ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੁੱਲ੍ਹਣ 'ਤੇ ਪਹਿਲੇ ਦਿਨ ਕਰੀਬ 5 ਹਜ਼ਾਰ ਸ਼ਰਧਾਲੂ ਹੋਏ ਨਤਮਸਤਕ

05/23/2022 1:46:36 PM

ਚੰਡੀਗੜ੍ਹ:  ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਐਤਵਾਰ ਸਵੇਰੇ 10 ਵਜੇ ਸ਼ਰਧਾਲੂਆਂ ਦੀ ਅਰਦਾਸ ਨਾਲ ਖੋਲ੍ਹ ਦਿੱਤੇ ਗਏ। ਪੰਜ ਪਿਆਰਿਆਂ ਦੀ ਅਗਵਾਈ ਵਿੱਚ ਪੰਜ ਹਜ਼ਾਰ ਸ਼ਰਧਾਲੂਆਂ ਨੇ ਇਸ ਪਲ ਦੇ ਗਵਾਹ ਬਣੇ। ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਵੇਰੇ 9 ਵਜੇ ਦਰਬਾਰ ਸਾਹਿਬ ਲਿਆਂਦਾ ਗਿਆ। ਗੁਰਦੁਆਰਾ ਟਰੱਸਟ ਦੇ ਮੀਤ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਸੰਗਤਾਂ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 12 ਅਤੇ ਘੱਟੋ-ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਰਿਹਾ। ਦਰਸ਼ਨ ਕਰਨ ਆਏ ਹਰ ਸ਼ਰਧਾਲੂ ਲਈ ਰਜਿਸਟ੍ਰੇਸ਼ਨ ਅਤੇ ਟੀਕਾਕਰਨ ਸਰਟੀਫਿਕੇਟ ਲਾਜ਼ਮੀ ਕੀਤਾ ਗਿਆ ਹੈ। ਤਾਪਮਾਨ ਘੱਟ ਹੋਣ ਕਾਰਨ ਹੇਮਕੁੰਟ ਸਾਹਿਬ ਦੇ ਸਰੋਵਰ ਵਿਚ ਹੁਣ ਵੀ ਬਰਫ਼ ਜੰਮੀ ਹੋਈ ਹੈ।

ਇਹ ਵੀ ਪੜ੍ਹੋ- ਜਥੇਦਾਰ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ, ਕਿਹਾ-ਹਰ ਸਿੱਖ ਆਪਣੇ ਕੋਲ ਰੱਖੇ ਲਾਇਸੈਂਸੀ ਹਥਿਆਰ

ਦਰਸ਼ਨ ਕਰਨ ਆਏ ਸੁਜਾਨਪੁਰ (ਪਠਾਨਕੋਟ) ਦੇ ਲੇਖਰਾਜ ਨੇ ਦੱਸਿਆ ਕਿ ਉਹ ਰਿਸ਼ੀਕੇਸ਼ ਤੋਂ ਟੈਕਸੀ ਰਾਹੀਂ 9 ਘੰਟੇ ਦਾ ਸਫ਼ਰ ਕਰਕੇ ਗੋਬਿੰਦਘਾਟ ਪਹੁੰਚਿਆ ਜਿੱਥੇ 10 ਹਜ਼ਾਰ ਸ਼ਰਧਾਲੂਆਂ ਨੂੰ ਰੋਕਿਆ ਗਿਆ ਸੀ । ਇਸ ਦੇ ਨਾਲ ਹੀ 5,000 ਲੋਕਾਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਹੋਣ ਕਾਰਨ ਉਨ੍ਹਾਂ ਨੂੰ ਅੱਗੇ ਭੇਜ ਦਿੱਤਾ ਗਿਆ ਸੀ। ਸ਼ਨੀਵਾਰ ਸ਼ਾਮ ਨੂੰ ਬਰਫ਼ਬਾਰੀ ਦੇ ਬਾਵਜੂਦ ਸ਼ਰਧਾਲੂਆਂ ਦੇ ਹੌਂਸਲੇ ਘੱਟ ਨਹੀਂ ਹੋਏ। ਇਸ ਤੋਂ ਬਾਅਦ ਐਤਵਾਰ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਦੇ ਕਿਵਾੜ ਖੁੱਲ੍ਹ ਗਏ।

ਇਹ ਵੀ ਪੜ੍ਹੋ- ਸਿੱਖ ਕੈਦੀਆਂ ਨੂੰ ਰਿਹਾਅ ਕਰਵਾਉਣ ਦੇ ਰਾਹ 'ਚ ਰੋੜ੍ਹਾ ਬਣ ਰਹੇ ਨੇ ਦਾਦੂਵਾਲ : ਸ਼੍ਰੋਮਣੀ ਕਮੇਟੀ

ਪਟਿਆਲਾ ਤੋਂ ਆਕਾਸ਼ਦੀਪ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਇਆ। ਉਸ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੇ ਨਾਲ 8 ਸਾਥੀ ਹੋਰ ਹਨ ਜੋ ਵੀਰਵਾਰ ਰਾਤ 12 ਵਜੇ ਬਾਈਕ 'ਤੇ ਚੰਡੀਗੜ੍ਹ ਤੋਂ ਰਵਾਨਾ ਹੋਏ ਸਨ। ਸ਼ੁੱਕਰਵਾਰ ਨੂੰ ਸਿਰਮੌਰ ਤੋਂ ਹੁੰਦੇ ਹੋਏ ਸਵੇਰੇ 10 ਵਜੇ ਉਹਰਿਸ਼ੀਕੇਸ਼ ਪਹੁੰਚੇ। ਉਹ ਸ਼ੁੱਕਰਵਾਰ ਸ਼ਾਮ ਤੱਕ ਨਗਰਾਸੂ ਪਹੁੰਚ ਗਏ।  ਉਨ੍ਹਾਂ ਦੱਸਿਆ ਕਿ ਰਿਸ਼ੀਕੇਸ਼ ਅਤੇ ਗੋਬਿੰਦ ਘਾਟ ਵਿਚਕਾਰ ਕੰਮ ਚੱਲ ਰਿਹਾ ਹੈ। ਇੱਥੇ ਬਾਈਕ-ਬੈਗ ਜਮ੍ਹਾਂ ਕਰਵਾ ਕੇ ਉਨ੍ਹਾਂ ਨੇ 13 ਕਿਲੋਮੀਟਰ ਦੀ ਪੈਦਲ ਯਾਤਰਾ ਸ਼ੁਰੂ ਕੀਤੀ। ਅਗਲੇ ਦਿਨ ਸਵੇਰੇ 10 ਵਜੇ ਉਨ੍ਹਾਂ ਨੇ ਮੁੜ ਪੈਦਲ ਯਾਤਰਾ ਸ਼ੁਰੂ ਕੀਤੀ। ਪਿਛਲੇ ਤਿੰਨ ਕਿ.ਮੀ. ਇਲਾਕੇ 'ਚ ਬਰਫ਼ਬਾਰੀ ਜਾਰੀ ਸੀ। ਆਕਾਸ਼ਦੀਪ ਨੇ ਕਿਹਾ ਕਿ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਪਹੁੰਚ ਕੇ ਦਰਸ਼ਨ ਕੀਤੇ ਹਨ। 

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News