ਸਸਪੈਂਡ ਹੋਣ ਤੋਂ ਬਾਅਦ ਕੰਵਰ ਸੰਧੂ ਦਾ ਪਹਿਲਾ ਬਿਆਨ
Sunday, Nov 04, 2018 - 06:29 PM (IST)

ਨਾਭਾ (ਰਾਹੁਲ ਖੁਰਾਨਾ) : ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਹਾਈਕਮਾਨ ਖਿਲਾਫ ਬਗਾਵਤ ਦੇ ਸੁਰ ਅਖਤਿਆਰ ਕਰੀ ਬੈਠੇ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਆਖਿਰ ਸ਼ਨੀਵਾਰ ਪਾਰਟੀ ਵਲੋਂ ਮੁਅੱਤਲ ਕਰ ਦਿੱਤਾ ਗਿਆ। ਇਸ ਫੈਸਲੇ ਤੋਂ ਬਾਅਦ ਹੁਣ ਕੰਵਰ ਸੰਧੂ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। 'ਆਪ' ਦੇ ਇਸ ਫੈਸਲੇ 'ਤੇ ਕੰਵਰ ਸੰਧੂ ਨੇ ਹੈਰਾਨੀ ਜਿਤਾਉਂਦੇ ਹੋਏ ਕਿਹਾ ਹੈ ਕਿ ਇਹ ਫੈਸਲੇ ਬਿਲਕੁਲ ਗਲਤ ਲਿਆ ਗਿਆ ਹੈ ਕਿਉਂਕਿ 3 ਨਵੰਬਰ ਨੂੰ ਉਨ੍ਹਾਂ ਦੇ ਵਿਆਹ ਦੀ ਵਰੇਗੰਢ ਸੀ ਤੇ ਉਨ੍ਹਾਂ ਦਾ ਨਾਭਾ ਪਬਲਿਕ ਸਕੂਲ 'ਚ ਸਨਮਾਨ ਵੀ ਕੀਤਾ ਜਾਣਾ ਸੀ, ਉਸੇ ਦਿਨ ਪਾਰਟੀ ਨੇ ਉਨਾਂ ਨੂੰ ਬਰਖਾਸਤ ਕੀਤਾ ਤੇ ਕੋਈ ਚਰਚਾ ਵੀ ਨਹੀਂ ਕੀਤੀ।
ਸਿਆਸੀ ਭਵਿੱਖ ਬਾਰੇ ਬੋਲਦੇ ਹੋਏ ਕੰਵਰ ਸੰਧੂ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਨਾਲ ਮੀਟਿੰਗ ਕਰਨਗੇ ਅਤੇ ਅੱਗੇ ਕੀ ਕਰਨਾ ਹੈ ਉਸ 'ਤੇ ਵਿਚਾਰ ਕਰਨਗੇ।