ਸਮਰਾਲਾ ਤੋਂ ‘ਆਪ’ ਉਮੀਦਵਾਰ ਜਗਤਾਰ ਸਿੰਘ ਦਿਆਲਪੁਰਾ ਜੇਤੂ ਕਰਾਰ, ਕਿਸਾਨ ਆਗੂ ਰਾਜੇਵਾਲ ਹਾਰੇ

Thursday, Mar 10, 2022 - 11:51 AM (IST)

ਸਮਰਾਲਾ : 20 ਫਰਵਰੀ  ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਕੰਮ ਮੁਕੰਮਲ ਹੋ ਗਿਆ ਸੀ ਅਤੇ ਅੱਜ 10 ਮਾਰਚ ਨੂੰ ਪੰਜਾਬ ਦਾ ਨਵਾਂ ਸੀ.ਐੱਮ. ਮਿਲਣ ਜਾ ਰਿਹਾ ਹੈ। ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਅੱਜ ਸਾਹ ਸੁੱਕੇ ਪਏ ਹਨ। ਪੰਜਾਬ ’ਚ ਕਿਸ ਪਾਰਟੀ ਦੀ ਸਰਕਾਰ ਆਵੇਗੀ ਸਭ ਨੂੰ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਹੈ। 2022 ’ਚ ਨਵੀਂ ਪਾਰਟੀ ਸੰਯੁਕਤ ਸਮਾਜ ਮੋਰਚਾ ਵਲੋਂ ਬਲਬੀਰ ਰਾਜੇਵਾਲ ਨੂੰ ਆਪਣੇ ਉਮੀਦਵਾਰ ਵਜੋਂ ਖੜਾ ਕੀਤਾ ਗਿਆ ਹੈ ਪਹਿਲੀ ਵਾਰ ਚੋਣ ਮੈਦਾਨ ’ਚ ਆਉਣ ਨਾਲ ਉਨ੍ਹਾਂ ਨੂੰ ਸਖ਼ਤ ਟੱਕਰ ਮਿਲ ਸਕਦੀ ਹੈ। ਸੰਯੁਕਤ ਸਮਾਜ ਮੋਰਚਾ ਵਲੋਂ ਬਲਬੀਰ ਰਾਜੇਵਾਲ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਵੀ ਐਲਾਨਿਆ ਗਿਆ ਹੈ। 

ਸਮਰਾਲਾ ਵਿਧਾਨ ਸਭਾ Live Update

ਸਮਰਾਲਾ  (ਗਰਗ ) : ਹਲਕਾ ਸਮਰਾਲਾ ਤੋਂ ਆਪ ਉਮੀਦਵਾਰ ਜਗਤਾਰ ਸਿੰਘ ਦਿਆਲਪੁਰਾ ਚੋਣ ਜਿੱਤ ਗਏ ਹਨ। ਉਨ੍ਹਾਂ ਨੂੰ  28 ਹਜ਼ਾਰ  ਤੋਂ ਵੱਧ ਵੋਟਾਂ ਦੇ ਫ਼ਰਕ ਨਾਲ  ਜੇਤੂ ਕਰਾਰ  ਦਿੱਤਾ ਗਿਆ ਹੈ।  ਸਰਦਾਰ ਦਿਆਲਪੁਰਾ ਦੀ ਇਸ ਵੱਡੀ ਸ਼ਾਨਦਾਰ ਜਿੱਤ ਨੂੰ ਲੈ ਕੇ ਸਮਰਾਲਾ ਹਲਕੇ ਵਿੱਚ ਆਪ ਸਮਰਥਕਾਂ ਅਤੇ ਵਰਕਰਾਂ ਚ ਭਾਰੀ ਜਸ਼ਨ ਦਾ ਮਾਹੌਲ ਹੈ  ਜਿੱਤ ਤੋਂ ਬਾਅਦ ਪਹਿਲਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਸ ਦਿਆਲਪੁਰਾ ਨੇ ਕਿਹਾ ਕਿ ਉਹ ਸਮਰਾਲਾ ਹਲਕੇ ਦੇ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਦੇ ਹੋਏ ਇਥੋਂ ਦੇ ਵਿਕਾਸ ਅਤੇ ਇੱਥੋਂ ਦੀਆਂ ਮੁਸ਼ਕਲਾਂ ਦੇ ਹੱਲ ਪਹਿਲ ਦੇ ਆਧਾਰ ਤੇ ਕਰਨਗੇ।

JAGTAR SINGH DIYALPURA Aam Aadmi Party 52251
PARAMJIT SINGH DHILLON Shiromani Akali Dal     24177
RANJIT SINGH GAHLEWAL Bharatiya Janata Party 2164
RUPINDER SINGH RAJA GILL Indian National Congress 20870
BALBIR SINGH RAJEWAL Independent 4036


- ਵਿਧਾਨ ਸਭਾ ਹਲਕਾ ਸਮਰਾਲਾ ਤੋਂ ਵੋਟਾਂ ਦੀ ਗਿਣਤੀ ’ਚ ਆਮ ਆਦਮੀ ਪਾਰਟੀ 4933 ਵੋਟਾਂ ਨਾਲ ਅੱਗੇ, ਸ਼੍ਰੋਮਣੀ ਅਕਾਲੀ ਦਲ ਦੂਜੇ ਨੰਬਰ ’ਤੇ ਅਤੇ ਸੰਯੁਕਤ ਸਮਾਜ ਮੋਰਚਾ ਵਲੋਂ ਬਲਬੀਰ ਰਾਜੇਵਾਲ ਨੂੰ ਸਿਰਫ਼ 713 ਵੋਟਾਂ ਹੀ ਮਿਲੀਆਂ ਹਨ।

1 JAGTAR SINGH DIYALPURA Aam Aadmi Party 24486 0 24486 40.8
2 PARAMJIT SINGH DHILLON Shiromani Akali Dal 12807 0 12807 21.34
3 RANJIT SINGH GAHLEWAL Bharatiya Janata Party 1419 0 1419 2.36
4 RUPINDER SINGH RAJA GILL Indian National Congress 11171 0 11171 18.61
5. BALBIR SINGH RAJEWAL Indepedent 1844 0 1844 3.07

- ਵਿਧਾਨ ਸਭਾ ਹਲਕਾ ਸਮਰਾਲਾ ਤੋਂ ਵੋਟਾਂ ਦੀ ਗਿਣਤੀ ਦਾ ਪਹਿਲਾ ਗੇੜ ਮੁਕੰਮਲ ਹੋ ਚੁੱਕਿਆ ਹੈ ਪਹਿਲੇ ਗੇੜ ’ਚ ਆਮ ਆਦਮੀ ਪਾਰਟੀ ਦੇ ਜਗਤਾਰ ਸਿੰਘ ਦਿਆਲਪੁਰਾ 14 ਵੋਟਾਂ ਨਾਲ ਅੱਗੇ ਚੱਲ ਰਹੇ ਹਨ

- ਵਿਧਾਨ ਸਭਾ ਹਲਕਾ ਸਮਰਾਲਾ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਪਰਮਜੀਤ ਸਿੰਘ ਢਿੱਲੋਂ ਵਿਰੋਧੀਆਂ ਨੂੰ ਪਛਾੜਦੇ ਹੋਏ ਪਹਿਲੇ ਰਾਊਂਡ ਦੀ ਗਿਣਤੀ ਵਿੱਚ ਅੱਗੇ ਨਿਕਲੇ। ਹੁਣ ਤੱਕ ਦੇ ਮੁੱਢਲੇ ਰੁਝਾਨਾਂ ਦੇ ਵਿੱਚ ਪਰਮਜੀਤ ਸਿੰਘ ਪਹਿਲੇ ਨੰਬਰ ’ਤੇ ਕਾਂਗਰਸ ਦੇ ਉਮੀਦਵਾਰ ਰੁਪਿੰਦਰ ਸਿੰਘ ਰਾਜਾ ਗਿੱਲ ਦੂਜੇ ਨੰਬਰ ’ਤੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਤਾਰ ਸਿੰਘ ਦਿਆਲਪੁਰਾ ਤੀਜੇ ਨੰਬਰ ’ਤੇ ਚੱਲ ਰਹੇ ਹਨ।  

- ਹਲਕਾ ਸਮਰਾਲਾ ਤੋ ਬੂਥ ਨੰਬਰ  7 ਤੋ ਅਕਾਲੀ ਦਲ ਦੇ ਪਰਮਜੀਤ ਸਿੰਘ ਢਿੱਲੋਂ ਅੱਗੇ ਰਾਜਾ  ਨੂੰ  70 ਪਰਮਜੀਤ ਢਿੱਲੋਂ 183 ਜਗਤਾਰ ਸਿੰਘ ਦਿਆਲਪੁਰਾ 64 ਬਲਵੀਰ ਸਿੰਘ ਰਾਜੇਵਾਲ 0  ਨੂੰ  ਵੋਟਾ ਅਮਰੀਕ ਸਿੰਘ ਢਿੱਲੋਂ ਨੂੰ 31

 -ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ  ਪਰਮਜੀਤ  ਸਿੰਘ ਢਿੱਲੋਂ ਅੱਗੇ ਹੋ ਗਏ ਹਨ

-ਸਮਰਾਲਾ ਤੋ ਮੰਡ ਝੜੋਦੀ ਬੂਥ  ਨੰਬਰ 6 ਤੋ ਅਕਾਲੀ ਦਲ ਦੇ ਪਰਮਜੀਤ ਸਿੰਘ ਢਿੱਲੋਂ ਅੱਗੇ ਰਾਜਾ ਗਿੱਲ ਨੂੰ  91 ਪਰਮਜੀਤ ਢਿੱਲੋਂ 241 ਜਗਤਾਰ ਸਿੰਘ ਦਿਆਲਪੁਰਾ 140 ਬਲਵੀਰ ਸਿੰਘ ਰਾਜੇਵਾਲ 8 ਨੂੰ  ਵੋਟਾ ਅਮਰੀਕ ਸਿੰਘ ਢਿੱਲੋਂ ਨੂੰ 56

ਨੋਟ - ਵਿਧਾਨ ਸਭਾ ਚੋਣਾਂ ਦੇ ਨਤੀਜੇ ਸਭ ਤੋਂ ਪਹਿਲਾਂ ਜਾਨਣ ਲਈ ‘ਜਗ ਬਾਣੀ’ ਦੀ ਐਂਡਰਾਇਡ ਐੱਪ ਡਾਊਨ ਕਰੋ।


Anuradha

Content Editor

Related News