ਅਬਦੁਲ ਬਾਰੀ ਸਲਮਾਨੀ ਨੇ ਸੰਭਾਲਿਆ ਘੱਟ ਗਿਣਤੀ ਕਮਿਸ਼ਨ ਪੰਜਾਬ ਪ੍ਰਧਾਨ ਦਾ ਅਹੁਦਾ, ਵੱਡੀ ਗਿਣਤੀ ''ਚ ਪਹੁੰਚੇ ਸਮਰਥਕ
Wednesday, Jan 17, 2024 - 04:06 AM (IST)

ਜਲੰਧਰ (ਅਲੀ)– ਅਬਦੁੱਲ ਬਾਰੀ ਸਲਮਾਨੀ ਨੇ ਪੰਜਾਬ ਘੱਟ ਗਿਣਤੀ ਕਮਿਸ਼ਨ ਦੀ ਪ੍ਰਧਾਨਗੀ ਦਾ ਕਾਰਜਭਾਰ ਸੰਭਾਲ ਲਿਆ ਹੈ। ਇਸ ਮੌਕੇ ਪਾਰਟੀ ਦੇ ਸੂਬਾਈ ਪ੍ਰਧਾਨ ਪ੍ਰਿੰ. ਬੁੱਧਰਾਮ ਐੱਮ.ਐੱਲ.ਏ., ਕੈਬਨਿਟ ਮੰਤਰੀ ਬਲਕਾਰ ਸਿੰਘ, ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ, ਮੈਂਬਰ ਪਾਰਲੀਮੈਂਟ ਸੁਸ਼ੀਲ ਰਿੰਕੂ, ਜਨਰਲ ਸਕੱਤਰ ਹਰਚਰਨ ਸਿੰਘ ਬਰਸ, ਜਨਰਲ ਸਕੱਤਰ ਜਗਰੂਪ ਸੇਖਵਾਂ, ਸਕੱਤਰ ਰਾਜਵਿੰਦਰ ਕੌਰ ਥਿਆੜਾ, ਸੀਨੀਅਰ ਆਗੂ ਮੰਗਲ ਸਿੰਘ, ਅੰਮ੍ਰਿਤਪਾਲ ਸਿੰਘ, ਸੁਰਿੰਦਰ ਸੋਢੀ, ਸਟੀਫਨ ਵਲੇਰ, ਗੁਰਿੰਦਰ ਸ਼ੇਰਗਿੱਲ, ਆਤਮ ਪ੍ਰਕਾਸ਼ ਬਬਲੂ ਨੇ ਅਬਦੁੱਲ ਬਾਰੀ ਸਲਮਾਨੀ ਦਾ ਮੂੰਹ ਮਿੱਠਾ ਕਰ ਕੇ ਘੱਟ ਗਿਣਤੀ ਕਮਿਸ਼ਨ ਦੀ ਕੁਰਸੀ ’ਤੇ ਬਿਠਾਇਆ।
ਇਹ ਵੀ ਪੜ੍ਹੋ- Exams ਦੇ ਦਿਨਾਂ 'ਚ ਨਾ ਪਾਓ ਬੱਚਿਆਂ 'ਤੇ ਵਾਧੂ ਬੋਝ, ਜਾਣੋ ਬੱਚਿਆਂ ਨੂੰ ਤਿਆਰੀ ਕਰਵਾਉਣ ਦੇ ਹੋਰ ਜ਼ਰੂਰੀ ਟਿਪਸ
ਇਸ ਮੌਕੇ ਅਬਦੁੱਲ ਬਾਰੀ ਸਲਮਾਨੀ ਨੇ ਕਿਹਾ ਕਿ ਪਾਰਟੀ ਨੇ ਜੋ ਮੁੱਖ ਜ਼ਿੰਮੇਵਾਰੀ ਦਿੱਤੀ ਹੈ, ਉਸ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਂਗਾ ਅਤੇ ਬਗੈਰ ਕਿਸੇ ਭੇਦਭਾਵ ਦੇ ਘੱਟ ਗਿਣਤੀਆਂ ਦੇ ਹਿੱਤ ਲਈ ਕੰਮ ਕਰਾਂਗਾ। ਉਨ੍ਹਾਂ ਨੇ ਜਲੰਧਰ, ਲੁਧਿਆਣਾ ਅਤੇ ਚੰਡੀਗੜ੍ਹ ਤੋਂ ਭਾਰੀ ਗਿਣਤੀ ਵਿਚ ਪਹੁੰਚੇ ਲੋਕਾਂ ਦਾ ਵੀ ਧੰਨਵਾਦ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8