ਸ਼ਰਮਨਾਕ: ਪਤੀ ਨੇ ਦੋਸਤਾਂ ਅੱਗੇ ਪਰੋਸੀ ਪਤਨੀ, ਦਿੱਤਾ ਘਿਨੌਣੀ ਵਾਰਦਾਤ ਨੂੰ ਅੰਜਾਮ
Wednesday, Sep 23, 2020 - 06:01 PM (IST)

ਅਬੋਹਰ (ਸੁਨੀਲ): ਥਾਣਾ ਖੂਈਆਂ ਸਰਵਰ ਪੁਲਸ ਨੇ ਇਕ ਜਨਾਨੀ ਦੇ ਬਿਆਨਾਂ ਤੇ ਉਸਦੇ ਪਤੀ ਵਲੋਂ ਆਪਣੇ ਦੋਸਤਾਂ ਨੂੰ ਸ਼ਰਾਬ ਪੀਣ ਦੇ ਬਹਾਨੇ ਘਰ ਤੇ ਬੁਲਾਉਣ ਤੇ ਉਸਦੇ ਦੋਸਤਾਂ ਵਲੋਂ ਉਸ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ 'ਚ ਜਨਾਨੀ ਦੇ ਪਤੀ ਸਮੇਤ 4 ਲੋਕਾਂ ਵਿਰੁੱਧ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਸਹਾਇਕ ਸਬ-ਇੰਸਪੈਕਟਰ ਸੁਖਪਾਲ ਸਿੰਘ ਕਰ ਰਹੇ ਹੈ।
ਇਹ ਵੀ ਪੜ੍ਹੋ: ਖੇਤੀ ਬਿੱਲਾਂ ਦੇ ਵਿਰੋਧ 'ਚ ਯੂਥ ਕਾਂਗਰਸੀਆਂ ਨੇ ਸੰਨੀ ਦਿਓਲ ਦੀ ਤਸਵੀਰ 'ਤੇ ਮਲੀ ਕਾਲਖ਼
ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੇ ਬਿਆਨਾਂ 'ਚ ਪੀੜਤਾ ਨੇ ਦੱਸਿਆ ਕਿ ਉਸਦਾ ਵਿਆਹ 9 ਸਾਲ ਪਹਿਲਾਂ ਸੰਤੋਸ਼ ਪੁੱਤਰ ਦੁੱਲੀ ਚੰਦ ਨਾਲ ਹੋਇਆ ਸੀ। ਵਿਆਹ ਦੇ ਬਾਅਦ ਉਸ ਦੇ ਦੋ ਬੱਚੇ ਵੀ ਹੋਏ। ਉਸਦੇ ਪਤੀਜ ਨੇ ਵਿਆਹ ਬਾਅਦ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਅਤੇ ਉਸ ਨਾਲ ਮਾਰਕੁੱਟ ਕਰਨ ਲੱਗਾ ਅਤੇ ਉਹ ਕੋਈ ਕੰਮ ਧੰੰਦਾ ਨਹੀਂ ਕਰਦਾ ਹੈ। ਪੀੜਤਾ ਨੇ ਦੱਸਿਆ ਕਿ ਉਹ ਘਰ ਚਲਾਉਣ ਦੇ ਲਈ ਮਿਹਨਤ ਮਜ਼ਦੂਰੀ ਕਰਦੀ ਹੈ। ਕਰੀਬ 6-7 ਮਹੀਨੇ ਪਹਿਲਾਂ ਤੋਂ ਉਸਦਾ ਪਤੀ ਆਪਣੇ ਦੋਸਤਾਂ ਨੂੰ ਸ਼ਰਾਬ ਪੀਣ ਦੇ ਬਹਾਨੇ ਘਰ 'ਚ ਬੁਲਾਉਣ ਲੱਗਾ ਅਤੇ ਉਹ ਸ਼ਰਾਬ ਪੀਣ ਦੇ ਬਾਅਦ ਉਕਤ ਪੀੜਤਾ ਦੇ ਨਾਲ ਜ਼ਬਰਦਸਤੀ ਜਬਰ-ਜ਼ਨਾਹ ਕਰਦੇ ਸੀ। ਥਾਣਾ ਖੂਈਆਂ ਸਰਵਰ ਪੁਲਸ ਨੇ ਪੀੜਤਾ ਦੇ ਬਿਆਨਾਂ ਤੇ ਰਾਜਿੰਦਰ ਕੁਮਾਰ ਪੁੱਤਰ ਬ੍ਰਿਜ ਲਾਲ , ਅਰਵਿੰਦ ਕੁਮਾਰ ਪੁੱਤਰ ਦੁੱਲੀ ਚੰਦ, ਓਮ ਪ੍ਰਕਾਸ਼ ਪੁੱਤਰ ਗੌਰੂ ਰਾਮ, ਸੰਤੋਸ਼ ਪੁੱਤਰ ਦੁੱਲੀ ਚੰਦ ਵਿਰੁੱਧ ਆਈਪੀਸੀ ਦੀ ਧਾਰਾ 376-120ਬੀ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਲੰਬੀ: ਛੇੜਛਾੜ ਦੇ ਮਾਮਲੇ 'ਚ ਨੌਜਵਾਨ ਨੂੰ ਮਿਲੀ ਹੈਰਾਨੀਜਨਕ ਸਜ੍ਹਾ, ਹਰ ਪਾਸੇ ਛਿੜੀ ਚਰਚਾ