SC ਭਾਈਚਾਰੇ ਨਾਲ ਹੋ ਰਹੇ ਵਿਤਕਰੇ ਖ਼ਿਲਾਫ਼ ਚੰਨੀ ਸਰਕਾਰ ’ਤੇ ਭੜਕੇ 'ਆਪ' ਆਗੂ ਰਣਜੀਤ ਸਿੰਘ ਰਾਣਾ (ਵੀਡੀਓ)
Sunday, Oct 31, 2021 - 06:57 PM (IST)
ਭੁਲੱਥ (ਬਿਊਰੋ)-ਹਲਕਾ ਭੁਲੱਥ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਰਣਜੀਤ ਸਿੰਘ ਰਾਣਾ ਨੇ ਚੰਨੀ ਸਰਕਾਰ ਵੱਲੋਂ ਐੱਸ. ਸੀ. ਭਾਈਚਾਰੇ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦੇਣ ’ਚ ਹੋ ਰਹੇ ਵਿਤਕਰੇ ਦਾ ਮਾਮਲਾ ਚੁੱਕਿਆ ਹੈ। ਇਸ ਦੌਰਾਨ ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ 75 ਸਾਲ ਹੋ ਗਏ ਸਾਡੇ ਇਥੇ ਅਕਾਲੀ ਤੇ ਕਾਂਗਰਸੀ ਸਰਕਾਰਾਂ ਬਣਦਿਆਂ ਨੂੰ ਪਰ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਗਲੀਆਂ ਤੇ ਨਾਲੀਆਂ ’ਚ ਹੀ ਉਲਝਾਈ ਰੱਖਿਆ । ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਾਰਿਆ, ਲੁੱਟਿਆ ਤੇ ਕੁੱਟਿਆ ਵੀ ਗਿਆ । ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀ ਭਾਈਚਾਰੇ ਦੇ ਪਿੰਡ ਰਮੀਦੀ ਦੇ ਲੋਕ ਉਨ੍ਹਾਂ ਕੋਲ ਆਏ ਤੇ ਕਿਹਾ ਕਿ ਉਨ੍ਹਾਂ ਦੀ ਪੰਚਾਇਤ ਪਿੰਡ ਵਾਸੀਆਂ ਨੂੰ ਪਲਾਟ ਨਹੀਂ ਦੇ ਰਹੀ, ਸਗੋਂ ਜੋ ਦੂਜੇ ਸੂਬਿਆਂ ਤੋਂ ਥੋੜ੍ਹੀ ਦੇਰ ਪਹਿਲਾਂ ਲੋਕ ਆਏ ਹਨ, ਉਨ੍ਹਾਂ ਨੂੰ ਦੇ ਰਹੀ ਹੈ।
ਇਹ ਵੀ ਪੜ੍ਹੋ : ਮੁਹੰਮਦ ਮੁਸਤਫ਼ਾ ਨੇ ਆਰੂਸਾ ਆਲਮ ਨੂੰ ਲੈ ਕੇ ਕੀਤਾ ਟਵੀਟ, ਕਹੀਆਂ ਇਹ ਗੱਲਾਂ
ਇਥੋਂ ਦੇ ਮੁੱਢਲੇ ਵਸਨੀਕ ਜੋ ਆਜ਼ਾਦੀ ਤੋਂ ਬਾਅਦ ਦੇ ਇਥੇ ਰਹਿ ਰਹੇ ਹਨ, ਉਨ੍ਹਾਂ ਨੂੰ ਪਲਾਟ ਨਹੀਂ ਦੇ ਰਹੇ, ਉਨ੍ਹਾਂ ਨੂੰ ਪਲਾਟ ਦੇਣ ਲੱਗਿਆਂ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਰਮੀਦੀ ਪਿੰਡ ’ਚ 128 ਕਿੱਲੇ ਜ਼ਮੀਨ ਹੈ ਪਰ ਐੱਸ. ਸੀ. ਭਾਈਚਾਰੇ ਦੇ ਲੋਕਾਂ ਨੂੰ ਪੰਜ ਮਰਲੇ ਦਾ ਪਲਾਟ ਦੇਣ ਲੱਗਿਆਂ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸਮੇਂ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਇਕ ਅਰਜ਼ੀ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਲਿਖਵਾਈ ਹੈ ਕਿ ਇਨ੍ਹਾਂ ਲੋਕਾਂ ਨੂੰ ਜਾਤੀ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।