏ। ਸਰਕਾਰੀ ਹਸਪਤਾਲ 'ਚ ਦਾਖਲ ਯੋਗੇਸ਼ ਨੇ ਦੱਸਿਆ ਕਿ ਉਹ ਵੀਡਿਓ ਬਣਾ ਰਿਹਾ ਸੀ ਤਾਂ ਬੰਬ ਉਪਰ ਰੱਖਿਆ ਗਲਾਸ ਟੁੱਟ ਕੇ ਉਸ ਦੇ ਹੱਥ ’ਚ ਖੁੱਭ ਗਿਆ। ਮੋਨੂੰ ਨੇ ਦੱਸਿਆ ਕਿ ਉਹ ਬੰਬ ਉਪਰ ਸਟੀਲ ਦਾ ਗਲਾਸ ਰੱਖ ਕੇ ਸਟੰਟ ਕਰ ਰਹੇ ਸੀ ਤਾਂ ਇਹ ਹਾਦਸਾ ਵਾਪਰ ਗਿਆ। ਸਰਕਾਰੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਦੋਵੇਂ ਜ਼ਖ਼ਮੀਆਂ ਦੇ ਟਾਂਕੇ ਲਾਏ ਗਏ ਹਨ। ਇਸ ਲਾਪ੍ਰਵਾਹੀ ਨਾਲ ਹੋਰ ਵੱਡਾ ਨੁਕਸਾਨ ਹੋ ਸਕਦਾ ਸੀ। ਅਜਿਹੇ ਸਟੰਟ ਨਹੀਂ ਕਰਨੇ ਚਾਹੀਦੇ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।