ਵੱਡੀ ਖ਼ਬਰ: ਪੰਜਾਬ ਦੇ ਮਸ਼ਹੂਰ ਕਬੱਡੀ ਖਿਡਾਰੀ ਕਰਮ ਸਿੰਘ ਨੇ ਕੀਤੀ ਖੁਦਕੁਸ਼ੀ

Friday, Mar 31, 2023 - 01:52 PM (IST)

ਵੱਡੀ ਖ਼ਬਰ: ਪੰਜਾਬ ਦੇ ਮਸ਼ਹੂਰ ਕਬੱਡੀ ਖਿਡਾਰੀ ਕਰਮ ਸਿੰਘ ਨੇ ਕੀਤੀ ਖੁਦਕੁਸ਼ੀ

ਅਬੋਹਰ (ਸੁਨੀਲ)- ਅਬੋਹਰ ਤੋਂ ਇਕ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ, ਜਿਥੇ ਕਬੱਡੀ ਦੇ ਖੇਤਰ ਵਿਚ ਪੰਜਾਬ ਦਾ ਨਾਂ ਰੌਸ਼ਨ ਕਰ ਚੁੱਕੇ ਨੈਸ਼ਨਲ ਪੱਧਰ ਦੇ ਖਿਡਾਰੀ ਅਤੇ ਸੀ.ਐੱਮ. ਹਾਊਸ ਵਿਚ ਬਤੌਰ ਕਮਾਂਡੋ ਦੇ ਤੌਰ ’ਤੇ ਤਾਇਨਾਤ ਅਬੋਹਰ ਦੇ ਸੀਤਾ ਰਾਮ ਕਾਲੋਨੀ ਵਾਸੀ ਨੌਜਵਾਨ ਨੇ ਬੀਤੀ ਰਾਤ ਮਾਨਸਿਕ ਪ੍ਰੇਸ਼ਾਨੀ ਦੇ ਚਲਦੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਜਿਸ ਦੀ ਲਾਸ਼ ਨੂੰ ਥਾਣਾ ਨੰ. 1 ਦੀ ਪੁਲਸ ਨੇ ਪੋਸਟਮਾਰਟਮ ਲਈ ਮੋਰਚਰੀ ਵਿਚ ਰਖਵਾਉਂਦੇ ਹੋਏ ਪਰਿਵਾਰ ਵਾਲਿਆਂ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕੀਤੀ ਹੈ।

ਇਹ ਵੀ ਪੜ੍ਹੋ-  ਅੰਮ੍ਰਿਤਪਾਲ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ 348 ਨੌਜਵਾਨਾਂ ਨੂੰ ਕੀਤਾ ਰਿਹਾਅ

ਜਾਣਕਾਰੀ ਅਨੁਸਾਰ ਕਰੀਬ 30 ਸਾਲਾ ਕਰਮ ਸਿੰਘ ਪੁੱਤਰ ਸੁਖਦੇਵ ਸਿੰਘ ਜਿਹੜਾ ਕਿ ਪੰਜ ਸਾਲ ਦੇ ਬੱਚੇ ਦਾ ਪਿਤਾ ਸੀ ਅਤੇ ਸੀ.ਐੱਮ. ਹਾਊਸ ਚੰਡੀਗੜ੍ਹ ਵਿਚ ਸੁਰੱਖਿਆ ਵਿਭਾਗ ਵਿਚ ਤਾਇਨਾਤ ਸੀ। 27 ਮਾਰਚ ਨੂੰ ਕਰਮ ਸਿੰਘ ਆਪਣੇ ਕਿਸੇ ਦੋਸਤ ਦੇ ਵਿਆਹ ਕਾਰਨ ਛੁੱਟੀ ਲੈ ਕੇ ਇਥੇ ਆਇਆ ਹੋਇਆ ਸੀ ਕਿ ਬੀਤੀ ਦੇਰ ਰਾਤ ਉਸਨੇ ਕਮਰੇ ਵਿਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਉਸਦੀ ਪਤਨੀ ਰਾਜਵੰਤ ਕੌਰ ਨੇ ਦੱਸਿਆ ਕਿ ਰਾਤ ਨੂੰ ਉਹ ਕਮਰੇ ਵਿਚ ਸੁੱਤੇ ਪਏ ਸੀ ਰਾਤ ਕਰੀਬ 3 ਵਜੇ ਜਦ ਉਸਨੇ ਉਠ ਕੇ ਦੇਖਿਆ ਤਾਂ ਉਸਦਾ ਪਤੀ ਬੈਡ ’ਤੇ ਨਹੀਂ ਸੀ। ਉਸਨੇ ਕੋਲ ਹੀ ਦੂਜੇ ਕਮਰੇ ਵਿਚ ਜਾ ਕੇ ਦੇਖਿਆ ਤਾਂ ਉਸ ਨੇ ਫਾਹਾ ਲੈ ਲਿਆ ਸੀ ਅਤੇ ਪਤਨੀ ਨੇ ਪਰਿਵਾਰ ਵਾਲਿਆਂ ਨੂੰ ਜਗਾਇਆ। 

ਇਹ ਵੀ ਪੜ੍ਹੋ- 9 ਅਪ੍ਰੈਲ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ‘ਗੁਰੂ ਕ੍ਰਿਪਾ ਯਾਤਰਾ’ ਟ੍ਰੇਨ, ਇਨ੍ਹਾਂ ਤਖ਼ਤਾਂ ਦੇ ਹੋ ਸਕਣਗੇ ਦਰਸ਼ਨ

ਇਸ ਤੋਂ ਬਾਅਦ ਉਸਦੇ ਦਿਓਰ ਸਿਮਰ ਨੇ ਇਸਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਨੰ. 1 ਤੋਂ ਸਹਾਇਕ ਸਬ ਇੰਸਪੈਕਟਰ ਬਹਾਦਰ ਚੰਦ ਮੌਕੇ ’ਤੇ ਪਹੁੰਚੇ ਅਤੇ ਲਾਸ਼ ਨੂੰ ਉਤਰਵਾ ਕੇ ਹਸਪਤਾਲ ਦੀ ਮੋਰਚਰੀ ਵਿਚ ਰਖਵਾਈ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ।

ਇਹ ਵੀ ਪੜ੍ਹੋ- ਜੇ ਅੰਮ੍ਰਿਤਪਾਲ ਸ਼੍ਰੋਮਣੀ ਕਮੇਟੀ ਤੋਂ ਕਾਨੂੰਨੀ ਮਦਦ ਲੈਣਾ ਚਾਹੁੰਦਾ ਹੈ ਤਾਂ ਮਦਦ ਕਰਾਂਗੇ : ਧਾਮੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News