ਜਲਾਲਾਬਾਦ 'ਚ ਵਾਪਰਿਆ ਦਿਲ ਕੰਬਾਉਣ ਵਾਲਾ ਹਾਦਸਾ, ਤਸਵੀਰਾਂ ਦੇਖ ਨਿਕਲ ਆਵੇਗਾ ਤ੍ਰਾਹ

Tuesday, Sep 22, 2020 - 06:20 PM (IST)

ਜਲਾਲਾਬਾਦ 'ਚ ਵਾਪਰਿਆ ਦਿਲ ਕੰਬਾਉਣ ਵਾਲਾ ਹਾਦਸਾ, ਤਸਵੀਰਾਂ ਦੇਖ ਨਿਕਲ ਆਵੇਗਾ ਤ੍ਰਾਹ

ਜਲਾਲਾਬਾਦ (ਨਿਖੰਜ, ਜਤਿੰਦਰ) : ਬੀਤੀ ਦੁਪਹਿਰ ਐੱਫ.ਐੱਫ. ਰੋਡ 'ਤੇ ਸਥਿਤ ਪਿੰਡ ਜੱਟਾਂ ਵਾਲੀ ਦੇ ਕੋਲ ਇਕ ਟਰੈਕਟਰ ਟਰਾਲੀ ਅਤੇ ਟਰਾਲੇ ਦਰਮਿਆਨ ਹੋਈ ਭਿਆਨਕ ਟੱਕਰ 'ਚ 2 ਜਨਾਨੀਆਂ ਦੀ ਮੌਤ ਹੋ ਗਈ ਜਦ ਕਿ 1 ਜਨਾਨੀ ਸਮੇਤ 2 ਜਣੇ ਗੰਭੀਰ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਫਾਜ਼ਿਲਕਾ ਤੋਂ ਜਲਾਲਾਬਾਦ ਨੂੰ ਇਕ ਟਰੈਕਟਰ ਟਰਾਲੀ ਅਤੇ ਵੱਡਾ  ਟਰਾਲਾ ਜਾ ਰਹੇ ਸਨ ਜਦੋਂ ਉਹ ਪਿੰਡ ਜੱਟਾਂ ਵਾਲੀ ਦੇ ਕੋਲ ਪੁੱਜੇ ਤਾਂ ਇਨ੍ਹਾਂ ਦੀ ਅਚਾਨਕ ਆਪਸ ਵਿਚ ਟੱਕਰ ਹੋ ਗਈ।

ਇਹ ਵੀ ਪੜ੍ਹੋ :  ਵਿਦੇਸ਼ 'ਚ ਰਹਿੰਦਾ ਸੀ ਪਤੀ, ਇਧਰ ਸ਼ੱਕੀ ਹਾਲਾਤ 'ਚ ਪਤਨੀ ਦੀ ਮੌਤ

PunjabKesari

ਹਾਦਸੇ ਦੌਰਾਨ ਸੜਕ 'ਤੇ ਪੈਦਲ ਜਾ ਰਹੀਆਂ ਔਰਤਾਂ ਅਤੇ ਵਿਅਕਤੀ ਇਨ੍ਹਾਂ ਦੀ ਚਪੇਟ 'ਚ ਆ ਗਏ, ਸਿੱਟੇ ਵਜੋਂ ਸਰਸਵਤੀ (55) ਅਤੇ ਨਿਸ਼ਾ ਰਾਣੀ (51) ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਇਕ ਜਨਾਨੀ ਸਣੇ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਦਾਖਲ ਕਰਵਾਇਆ ਗਿਆ ਹੈ। 

ਇਹ ਵੀ ਪੜ੍ਹੋ :  ਪਟਿਆਲਾ 'ਚ ਜ਼ਬਰਦਸਤ ਗੈਂਗਵਾਰ, ਪਹਿਲਾਂ ਵੀਡੀਓ ਭੇਜ ਕੇ ਵੰਗਾਰਿਆ, ਫਿਰ ਹੋਇਆ ਭੇੜ

PunjabKesari

ਇਸ ਘਟਨਾਂ ਦੀ ਸੂਚਨਾ ਮਿਲਦੇ ਹੀ ਸਬੰਧਤ ਥਾਣੇ ਦੀ ਪੁਲਸ ਨੇ ਮੌਕੇ 'ਤੇ ਪੁੱਜ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਘਟਨਾਂ ਸਥਾਨ 'ਤੇ ਪੁੱਜੇ ਤਫਤੀਸ਼ੀ ਅਧਿਕਾਰੀ ਹਰਬੰਸ ਸਿੰਘ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਾਦਸੇ 'ਚ 2 ਔਰਤਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਲੈਣ ਤੋਂ ਬਾਅਦ ਟਰਾਲਾ ਚਾਲਕ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਦਾ ਸਕੂਲੀ ਵਿਦਿਆਰਥੀਆਂ ਨੂੰ ਲੈ ਕੇ ਇਕ ਹੋਰ ਵੱਡਾ ਫ਼ੈਸਲਾ


author

Gurminder Singh

Content Editor

Related News